*ਸੀਨੀਅਰ ਭਾਜਪਾ ਆਗੂ ਬੰਟੂ ਵਾਲੀਆ ਸਾਥੀਆਂ ਸਮੇਤ ਆਪ ਪਾਰਟੀ ‘ਚ ਹੋਏ ਸ਼ਾਮਲ*

0
83

ਫਗਵਾੜਾ 7 ਜੁਲਾਈ  (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ‘ਚ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਨੇ ਸੀਨੀਅਰ ਭਾਜਪਾ ਆਗੂ ਬੰਟੂ ਵਾਲੀਆ ਨੂੰ ਸਾਥੀਆਂ ਸਮੇਤ ‘ਆਪ’ ਪਾਰਟੀ ‘ਚ ਸ਼ਾਮਲ ਕਰਵਾਇਆ ਹੈ। ਬੰਟੂ ਵਾਲੀਆ ਤੋਂ ਇਲਾਵਾ ਸਲੋਨੀ ਜੈਨ, ਰਘਵੀਰ ਕੌਰ, ਬਿੱਲਾ ਪ੍ਰਭਾਕਰ ਅਤੇ ਵੱਡੀ ਗਿਣਤੀ ‘ਚ ਉਹਨਾਂ ਦੇ ਸਾਥੀਆਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਡਾ. ਚੱਬੇਵਾਲ ਅਤੇ ਹਰਨੂਰ ਸਿੰਘ ਹਰਜੀ ਮਾਨ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਆਪ ਪਾਰਟੀ ‘ਚ ਸ਼ਾਮਲ ਹੋਣ ਨਾਲ ਫਗਵਾੜਾ ਵਿਧਾਨਸਭਾ ਹਲਕੇ ‘ਚ ਆਪ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਹੈ। ਉਹਨਾਂ ਬੰਟੂ ਵਾਲੀਆ ਅਤੇ ਹੋਰਨਾਂ ਨੂੰ ਆਪ ਪਾਰਟੀ ‘ਚ ਬਣਦਾ ਮਾਨ ਸਤਿਕਾਰ ਦੇਣ ਦੀ ਗੱਲ ਵੀ ਕਹੀ। ਹਲਕਾ ਇੰਚਾਰਜ ਹਰਜੀ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਜਿਸ ਤਰ੍ਹਾਂ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਵਧੀਆ ਸਿਹਤ ਸਹੂਲਤਾਂ ਤੋਂ ਇਲਾਵਾ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਸਨੂੰ ਦੇਖਦੇ ਹੋਏ ਸਮੂਹ ਪੰਜਾਬੀ ਆਪ ਪਾਰਟੀ ਦਾ ਪੱਲਾ ਫੜ ਰਹੇ ਹਨ ਅਤੇ ਵਿਰੋਧੀ ਧਿਰਾਂ ‘ਚ ਪੂਰੀ ਤਰ੍ਹਾਂ ਨਮੋਸ਼ੀ ਛਾਈ ਹੋਈ ਹੈ। ਬੰਟੂ ਵਾਲੀਆ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ‘ਚ ਸ਼ਾਮਲ ਹੋਏ ਹਨ ਅਤੇ ਹੁਣ ਇਸ ਪਾਰਟੀ ਦੀ ਬਿਹਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜਬੂਤ ਕਰਨ ਲਈ ਮੈਂਬਰ ਪਾਰਲੀਮੈਂਟ ਡਾ. ਚੱਬੇਵਾਲ ਅਤੇ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਹਰਸਿਮਰਨ ਸਿੰਘ ਘੁੰਮਣ, ਹਲਕਾ ਇੰਚਾਰਜ ਭਲੱਥ, ਮੇਅਰ ਰਾਮਪਾਲ ਉੱਪਲ, ਜਰਨੈਲ ਨੰਗਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਰਵਿੰਦਰ ਰਵੀ ਕੌਂਸਲਰ, ਰਵੀ ਸਿੱਧੂ ਕੌਂਸਲਰ, ਪਿ੍ਰਤਪਾਲ ਕੌਰ ਤੁੱਲੀ ਕੌਂਸਲਰ, ਇੰਦਰਜੀਤ ਸਿੰਘ ਕੋਂਸਲਰ, ਜਸਦੇਵ ਸਿੰਘ ਪ੍ਰਿੰਸ ਕੋਂਸਲਰ, ਸੁਖਦੇਵ ਸਿੰਘ ਕਾਕਾ, ਸੌਰਵ ਹਾਂਡਾ, ਅਰਜੁਨ ਸੁਧੀਰ, ਨਵਨੀਤ ਉੱਪਲ, ਵਿਪਨ ਮਹਿਤਾ, ਦਰਸ਼ਨ ਧਰਮ ਸੋਤ, ਆਸ਼ੂ ਮੱਟੂ, ਤੇਜੀ ਗੰਡਵਾ, ਅਮਰਿੰਦਰ ਸਿੰਘ, ਰੋਹਿਤ ਸ਼ਰਮਾ ਆਦਿ ਹਾਜਰ ਸਨ

LEAVE A REPLY

Please enter your comment!
Please enter your name here