ਸਿੱਖਿਆ ਵਿਭਾਗ ਨੇ ਸ਼ਹੀਦਾਂ ਦਾ ਉਡਾਇਆ ਮਜ਼ਾਕ।

0
5

ਮਾਨਸਾ ,(8 ਮਾਰਚ) : ਸਿੱਖਿਆ ਵਿਭਾਗ ਪੰਜਾਬ ਨਾਲ ਆਏ ਦਿਨ ਕੋਈ ਨਾ ਕੋਈ ਵਿਵਾਦ ਜੁੜਦਾ ਹੈ।ਖਾਸਕਰ ਉਦੋਂ ਜਦੋ ਇੱਕ ਆਪੂੰ ਬਣਿਆ
ਇਮਾਨਦਾਰ ਅਫਸਰ ਆਪਣੇ ਤੁਗਲਕੀ ਫੁਰਮਾਨਾਂ ਨਾਲ ਸਿੱਖਿਆ ਵਿਭਾਗ ਦੀ ਕਾਇਆ ਕਲਪ ਕਰਨ ਦੇ ਦਾਅਵੇ ਕਰ ਰਿਹਾ ਹੋਵੇ।ਅਜੇ ਮਾਨਸਾ
ਜਿਲੇ ਵਿੱਚ 272 ਦਿਨਾਂ ਆਲੇ ਕੈਲੰਡਰ ਦਾ ਮਸਲਾ ਠੰਡਾ ਨਹੀ ਸੀ ਹੋਇਆ ਕਿ ਇੱਕ ਨਵਾਂ ਵਿਵਾਦ ਗਰਮਾ ਗਿਆ ਹੈ। ਇਸ ਬਾਰੇ ਜਾਣਕਾਰੀ
ਦਿੰਦਿਆਂ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ,ਹਰਦੀਪ ਸਿੱਧੂ, ਇੰਦਰਜੀਤ ਡੇਲੂਆਣਾ,ਰਾਜਵਿੰਦਰ ਮੀਰ ਨੇ ਦੱਸਿਆ
ਕਿ ਚੌਥੀ ਜਮਾਤ ਦੀ ਪੰਜਾਬੀ ਪੁਸਤਕ ਵਿੱਚ ਬਾਲ ਸੁਖਦੇਵ ਪਾਠ ਵਿੱਚ ਸ਼ਹੀਦ ਸੁਖਦੇਵ ਦੀ ਥਾਂ ਸ਼ਹੀਦ ਰਾਜਗੁਰੂ ਦੀ ਤਸਵੀਰ ਲੱਗੀ ਹੋਈ
ਹੈ।ਹਜ਼ਾਰਾਂ ਟੀਚਰਾਂ ਦੇ ਡੈਪੂਟੇਸ਼ਨ ਕਰਕੇ ਸਕੂਲਾਂ ਤੋ ਬਾਹਰ ਕੱਢਣ ਵਾਲੇ ਸਿਖਿਆ ਵਿਭਾਗ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਬਾਰੇ ਵੀ ਪਤਾ
ਨਹੀ।ਹੈਰਾਨੀ ਦੀ ਗੱਲ ਹੋਰ ਵੀ ਹੈ ਕਿ ਅੱਜ ਇੰਟਰਨੈੱਟ ਦੇ ਯੁੱਗ ਚ ਤੁਸੀ ਸਕਿੰਟਾਂ ਚ ਦੁਨੀਆਂ ਦੇ ਕਿਸੇ ਵੀ ਵਿਆਕਤੀ ਦੀ ਫੋਟੋ ਲੱਭ ਸਕਦੇ ਹੋ।
ਜਿਕਰਯੋਗ ਹੈ ਕਿ ਇਸੇ ਸਿੱਖਿਆ ਸਕੱਤਰ ਦੇ ਹੁੰਦਿਆਂ 2009-10 ਚ ਛਾਪੀ ਗਈ ਗਿਆਨ ਸਰੋਵਰ ਕਿਤਾਬ ਚ ਇਤਿਹਾਸ ਅਤੇ ਗੁਰੂਆਂ ਬਾਰੇ
ਤੱਥਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਪਿਛਲੇ ਸਾਲ ਬਾਰਵੀ ਦੀ ਇਤਿਹਾਸ ਦੀ ਕਿਤਾਬ ਚ ਵੀ ਸਿੱਖ ਗੁਰੂਆਂ ਬਾਰੇ ਆਪੱਤੀਜਨਕ ਸ਼ਬਦ
ਵਰਤੇ ਗਏ ਸਨ। ਅਧਿਆਪਕ ਸੰਘਰਸ਼ ਕਮੇਟੀ ਦੀ ਆਗੂ ਨੇ ਕਿਹਾ ਕਿ ਵਾਰ ਵਾਰ ਇਤਿਹਾਸਕ ਤੱਥਾਂ ਨਾਲ ਹੁੰਦੀ ਛੇੜਛਾੜ ਪਿੱਛੇ ਕਿਸੇ ਡੂੰਘੀ
ਸਾਜ਼ਿਸ ਹੋ ਸਕਦੀ ਹੈ। ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਇਸ ਘਟੀਆ ਹਰਕਤ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਤੋ ਸਖਤ ਸਜ਼ਾ ਦਿੱਤੀ
ਜਾਵੇ। ਇਸ ਮੌਕੇ ਕੁਲਦੀਪ ਅੱਕਾਂਵਾਲੀ, ਗੁਰਜੀਤ ਲਾਲਿਆਂ ਵਾਲੀ,ਅਮੋਲਕ ਡੇਲੂਆਣਾ,ਰਾਮ ਸਿੰਘ ਆਦਿ ਹਾਜਰ ਸਨ

LEAVE A REPLY

Please enter your comment!
Please enter your name here