

ਪਾਇਲ 2 ਜੁਲਾਈ ( ਸਾਰਾ ਯਹਾ ) ਪਾਇਲ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਨੂੰ ਦੂਸਰੇ ਦਿਨ ਵੀ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ।ਹੁਣ ਪੁਲਿਸ ਨੇ 120 ਬੋਤਲਾਂ ਸਰਾਬ ਸਮੇਤ 3 ਤਸਕਰਾਂ ਨੂੰ ਪਕੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਇਲ ਪੁਲਿਸ ਦੇ ਹੌਲਦਾਰ ਮਹਿੰਦਰ ਸਿੰਘ ਨੇ ਮਾਜਰੀ ਟੀ ਪੁਆਇੰਟ ਤੇ ਨਾਕਾ ਲਾਇਆ ਹੋਇਆ ਸੀ ਤਾਂ ਇਕ ਸਫਿਵਟ ਕਾਰ ਨੰਬਰ ਪੀ ਬੀ 10 ਐਕਸ 6047 ਜਿਹੜੀ ਬੀਜਾ ਤੋਂ ਪਾਇਲ ਵੱਲੋਂ ਨੂੰ ਆ ਰਹੀ ਸੀ ਤੇ ਜਦੋਂ ਇਹ ਮਾਜਰੀ ਵਿਖੇ ਪੁੱਜੀ ਤਾਂ ਕਾਰ ਚਾਲਕ ਨੌਜਵਾਨ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਪਿੱਛੇ ਨੂੰ ਮੁੜਨ ਲੱਗਾ ਤਾਂ ਹੌਲਦਾਰ ਮਹਿੰਦਰ ਸਿੰਘ ਨੇ ਸੱਕ ਪੈਣ ਤੇ ਕਾਰ ਦਾ ਪਿੱਛਾ ਕਰਦਿਆਂ ਉਸਨੂੰ ਰੋਕ ਲਿਆ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 120 ਬੋਤਲਾਂ ਸਰਾਬ ਬਰਾਮਦ ਹੋਈਆਂ ਜਿਹਨਾਂ ਵਿੱਚ 60 ਬੋਤਲਾਂ ਸਰਾਬ ਦੇਸੀ ਮਾਰਕਾ ਟੈਗੋ ਸੰਤਰਾ ਤੇ 60 ਬੋਤਲਾਂ ਐਮ ਪੀ ਅਰ ਨੰਬਰ 1 ਸੰਤਰਾ ਸਾਮਲ ਸਨ । ਕਾਰ ਸਵਾਰ ਤਿੰਨਾਂ ਨੌਜਵਾਨਾਂ ਦੀ ਪਹਿਚਾਣ ਸੁਖਜੀਵਨ ਸਿੰਘ ਪੁੱਤਰ ਆਤਮਾ ਸਿੰਘ ਅਤੇ ਜਗਤਾਰ ਸਿੰਘ ਬੌਬੀ ਪੁੱਤਰ ਗੁਰਜੰਟ ਸਿੰਘ ਵਾਸੀ ਚੜਿੱਕ ਰੋਡ ਕੋਠੇ ਮੋਗਾ ਰੋਡ ਅਤੇ ਸੰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨਾਲਖੋਟੇ (ਮੋਗਾ) ਵਜੋਂ ਹੋਈ। ਪੁਲਿਸ ਨੇ ਤਿੰਨਾ ਦੋਸ਼ੀਆਂ ਵਿਰੁੱਧ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਸੁਰੂ ਕਰ ਦਿੱਤੀ। ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਆਸ ਹੈ।
EDITED BY : SARA YAHA | | Last Updated :8:05 pm 02 JULY 2018























