ਸਿੱਧੂ ’ਤੇ ਸੁਪਰੀਮ ਫ਼ੈਸਲਾ ਕੱਲ੍ਹ

0
1

ਚੰਡੀਗੜ੍ਹ(ਸਾਰਾ ਯਹਾ):  ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ 29 ਸਾਲ ਪੁਰਾਣੇ ਰੋਡ ਰੇਜ ਕੇਸ ਉੱਤੇ ਸੁਪਰੀਮ ਕੋਰਟ ਵਿੱਚ ਕਲ੍ਹ ਫ਼ੈਸਲਾ ਸੁਣਾਇਆ ਜਾਵੇਗਾ। ਮਾਮਲੇ ਦੀ ਸੁਣਵਾਈ ਸਵੇਰੇ 10.30 ’ਤੇ ਸ਼ੁਰੂ ਹੋਵੇਗੀ। ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਿੱਧੂ ਨੂੰ ਗ਼ੈਰ ਇਰਾਦਤਨ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਜ਼ਾ ਸੁਣਾਈ ਸੀ।

ਕੀ ਹੈ ਮਾਮਲਾ?

ਅਸਲ ਵਿੱਚ ਪੂਰਾ ਮਾਮਲਾ 27 ਦਸੰਬਰ 1988 ਦਾ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਦਾ ਹੈ। ਇੱਥੇ ਰੋਡ ਰੇਜ ਦੇ ਮਾਮਲੇ ਵਿੱਚ ਗੁਰਨਾਮ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ। ਸਿੱਧੂ ਉਸ ਸਮੇਂ ਭਾਰਤੀ ਟੀਮ ਵਿੱਚ ਬੱਲੇਬਾਜ਼ ਸਨ। ਪੁਲਿਸ ਰਿਕਾਰਡ ਅਨੁਸਾਰ ਸੜਕ ਤੋਂ ਗੱਡੀ ਹਟਾਉਣ ਦੇ ਮਾਮਲੇ ਨੂੰ ਲੈ ਕੇ ਸਿੱਧੂ ਅਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਨਾਲ ਝਗੜਾ ਹੋਇਆ ਸੀ। ਦੋਸ਼ ਇਹ ਸੀ ਕਿ ਸੰਧੂ ਵੱਲੋਂ ਮਾਰ ਗਏ ਘਸੁੰਨ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

ਮੈਡੀਕਲ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਅਤੇ 22 ਸਤੰਬਰ 1999 ਨੂੰ ਪਟਿਆਲਾ ਦੇ ਸੈਸ਼ਨ ਕੋਰਟ ਨੇ ਸਿੱਧੂ ਅਤੇ ਉਸ ਦੇ ਦੋਸਤ ਨੂੰ ਬਰੀ ਕਰ ਦਿੱਤਾ। ਸੈਸ਼ਨ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਪੁਲਿਸ ਨੇ ਹਾਈਕੋਰਟ ਵਿੱਚ ਅਪੀਲ ਦਾਖ਼ਲ ਕੀਤੀ। ਸੱਤ ਸਾਲ ਬਾਅਦ 1 ਦਸੰਬਰ 2007 ਨੂੰ ਹਾਈਕੋਰਟ ਨੇ ਸਿੱਧੂ ਅਤੇ ਉਸ ਦੇ ਦੋਸਤ ਨੂੰ ਗੁਰਨਾਮ ਸਿੰਘ ਦੀ ਗੈਰ ਇਰਾਦਤਨ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ।


 First Published: Monday, 14 May 2018

LEAVE A REPLY

Please enter your comment!
Please enter your name here