ਸਿਵਲ ਹਸਪਤਾਲ ਚ 40 ਮਰੀਜ਼ਾਂ ਦੀਆਂ ਅੱਖਾਂ ਦੇ ਕੀਤੇ ਸਫ਼ਲ ਆਪ੍ਰੇਸ਼ਨ

0
35

ਮਾਨਸਾ  23 ਜਨਵਰੀ (ਬਪਸ): ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਅੱਖਾਂ ਦੇ ਮਾਹਰ ਡਾਕਟਰ ਪਿਊਸ਼ ਗੋਇਲ ਵੱਲੋਂ ਅੱਖਾਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ।   ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ ਸੰਯੋਗ ਨਾਲ ਪਿੰਡ  ਆਲਮਪੁਰ ਮੰਦਰਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ 200 ਤੋਂ ਉੱਪਰ ਮਰੀਜਾਂ ਦੀ ਜਾਂਚ ਕੀਤੀ ਗਈ। ਇਨਾਂ ਮਰੀਜਾਂ ਵਿੱਚੋ ਤਕਰੀਬਨ 50 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੂਣਿਆ ਗਿਆ ਸੀ।  ਇਨਾਂ ਚੁਣੇ ਗਏ ਮਰੀਜਾਂ ਵਿੱਚੋ ਚਾਲੀ ਮਰੀਜਾਂ ਦੇ  ਅੱਖਾਂ ਦਾ ਉਪਰੇਸ਼ਨ ਕਰਕੇ ਲੈੰਜ ਪਾਏ ਗਏ।  ਉਪਰੇਸ਼ਨ ਤੋਂ ਬਾਅਦ ਅੱਜ ਮਰੀਜਾਂ ਦੀਆਂ ਪੱਟੀਆਂ ਖੋਲੀਆਂ ਗਈਆਂ। ਜਿਸ ਦੌਰਾਨ ਸਾਰੇ ਮਰੀਜਾਂ ਦੀਆਂ ਅਖਾਂ ਦੇ ਉਪਰੇਸ਼ਨ  ਸਫਲ ਰਹੇ। ਡਾ. ਪਿਉੂਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਇਕ ਸਾਲ ਵਿਚ 400 ਤੋਂ ਜਿਆਦਾ ਸਫਲ ਆਪਰੇਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨਵੀਂ ਤਿਕਨੋਲਜੀ ਦੀਆਂ ਮਸ਼ੀਨਾਂ ਆ ਚੁਕੀਆਂ ਹਨ। ਜਿਨ੍ਹਾਂ ਨਾਲ ਚੀਰਾ ਰਹਿਤ ਆਪਰੇਸ਼ਨ ਕੀਤਾ ਜਾ ਰਹੇ ਹਨ। ਇਸ ਮੌਕੇ ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ  ਤਰਸੇਮ ਸਿੰਘ ਨੇ ਡਾਕਟਰ ਅਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਮਰੀਜਾਂ ਵਿੱਚੋ ਛੇ ਮਰੀਜ  ਅਜਿਹੇ ਸਨ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਇਨਾਂ ਮਰੀਜਾਂ ਦੀਆਂ ਅੱਖਾਂ ਦਾ ਕੋਈ ਵੀ ਇਲਾਜ ਨਹੀਂ ਹੋ ਸਕਦਾ  ਪਰ ਸਾਨੂੰ ਇਸ ਲਈ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਨਾਂ ਛੇ ਮਰੀਜਾਂ ਦੇ ਆਪਰੇਸ਼ਨ ਵੀ ਸਫਲ ਰਹੇ ਹਨ ਤੇ ਉਹ ਵੀ ਇਹ ਦੁਨੀਆ ਦੇਖ ਸਕਦੇ ਹਨ। 

LEAVE A REPLY

Please enter your comment!
Please enter your name here