

ਮਾਨਸਾ, 27 ਮਾਰਚ (ਸਾਰਾ ਯਹਾ , ਬਲਜੀਤ ਸ਼ਰਮਾ) : ਸਿਵਲ ਸਰਜਨ ਡਾ.ਲਾਲ ਚੰਦ ਠੁਕਰਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰੀਚ ਟੁ ਅਨਰੀਚਡ ਝੱਗੀ-ਝੌਂਪੜੀ ਵਿਖੇ ਜਾ ਕੇ ਮਾਨਸਿਕ ਰੋਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਨੀਅਤ ਪ੍ਰੋਗਰਾਮ ਅਨੁਸਾਰ ਸਥਾਨਕ ਭੱਠਾ ਬਸਤੀ ਵਿਖੇ ਝੁੱਗੀ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਲਈ ਮਾਨਸਿਕ ਰੋਗਾਂ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੋਕੇ ਸ੍ਰੀ ਹਰਬੰਸ ਲਾਲ ਬੀ.ਈ.ਈ ਦੁਆਰਾ ਇਕ ਸੰਦੇਸ਼ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸਮੇਂ ਦਾ ਹਾਣੀ ਹੋਣ ਕਰਕੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣਾ ਚਾਹੀਦਾ ਹੈ, ਫਿਰ ਹੀ ਇਨ੍ਹਾਂ ਬੱਚਿਆਂ ਨੂੰ ਆਪਣੇ ਮਾਨਸਿਕ ਜੀਵਨ ਦੇ ਪੱਧਰ ਦਾ ਪਤਾ ਲਗਾ ਸਕਦਾ ਹੈ ਅਤੇ ਉਨ੍ਹਾਂ ਦਾ ਮਾਨਸਿਕ ਵਿਕਾਸ ਹੋ ਸਕੇਗਾ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਪੁੱਛੇ ਜਾਣ ਤੇ ਕੁਝ ਕੁ ਬੱਚਿਆਂ ਨੇ ਦੱਸਿਆ ਕਿ ਉਹ ਸਕੂਲ ਪੜ੍ਹਨ ਲਈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਮੁਹਾਲੇ ਵਿੱਚ ਪਰਿਵਾਰ ਬਹੁਤ ਵੱਡੇ ਹਨ, ਜੋ ਕਿ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਘੱਟ ਫਇਦਾ ਉਠਾਉਂਦੇ ਹਨ, ਜੋ ਕਿ ਅਣਪੜਤਾ ਅਤੇ ਮਾਨਸਿਕਪੱਧਰ ਕਾਰਨ ਹੈ। ਬੱਚਿਆਂ ਦੇ ਟੀਕਾਕਰਨ ਬਾਰੇ ਪੁੱਛਣ ਤੇ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਏਰੀਏ ਵਿੱਚ ਟੀਕਾ ਲਗਾਉਣ ਲਈ ਸਿਹਤ ਵਿਭਾਗ ਦੇ ਨੁੰਮਾਇੰਦੇ ਆਉਂਦੇ ਹਨ, ਖੂਨ ਪੂਰਾ ਕਰਨ ਲਈ ਗੋਲੀਆਂ ਆਦਿ ਮੁਹੱਈਆ ਕਰਵਾਈਆਂ ਜਾਂਦੀਆ ਹਨ। ਇਥੋਂ ਦੇ ਇਕ ਬਜੁਰਗ ਨੇ ਦੱਸਿਆ ਕਿ ਇਥੇ ਬਹੁਤ ਸਾਰੇ ਮਰੀਜ ਡਿਪਰੈਸ਼ਨ ਦੇ ਸ਼ਿਕਾਰ ਹਨ, ਜੋ ਆਪਣਾ ਇਲਾਜ ਕਰਵਾਉਣ ਲਈ ਟੂਣੇ ਆਦਿ ਵਿਚ ਵਿਸਵਾਸ ਰੱਖਦੇ ਹਨ। ਸਿਹਤਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਨਸਿਕ ਰੋਗੀ ਹੋਣ ਦੀ ਸੂਰਤ ਵਿੱਚ ਟੂਣੇ ਟਾਮਣ ਦੀ ਬਜਾਏ ਸਾਨੂੰ ਮਾਨਸਿਕ ਰੋਗਾਂ ਦੇ ਮਾਹਰ ਦੇ ਪਾਸ ਜਾਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।























