ਸਾਹਿਤ, ਕਲਾ ਅਤੇ ਸੱਭਿਆਚਾਰ ਸਿੱਖਿਆ ਦੇ ਅਹਿਮ ਅੰਗ- ਸਿੱਖਿਆ ਸਕੱਤਰ

0
22

ਐੱਸ. ਏ. ਐੱਸ. ਨਗਰ 23 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੀ ਸਿਰਜਣਾਤਮਿਕ ਮਿਲਣੀ ਵਿੱਚ ਸਕੱਤਰ ਸਕੂਲ ਸਿੱਖਿਆ ਨੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੀਤਾ| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਾਡੀਟੋਰੀਅਮ ਵਿਖੇ ਹੋਈ ਸਿਰਜਣਾਤਮਕ ਮਿਲਣੀ ਵਿੱਚ ਸਮੂਹ ਅਧਿਆਪਕ ਵਰਗ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਸਾਹਿਤ ਅਤੇ ਸੱਭਿਆਚਾਰ ਸਿੱਖਿਆ ਦੇ ਅਹਿਮ ਅੰਗ ਹਨ| ਉਸਾਰੂ ਸਾਹਿਤ ਅਤੇ ਸੱਭਿਆਚਾਰ ਸਿੱਖਿਆ ਦੇ ਮੁੱਖ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਿੱਖਿਆ ਵਿਭਾਗ ਬੜਾ ਸੁਭਾਗਾ ਹੈ ਜੋ ਪ੍ਰਤਿਭਾਸ਼ਾਲੀ ਸਖ਼ਸ਼ੀਅਤਾਂ ਵਾਲੇ ਅਧਿਆਪਕ ਵਿਭਾਗ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਸਿਰਜਣਾਤਮਿਕ ਰੁਚੀਆਂ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਸਾਹਿਤ ਅਤੇ ਕਲਾ ਦੀ ਚਿਣਗ ਜਗਾਉਣ ਦੇ ਨਾਲ਼-ਨਾਲ਼ ਆਪਣੀਆਂ ਸਾਹਿਤਿਕ ਵਿਧਾਵਾਂ ਅਤੇ ਕਲਾਵਾਂ ਰਾਹੀਂ ਵਿਭਾਗ ਦੀਆਂ ਮੁਹਿੰਮਾਂ ਅਤੇ ਪ੍ਰਾਪਤੀਆਂ ਵੱਖ-ਵੱਖ ਅਖ਼ਬਾਰਾਂ ਅਤੇ ਪੱਤ੍ਰਿਕਾਵਾਂ ਵਿੱਚ ਲੇਖਾਂ, ਕਵਿਤਾਵਾਂ, ਕਹਾਣੀਅਾਂ, ਨਾਟਕਾਂ, ਗੀਤਾਂ ਅਤੇ ਹੋਰ ਕਲਾਤਮਿਕ ਵਿਧਾਵਾਂ ਦੇ ਰੂਪ ਵਿੱਚ ਸਮਾਜ ਅੰਦਰ ਰੂਪਮਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਉਹ ਸਾਹਿਤਕਾਰਾਂ ਅਤੇ ਕਲਾਕਾਰ ਅਧਿਆਪਕਾਂ ਦੇ ਕੋਲ ਸਾਰਾ ਦਿਨ ਵਿਦਿਆਰਥੀ ਰਹਿੰਦੇ ਹਨ ਜਿਸ ਨਾਲ ਵਿਦਿਆਰਥੀ ਵੀ ਸਾਹਿਤ ਅਤੇ ਕਲਾ ਦੇ ਧਨੀ ਬਣ ਜਾਂਦੇ ਹਨ।


ਉਹਨਾਂ ਨੇ ਮੀਟਿੰਗ ਵਿੱਚ ਆਏ ਸਮੂਹ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਬਣਾਉਣ, ਆਪਣੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਬੈਸਟ ਪ੍ਰੈਕਟਿਸਿਜ਼ ਨੂੰ ਸਾਹਿਤਕਾਰਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਸੋਸ਼ਲ ਮੀਡੀਆ ਰਾਹੀਂ ਗਰੁੱਪ ਬਣਾ ਕੇ ਸਮਾਜ ਵਿੱਚ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਪੱਖੋਂ ਭਰਪੂਰ ਬਣਾਉਣ ਲਈ ਵਿਦਿਆਰਥੀਆਂ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ਼ ਜੋੜਨ ਲਈ ਸਮੇਂ-ਸਮੇਂ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਵਿਭਾਗ ਵਿੱਚ ਕੰਮ ਕਰਦੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਦੀ ਸਿਰਜਣਾਤਮਿਕ ਮਿਲਣੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮੰਤਵ ਇਹਨਾਂ ਅਧਿਆਪਕਾਂ ਦੀਆਂ ਕਲਾਤਮਿਕ ਅਤੇ ਸਿਰਜਣਾਤਮਿਕ ਰੁਚੀਆਂ ਰਾਹੀਂ ਵਿਦਿਆਰਥੀਆਂ ਵਿੱਚ ਵੀ ਇਹਨਾਂ ਗੁਣਾਂ ਦਾ ਸੰਚਾਰ ਕਰਨਾ ਹੈ।
ਮੀਟਿੰਗ ਵਿੱਚ ਇਹਨਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਅਤੇ ਉਹਨਾਂ ਦੁਆਰਾ ਪੜ੍ਹੀਆਂ ਕਿਤਾਬਾਂ ਬਾਰੇ ਆਪਣੇ-ਆਪਣੇ ਵਿਚਾਰ ਪ੍ਰਗਟਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਿਰਜਣਾਤਮਿਕ ਅਤੇ ਕਲਾਤਮਿਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਹਨਾਂ ਦੀਆਂ ਰੁਚੀਆਂ ਨੂੰ ਸਕੂਲਾਂ ਵਿੱਚ ਕੰਧ ਪੱਤ੍ਰਿਕਾ ਸ਼ੁਰੂ ਕਰਨ, ਨਵੀਆਂ ਕਿਤਾਬਾਂ ਦੀ ਸੂਚੀ ਹਰ ਹਫ਼ਤੇ ਬੋਰਡ ‘ਤੇ ਲਗਾਉਣ , ਵਿਦਿਆਰਥੀਆਂ ਨੂੰ ਰੋਜ਼ਾਨਾ ਅਖ਼ਬਾਰਾਂ ਅਤੇ ਮੈਗਜ਼ੀਨਾਂ ਪੜ੍ਹਨ ਅਤੇ ਆਪਣੀਆਂ ਰਚਨਾਵਾਂ ਭੇਜਣ , ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਨਿਖ਼ਾਰਨ ਲਈ ਵਰਕਸ਼ਾਪਾਂ ਲਗਾਉਣ , ਵਿਦਿਆਰਥੀਆਂ ਅੰਦਰਲੀ ਕਲਾ ਨੂੰ ਨਿਖ਼ਾਰਨ ਲਈ ਵੱਖ-ਵੱਖ ਕਲਾਵਾਂ ਅਨੁਸਾਰ ਟੀਮਾਂ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਮੀਟਿੰਗ ਵਿੱਚ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ,
ਮਿਲਣੀ ਵਿੱਚ ਪਹੁੰਚੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨੇ ਆਪਣੀਆਂ-ਆਪਣੀਆਂ ਸਾਹਿਤਕ ਕਲਾਵਾਂ ਰਾਹੀਂ ਸਰੋਤਿਆਂ ਦਾ ਮਨ ਮੋਹਿਆ।

LEAVE A REPLY

Please enter your comment!
Please enter your name here