ਮਾਨਸਾ,(ਹੀਰਾ ਮਿੱਤਲ) : ਪੰਜਾਬ ਦੇ ਉੱਘੇ ਗਾਇਕ ਸੇਵਕ ਸੰਦਲ ਦਾ ਸਿੰਗਲ ਟਰੈਕ “ਘਪਲੇ” ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ, ਵਿਦਵਾਨ ਅਤੇ ਚਿੰਤਕ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਰਿਲੀਜ਼ ਕੀਤਾ।ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਗੀਤ ਨੂੰ ਇਕ ਸਾਦੇ ਸਮਾਗਮ ਦੌਰਾਨ ਰਿਲੀਜ਼ ਕਰਨ ਤੋਂ ਬਾਅਦ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਕਿਹਾ ਕੇ ਅੱਜ ਲੋੜ ਹੈ ਅਜਿਹੀ ਸੰਜੀਦਾ ਸੋਚ, ਸਾਹਿਤ ਅਤੇ ਸੰਗੀਤ ਦੀ ਜੋ ਸਮਾਜ ਦੀਆਂ ਮੁਸ਼ਕਿਲਾਂ ਅਤੇ ਸਰੋਕਾਰਾਂ ਨੂੰ ਬਿਆਨ ਅਤੇ ਉਨ੍ਹਾਂ ਦੀ ਤਰਜ਼ਮਾਨੀ ਕਰੇ ਅਤੇ ਨਾਲ ਨਾਲ ਲੋਕਾਂ ਦਾ ਮਨੋਰੰਜਨ ਵੀ ਕਰੇ।ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਸਮੁੱਚੀ ਟੀਮ ਨੂੰ ਇਸ ਗੀਤ ਘਪਲੇ ਰਾਹੀਂ ਕੀਤੇ ਉਪਰਾਲੇ ਲਈ ਮੁਬਾਰਕ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।ਸਵ. ਪ੍ਰੋ. ਅਜਮੇਰ ਔਲਖ ਦੀ ਧਰਮ ਪਤਨੀ ਮਾਤਾ ਮਨਜੀਤ ਕੌਰ ਨੇ ਵੀ ਛੋਟੀ ਕਿਸਾਨੀ ਦੇ ਦਰਦ ਨੂੰ ਬਿਆਨ ਕਰਦੇ ਇਸ ਗੀਤ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ।
ਸੇਵਕ ਸੰਦਲ ਦੇ ਗਾਏ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਸੰਗੀਤਕਾਰ ਸਾਬੀ ਨੇ ਅਤੇ ਗੀਤ ਦੀ ਰਚਨਾ ਪੰਜਾਬ ਦੇ ਸੱਭਿਆਚਾਰਕ ਗੀਤਾਂ ਦੇ ਸਿਰਮੌਰ ਗੀਤਕਾਰ ਜਨਾਬ ਬਲਬੀਰ ਲਹਿਰਾ ਨੇ ਕੀਤੀ ਹੈ।ਵਾਹਈਟ ਕਰੋਅ ਕ੍ਰਿਏਟਰ ਦੇ ਲੇਬਲ ਅਧੀਨ ਰਿਲੀਜ਼ “ਘਪਲੇ” ਵੀਡੀਉ ਦਾ ਨਿਰਦੇਸ਼ਨ ਬਲਜਿੰਦਰ ਸੰਗੀਲਾ ਦੁਆਰਾ ਕੀਤਾ ਗਿਆ ਜਿਸ ਦਾ ਕੈਮਰਾ ਅਤੇ ਸੰਪਾਦਨ ਦਾ ਜ਼ਿੰਮਾ ਸੁਖਵਿੰਦਰ ਅਮਨ ਨੇ ਸੰਭਾਲਿਆ।
ਰਿਲੀਜ਼ ਸਮਾਗਮ ਦੌਰਾਨ ਪ੍ਰੋ. ਜਗਮੋਹਨ ਸਿੰਘ, ਮਾਤਾ ਮਨਜੀਤ ਕੌਰ ਔਲਖ ਤੋਂ ਇਲਾਵਾ ਹਰਿੰਦਰ ਮਨਸ਼ਾਹੀਆ ਸੂਬਾ ਪ੍ਰਧਾਨ ਸੋਸ਼ਲਿਸਟ ਪਾਰਟੀ ਇੰਡੀਆ, ਬਲਰਾਜ ਨੰਗਲ ਪ੍ਰਧਾਨ, ਸੱਭਿਆਚਾਰ ਚੇਤਨਾ ਮੰਚ, ਨਰਭਿੰਦਰ ਸਿੰਘ, ਡਾ. ਅਜੀਤਪਾਲ ਸਿੰਘ, ਲੋਕ-ਪੱਖੀ ਗਾਇਕ ਜਗਸੀਰ ਜੀਦਾ, ਰੰਗਕਰਮੀ ਸੁਭਾਸ਼ ਬਿੱਟੂ, ਅਦਾਕਾਰ ਸ਼ਹਿਨਾਜ਼ ਅਲੀ, ਬਲਜੀਤ ਸ਼ਰਮਾ, ਗਾਇਕ, ਗੀਤਕਾਰ ਅਤੇ ਨਿਰਦੇਸ਼ਕ ਬਲਜਿੰਦਰ ਸੰਗੀਲਾ ਆਦਿ ਹਾਜ਼ਰ ਸਨ।
EDITED BY : SARA YAHA | | Last Updated : 7:03 pm 4 ਫ਼ਰਵਰੀ 2019

People have a to meet the world on each of our terms.
This whole situation got to a climactic end while i
asked the particular make a change in my domain name set-up. https://scr888slot.online/