ਸਿੱਧੂ ਨੇ ਕੈਬਨਿਟ ‘ਚ ਕੀਤੀ ਮਜੀਠਿਆ ‘ਤੇ ਕਾਰਵਾਈ ਦੀ ਮੰਗ

0
4

ਚੰਡੀਗੜ੍ਹ (ਸਾਰਾ ਯਹਾ) : ਨਸ਼ਿਆਂ ਦੇ ਮੁੱਦੇ ‘ਤੇ ਹੋਈ ਪੰਜਾਬ ਕੈਬਨਿਟ ਦੀ ਹੰਗਾਮੀ ਬੈਠਕ ਵਿੱਚ ਮੁੱਖ ਮੰਤਰੀ ਨੂੰ ਐਸਟੀਐਫ ਦੀ ਰਿਪੋਰਟ ਤੇ ਵੱਡੀਆਂ ਮੱਛੀਆਂ ਖ਼ਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਉੱਚ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਕੈਬਿਨਟ ਵਿੱਚ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ STF ਰਿਪੋਰਟ ਉੱਪਰ ਕਾਰਵਾਈ ਕਰਨ। ਇਸ ਤੋਂ ਇਲਾਵਾ ਮਜੀਠੀਆ ‘ਤੇ ਕਾਰਵਾਈ ਦੀ ਆਵਾਜ਼ ਉੱਠੀ।

ਕੈਪਟਨ ਨੇ ਧਾਰੀ ਚੁੱਪੀ

ਪ੍ਰਾਪਤ ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਉੱਠੀਆਂ ਇਨ੍ਹਾਂ ਮੰਗਾਂ ‘ਤੇ ਕੈਪਟਨ ਚੁੱਪ ਰਹੇ। ਹਾਲਾਂਕਿ, ਕੁਝ ਮੰਤਰੀ ਕੈਪਟਨ ਦੀ ਥਾਂ ਬੋਲੇ ਇਹ ਅੱਜ ਦਾ ਮਾਮਲਾ ਨਹੀਂ। ਮੀਟਿੰਗ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਦੀ ਗੱਲ ਵੀ ਉੱਠੀ। ਕੈਬਿਨਟ ਵਿੱਚ ਸਾਰੇ ਮੰਤਰੀਆਂ ਨੇ ਕਿਹਾ ਥਾਣਿਆਂ ‘ਚ ਵਰ੍ਹਿਆਂ ਤੋਂ ਲੱਗੇ ਮੁਨਸ਼ੀ ਤੇ ਹੋਰ ਕਰਮਚਾਰੀ ਬਦਲਣੇ ਚਾਹੀਦੇ ਹਨ ਕਿਉਂਕਿ ਇਹ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਹੇ ਹਨ।

ਪੁਲਿਸ ‘ਤੇ ਸਖ਼ਤੀ ਕਰਨ ਦਾ ਦਾਅਵਾ

ਹਾਲਾਂਕਿ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ *ਸਾਰਾ ਯਹਾ* ਨੂੰ ਦੱਸਿਆ ਕਿ ਨਸ਼ੇ ਦੇ ਧੰਦੇ ਵਿੱਚ ਲੱਗੇ ਹੋਏ ਪੁਲਿਸ ਅਧਿਕਾਰੀਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਰਾਜਜੀਤ ਸਿੰਘ ਵਿਰੁੱਧ ਧਾਰਾ 311 ਤਹਿਤ ਕਾਰਵਾਈ ਹੋ ਸਕਦੀ ਹੈ, ਅਗਲੇ ਦੋ ਚਾਰ ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਬਾਜਵਾ ਨੇ ਦਾਅਵਾ ਕੀਤਾ ਕਿ ਇਹੋ ਜਿਹੇ 20 ਰਾਜਜੀਤ ਪੰਜਾਬ ਪੁਲਿਸ ਵਿੱਚ ਹੋਣਗੇ, ਸਭ ਨੂੰ ਡਿਸਮਿਸ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਜੇਕਰ ਡੀਜੀਪੀ ਪੱਧਰ ਦਾ ਵੀ ਕੋਈ ਅਧਿਕਾਰੀ ਹੋਵੇ ਉਸ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਿਆ ਨਹੀਂ ਜਾਵੇਗਾ।

                       ਪੰਜਾਬ ਸਰਕਾਰ ਦੀ ਕੇਂਦਰ ‘ਤੇ ਟੇਕ

ਅੱਜ ਦੀ ਮੀਟਿੰਗ ਵਿੱਚ ਡਰੱਗਸ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕੈਪਟਨ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਣ ਦਾ ਫੈਸਲਾ ਕੀਤਾ ਹੈ। ਨਸ਼ੇ ਕਾਰਨ ਬੀਤੇ ਮਹੀਨੇ ਦੋ ਦਰਜਨ ਤੋਂ ਵੱਧ ਮੌਤਾਂ ਤੋਂ ਬਾਅਦ ਕੈਪਟਨ ਨੇ ਹੰਗਾਮੀ ਕੈਬਨਿਟ ਮੀਟਿੰਗ ਇਹ ਫ਼ੈਸਲਾ ਲਿਆ ਗਿਆ ਹੈ। ਨਸ਼ੇ ਦੇ ਮਾਮਲੇ ‘ਤੇ ਕੈਪਟਨ ਸਰਕਾਰ ਦਾ ਇਹ ਸਖ਼ਤ ਰੁਖ਼ ਹੁਣ ਕੇਂਦਰ ਵੱਲੋਂ ਕਾਨੂੰਨ ਬਣਾਏ ਜਾਣ ‘ਤੇ ਨਿਰਭਰ ਕਰਦਾ ਹੈ।


EDITED BY : SARA YAHA | | Last Updated :8:20 pm 02 JULY 2018

LEAVE A REPLY

Please enter your comment!
Please enter your name here