

ਮਾਨਸਾ, 28 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਸਾਰੀਆਂ ਸਮਾਜਿਕ ਅਲ੍ਹਾਮਤਾਂ ਤੇ ਕੁਰੀਤੀਆਂ ਦਾ ਹੱਲ ਸਿੱਖਿਆ ਹੀ ਹੈ। ਸਿੱਖਿਆ ਦਾ ਵਿਸਥਾਰ ਕਰਨਾ ਹੀ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮੁੱਢਲੀ ਤਰਜੀਹ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕੇ ਦੇ ਪਿੰਡ ਸੰਘਰੇੜੀ ਅਤੇ ਜਲਵੇੜਾ ਦੇ ਸਰਕਾਰੀ ਸਕੂਲਾਂ ’ਚ ਕਰੀਬ 30 ਲੱਖ ਤੋਂ ਵਧੇਰੇ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਸੂਬਾ ਸਰਕਾਰੀ ਦੀ ਸਿੱਖਿਆ ਨੀਤੀ ਤਹਿਤ ਹੀ ਅਧਿਆਪਕਾਂ ਨੂੰ ਦੇਸ ਵਿਦੇਸ਼ਾਂ ’ਚ ਸਿਖਲਾਈ ਲਈ ਭੇਜਿਆ ਗਿਆ। ਸਕੂਲਾਂ ’ਚ ਆਧੁਨਿਕ ਸਿੱਖਿਆ ਪ੍ਰਣਾਲੀ ਮੁਹੱਈਆ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇਕ ਦੇਸ਼ ਅੰਦਰ ਚੰਗੇ ਨਾਗਰਿਕ ਪੈਦਾ ਕਰਦੀ ਹੈ, ਇਸੇ ਮੰਤਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕਰਾਂਤੀ ਮੁਹਿੰਮ’ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਦਾ ਵਿਕਾਸ ਹੋ ਸਕੇ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ ਪੈਦਾ ਹੋ ਸਕੇ।
ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੰਘਰੇੜੀ ਵਿਖੇ 03 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, 01 ਲੱਖ 40 ਹਜ਼ਾਰ ਰੁਪਏ ਨਾਲ ਪਖ਼ਾਨਿਆਂ ਦਾ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਜਲਵੇੜਾ ਵਿਖੇ 01 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, 09 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਕਲਾਸਰੂਮ, 84 ਹਜ਼ਾਰ ਰੁਪਏ ਐਲ.ਈ.ਡੀ. ਪੈਨਲ, 01 ਲੱਖ ਰੁਪਏ ਨਾਲ ਲੜਕੇ ਲੜਕੀਆਂ ਲਈ ਪਖ਼ਾਨੇ, 06 ਲੱਖ 15 ਹਜ਼ਾਰ ਰੁਪਏ ਨਾਲ ਮੇਜਰ ਰਿਪੇਅਰ ਅਤੇ 01 ਲੱਖ 54 ਹਜ਼ਾਰ ਰੁਪਏ ਨਾਲ ਮੁਕੰਮਲ ਕਰਵਾਏ ਸਕੂਲ ਦੇ ਹੋਰ ਕਾਰਜਾਂ ਦਾ ਉਦਘਾਟਨ ਕੀਤਾ।
ਸਰਕਾਰੀ ਮਿਡਲ ਸਕੂਲ ਜਲਵੇੜਾ ਵਿਖੇ 02 ਲੱਖ 5 ਹਜ਼ਾਰ ਰੁਪਏ ਨਾਲ ਤਿਆਰ ਚਾਰਦੀਵਾਰੀ, 84 ਹਜ਼ਾਰ ਰੁਪਏ ਦਾ ਐਲ.ਈ.ਡੀ. ਪੈਨਲ, 01 ਲੱਖ 06 ਹਜ਼ਾਰ ਰੁਪਏ ਨਾਲ ਤਿਆਰ ਟਰੈਕ, 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਪਖ਼ਾਨੇ ਅਤੇ 01 ਲੱਖ 76 ਹਜ਼ਾਰ ਰੁਪਏ ਨਾਲ ਸਕੂਲ ਦੇ ਹੋਰ ਮੁਕੰਮਲ ਕੀਤੇ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਸਕੂਲ ਮੁਖੀ ਸ.ਪ.ਸ ਸੰਘਰੇੜੀ ਸੁਰੇਸ਼ ਕੁਮਾਰ, ਚੇਅਰਮੈਨ ਐਸ.ਐਮ.ਸੀ. ਗੁਰਪ੍ਰੀਤ ਸਿੰਘ, ਸਕੂਲ ਮੁਖੀ ਸ.ਪ.ਸ ਜਲਵੇੜਾ ਬੂਟਾ ਸਿੰਘ, ਚੇਅਰਮੈਨ ਐਸ.ਐਮ.ਸੀ. ਮਨਜੀਤ ਕੌਰ, ਸਕੂਲ ਮੁਖੀ ਸ.ਮ.ਸ ਚਰਨਜੀਤ ਸਿੰਘ, ਚੇਅਰਮੈਨ ਐਸ.ਐਮ.ਸੀ. ਅਮਨਦੀਪ ਕੌਰ, ਸਰਪੰਚ ਮਨਪ੍ਰੀਤ ਕੌਰ, ਸਰਪੰਚ ਮਲਕੀਤ ਕੌਰ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਲਾਡੀ, ਗੁਰਵਿੰਦਰ ਸਿੰਘ, ਬਲਵਾਨ ਸਿੰਘ, ਕਰਾਂਤੀ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਜਸਪਾਲ ਸਿੰਘ, ਰਘਵੀਰ ਸਿੰਘ, ਗੁਰਨਾਇਬ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ, ਪਿਆਰਾ ਸਿੰਘ ਗੁਰਨੇ ਸ੍ਰੀ ਗੁਰੂ ਰਵਿਦਾਸ ਕਮੇਟੀ ਜਲਵੇੜਾ ਤੇ ਸਮੂਹ ਗਰਾਮ ਪੰਚਾਇਤ ਮੈਂਬਰ ਜਲਵੇੜਾ ਮੌਜੂੂਦ ਸਨ।























