

ਮਾਨਸਾ {ਜੋਨੀ ਜਿੰਦਲ} ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਦੀ ਮੀਟਿੰਗ ਸੰਘ ਦੇ ਦਫਤਰ ਵਿੱਚ ਪ੍ਰਧਾਨ ਰਾਕੇਸ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਮੈਬਰ ਹਾਜਰ ਹੋਏ ਇਸ ਮੋਕੇ ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਨੇ ਦੱਸਿਆ ਕਿ ਸ਼੍ਰੀ ਸਾਲਾਸਰ ਧਾਮ ਵਿਖੇ 30.31 ਦਸੰਬਰ ਤੇ 01 ਜਨਵਰੀ ਨੂੰ ਲਗਾਏ ਜਾ ਰਹੇ ਭੰਡਾਰੇ ਦੀਆ ਤਿਆਰੀਆ ਜੋਰ ਸੋਰ ਨਾਲ ਚਲ ਰਹੀਆ ਹਨ ਜਿਸ ਸੰਬੰਧੀ ਮੈਬਰਾ ਦੀਆ ਡਿਊਟੀਆ ਲਗਾ ਦਿੱਤੀਆ ਹਨ ।ਭੰਡਾਰਾ ਇੰਚਾਰਜ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਇਹ ਭੰਡਾਰਾ 28 ਦਸੰਬਰ ਨੂੰ ਸੰਘ ਦੇ ਦਫਤਰ ਕੋਲੋ ਸ਼ਾਮ 04 ਵਜੇ ਰਵਾਨਾ ਹੋਵੇਗਾ ਤੇ ਇਹ ਭੰਡਾਰਾ ਗੰਗਾ ਨਗਰ ਵਾਲੀਆ ਦੀ ਧਰਮਸਾਲਾ ਵਿਖੇ ਲਗੇਗਾ ।ਅਤੇ ਇਸ ਮੋਕੇ ਫਰੀ ਮੈਡੀਕਲ ਕੈਪ ਡਾ:ਕ੍ਰਿਸਨ ਸੇਠੀ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਲਗਾਈਆ ਜਾਵੇਗਾ। ਸੰਘ ਦੇ ਜਰਨਲ ਸਕੱਤਰ ਅਨਿਲ ਪੱਪੂ ਨੇ ਦੱਸਿਆ ਕਿ 31 ਦਸੰਬਰ ਨੂੰ ਧਾਮ ਵਿਖੇ ਸੰਘ ਵੱਲੋ ਇਕ ਵਿਸਾਲ ਜਾਗਰਣ ਮਹਿੰਦੀਪੁਰ ਕੀਰਤਨ ਮੰਡਲ ਬੁਡਲਾਡਾ ਵੱਲੋ ਕਰਵਾਇਆ ਜਾਵੇਗਾ ਜਿਸ ਵਿੱਚ ਬਾਬਾ ਜੀ ਦਾ ਗੁਣਗਾਣ ਕਰਣ ਲਈ ਮਸਹੂਰ ਭਜਨ ਗਾਇਕਾ ਪਹੁੰਚਣਗੇ ਸੰਘ ਵੱਲੋ 30 ਦਸੰਬਰ ਨੂੰ ਸਵੇਰੇ 7 ਵਜੇ ਸਿਵ ਤ੍ਰਿਵੈਣੀ ਮੰਦਰ ਕੋਲੋ ਇਕ ਵਿਸੇਸ ਬੱਸ ਵੀ ਜਾਵੇਗੀ ਭਗਤਾ ਦੇ ਠਹਿਰਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਸੰਘ ਵੱਲੋ ਕੀਤਾ ਗਿਆ ਹੈ ।ਇਸ ਮੋਕੇ ਸੁਰਿੰਦਰ ਪਿੰਟਾ , ਰਾਕੇਸ਼ ਵਿੱਕੀ , ਅਨਿਲ ਪੱਪੂ ,ਸੁਰਿੰਦਰ ਨੰਗਲੀਆ , ਗੋਰਵ ਸਰਮਾ , ਸੁਰੇਸ ਕਰੋੜੀ , ਮਦਨ ਬਾਲਾ ਜੀ , ਭੀਮ ਸੈਨ, ਬਾਬੂ ਲਾਲ ਬਰੋਕਰ ,ਹਰੀ ਰਾਮ ਡਿੰਪਾ , ਨਵੀਨ ਜਿੰਦਲ , ਰਮੇਸ ਜਿੰਦਲ , ਮੱਖਣ ਮਿੱਤਲ , ਜਿੰਨੀ ਜੈਨ , ਅਮਨਦੀਪ ਰਿੰਕੂ , ਸੰਜੇ ਮਿੱਤਲ , ਵਿਨੈ ਮਿੱਤਲ , ਦਰਸ਼ਨ ਨੀਟਾ , ਮੁਕੇਸ਼, ਜਗਦੀਸ ਬਿੱਟੂ , ਵਿਜੈ ਸਿੰਗਲਾ , ਡਾ: ਕਿਸਨ ਸੇਠੀ , ਰਾਕੇਸ਼ ਬਾਲਾ ਜੀ , ਬੋਬੀ ਜੋੜਾ , ਰਾਮਾ , ਸਾਮ ਲਾਲ , ਕ੍ਰਿਸਨ ਬੱਬਲ , ਬਾਬਾ ਰੋਸਾ ,ਰੋਹਿਤ , ਕਪਿਲ , ਅਰਸ਼ ਮੋਨੂ,ਜਸਕਰਨ ਢੱਲਾ ,ਸੁਦਾਮਾ ,ਦੀਪਕ ਜੋੜਾ ,ਚਿਮਨ ਲਾਲ ,ਸੰਜੀਵ ਬੋਬੀ ਹਾਜਰ ਸਨ –
EDITED BY : SARA YAHA | | Last Updated : 7:00 PM 25 ਦਸੰਬਰ 2018
























