ਮਨਪ੍ਰੀਤ ਦੇ ਕਿਸ਼ਤਾਂ ਵਾਲੀ ਕਾਰ ਦੇ ਬਿਆਨ ‘ਤੇ ਹਰਸਿਮਰਤ ਦਾ ਠੋਕਵਾਂ ਜਵਾਬ

0
2

ਜਲੰਧਰ : ਮਨਪ੍ਰੀਤ ਵਲੋਂ ਹਰਸਿਮਰਤ ਬਾਦਲ ਦੇ ਵਿਆਹ ਮੌਕੇ ਮਜੀਠੀਆ ਪਰਿਵਾਰ ਵਲੋਂ ਕਿਸ਼ਤਾਂ ‘ਤੇ ਕਾਰ ਲੈ ਕੇ ਦੇਣ ਸੰਬੰਧੀ ਦਿੱਤੇ ਗਏ ਬਿਆਨ ‘ਤੇ ਬੀਬੀ ਬਾਦਲ ਨੇ ਠੋਕਵਾਂ ਜਵਾਬ ਦਿੱਤਾ ਹੈ। ‘ ਸਾਰਾ ਯਹਾ ‘ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਨੇ ਕਿਹਾ ਕਿ ਜਹਾਜ਼ਾਂ ਦੇ ਮਾਲਕ ਮਾਪਿਆਂ ਲਈ ਕਾਰ ਦੇਣੀ ਕੋਈ ਵੱਡੀ ਗੱਲ ਨਹੀਂ ਹੈ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੀ ਡੋਲੀ ਕਾਰ ਵਿਚ ਨਹੀਂ ਜਹਾਜ਼ ਵਿਚ ਆਈ ਸੀ ਅਤੇ ਉਸ ਸਮੇਂ ਜਹਾਜ਼ ਵਿਚ ਮਨਪ੍ਰੀਤ ਬਾਦਲ ਵੀ ਮੌਜੂਦ ਸਨ।
ਬੀਬੀ ਬਾਦਲ ਨੇ ਮਨਪ੍ਰੀਤ ਨੂੰ ‘ਨਮਕ ਹਰਾਮ ਦੱਸਦੇ ਹੋਏ ਕਿਹਾ ਕਿ ਮਨਪ੍ਰੀਤ ਜਿਸ ਥਾਲੀ ਵਿਚ ਖਾਂਦਾ ਹੈ, ਉਸੇ ਵਿਚ ਛੇਕ ਕਰਦਾ ਹੈ’। ਇਸ ਦੌਰਾਨ ਹਰਸਿਮਰਤ ਨੇ ਬੀਬੀ ਬਾਦਲ ਦੇ ਭੋਗ ਮੌਕੇ ‘ਤੇ ਸ਼੍ਰੋਮਣੀ ਕਮੇਟੀ ਵਲੋਂ ਲਗਾਏ ਗਏ ਲੰਗਰ ਦੀ ਗੱਲ ਨੂੰ ਵੀ ਬੇਬੁਨਿਆਦ ਦੱਸਿਆ ਹੈ।  ‘ ਸਾਰਾ ਯਹਾ ‘ ਵਲੋਂ ਹਰਸਿਮਰਤ ਕੌਰ ਬਾਦਲ ਨਾਲ ਲਿਆ ਗਿਆ ਪੂਰਾ ਇੰਟਰਵਿਊ।

LEAVE A REPLY

Please enter your comment!
Please enter your name here