ਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨ

0
51

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸ ਇਮਾਰਤ ‘ਚ ਸਿਹਤ ਸੇਵਾ ਵਿਭਾਗ ਦਾ ਦਫਤਰ ਹੈ। ਦਿੱਲੀ ਅੱਗ ਬਝਾਊ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਅੱਗ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਦਪਹਿਰ ਇੱਕ ਵੱਜਕੇ 50 ਮਿੰਟ ‘ਤੇ ਅੱਗ ਲੱਗਣ ਦੀ ਸੂਚਨਾ ਫੋਨ ‘ਤੇ ਮਿਲੀ। ਇਸ ਤੋਂ ਬਾਅਦ ਮੌਕੇ ‘ਤੇ ਅੱਗ ਬੁਝਾਊ ਵਿਭਾਗ ਦੀਆਂ2 ਗੱਡੀਆਂ ਨੂੰ ਭੇਜਿਆ ਗਿਆ।

Embedded video

ANI@ANI

#WATCH Delhi: A fire breaks out at Directorate General of Health Services (DGHS) Office, Karkardooma. Total 22 fire tender at the spot. More details awaited.5615:58 – 5 Jul 201925 people are talking about thisTwitter Ads information and privacy

ਮੁੱਖ ਅਧਿਕਾਰੀ ਅਤੁਲ ਗਰਗ ਨੇ ਕਿਹਾ, “ਅੱਗ ਬੁਝਾਉਣ ਦੇ ਕੰਮ ‘ਚ 60 ਤੋਂ ਜ਼ਿਆਦਾ ਕਰਮੀ ਲੱਗੇ। ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।” ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਵੀ ਕੁਝ ਨਹੀਂ ਪਤਾ ਲੱਗ ਸੱਕਿਆ।

LEAVE A REPLY

Please enter your comment!
Please enter your name here