

ਸਿਹਤ ਵਿਭਾਗ ਵੱਲੋ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਭਾਰਤ ਦੇਸ਼ ਚੋਂ ਜੜ ਤੋਂ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹ
ਟਾਸਕ ਫੋਰਸ ਦੀ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ 0-5 ਸਾਲ ਤੱਕ ਦੇ ਬੱਚਿਆਂ ਨੂੰ
ਉਲੀਕੇ ਪ੍ਰੋਗਰਾਮ ਤਹਿਤ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਜੋ ਕਿ ਜ਼ਿਲ੍ਹੇ ਭਰ ‘ਚ ਤਿੰਨ ਦਿਨ ਮਿਤੀ, 16 ਜੂਨ ਨੂੰ ਪੋਲੀਓ ਬੂੰਦਾਂ ਸਿਰਫ
ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪਿਲਾਉਣ ਸਬੰਧੀ ਮੀਟਿੰਗ ਬੱਚਤ ਭਵਨ ਮਾਨਸਾ ਵਿਖੇ ਸਿਵਲ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ
ਅਫਸਰਾਂ ਨਾਲ ਹੋਈ।
ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਸਾਰੇ ਵਿਭਾਗਾਂ ‘ਚ ਤਾਮਮੇਲ ਪੈਦਾ ਕਰਨਾ ਹੈ ਤਾਂ ਜੋ ਸਫਲਤਾ ਪੂਰਵਕ ਇਹ ਮੁਹਿੰਮ ਚਲਾਈ
ਜਾ ਸਕੇ ਅਤੇ ਸਿਹਤ ਵਿਭਾਗ ਦੇ ਕਮਚਾਰੀਆਂ ਵਲੋਂ ਘਰ-ਘਰ ਜਾ ਕੇ ਪੋਲੀਓ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ
ਨੋਡਲ ਅਫਸਰ ਡਾ. ਸੰਜੀਵ ਓਬਰਾਏ ਜ਼ਿਲ੍ਹਾ ਟੀਕਾਕਰਨ ਅਫਸਰ ਹੋਣਗੇ। ਇਸ ਵਾਰ 0-5 ਸਾਲ ਤੱਕ ਦੇ 4189 ਦਵਾਈ ਪਿਲਾਉਣ ਲਈ
ਜ਼ਿਲ੍ਹੇ ‘ਚ ਕੁੱਲ 22 ਮੋਬਾਇਲ ਟੀਮਾਂ, 138 ਵੈਕਸੀਨੇਟਰ ਅਤੇ 6 ਸੁਪਰਵਾਈਜ਼ਰ ਲਗਾਏ ਗਏ ਹਨ। ਜੋ 5594 ਘਰ ਕਵਰ ਕਰਨਗੇ। ਸਿਵਲ
ਸਰਜਨ ਡਾ. ਲਾਲ ਚੰਦ ਠਕਰਾਲ ਨੇ ਮੀਟਿੰਗ ‘ਚ ਹਾਜ਼ਰ ਜ਼ਿਲ੍ਹੇ ਦੇ ਸਮੂਹ ਸੀ. ਮੈਡੀਕਲ ਅਫਸਰਾਂ ਤੇ ਪ੍ਰੋਗਰਾਮ ਅਫਸਰਾਂ ਨੂੰ ਸਖਤ ਹਦਾਇਤ
ਕੀਤੀ ਕਿ ਉਹ ਬਲਾਕ ਪੱਧਰ ‘ਤੇ ਪਲਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਕਰਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ,
ਡੀ.ਐੱਚ.ਓ. ਡਾ. ਮਨੋਹਰ ਲਾਲ .ਮਲੇਰੀਆ ਅਫਸਰ ਜਿਲ੍ਹਾ ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ. ਡਾ. ਛਵੀ ਬਜਾਜ. ਅਤੇ ਹਰਬੰਸ ਲਾਲ
ਬੀਈਈ ਮੌਕੇ ਤੇ ਹਾਜ਼ਰ ਸਨ।























