ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋ 11 ਅਧਿਆਪਕਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

0
123

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 20 ਅਗਸਤ: ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਤੀਸਰਾ ਸਲਾਨਾ ਸਨਮਾਨ ਸਮਾਰੋਹ
ਕਰਵਾਇਆ ਜਾ ਰਿਹਾ ਹੈ,ਜਿਸ ਦੌਰਾਨ ਜਿਲ੍ਹੇ ਦੇ 11 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਜਾਵੇਗਾ।
ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਮਾਨਸਾ ਵਿਖੇ ਕੀਤੇ ਜਾਣ ਵਾਲੇ ਇਸ ਸਨਮਾਨ ਸਮਾਰੋਹ ਲਈ
ਅਧਿਆਪਕਾਂ ਦੀ ਚੋਣ ਲਈ ਪ੍ਰਿੰਸੀਪਲ ਅਤੇ ਸੀਨੀਅਰ ਅਧਿਆਪਕਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ । ਆਗੂਆਂ ਨੇ ਦੱਸਿਆ ਕਿ
ਇਹ ਸਨਮਾਨ ਨਵੇ ਸ਼ੈਸ਼ਨ ਤੋਂ ਹੁਣ ਤੱਕ ਦੀ ਕਾਰਗੁਜਾਰੀ ਦੇ ਅਧਾਰਤ ਦਿੱਤੇ ਜਾਣਗੇ ਅਤੇ ਇਹ ਵੇਰਵੇ ਸਕੂਲ ਮੁੱਖੀ ,ਕੋਈ ਵੀ ਅਧਿਆਪਕ ਜਾਂ
ਸੰਸਥਾ ਭੇਜ ਸਕਦੀ ਹੈ।

LEAVE A REPLY

Please enter your comment!
Please enter your name here