

ਬਠਿੰਡਾ, 16 ਜੂਨ (ਸਾਰਾ ਯਹਾ )-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਵਿਕਾਸ ਰੋਕਣ ਅਤੇ ਝੂਠੇ ਵਾਅਦੇ ਕਰਨ ਦੇ ਦੋਸ਼ ਲਗਾਉਂਦਿਆਂ ਸਾਬਕਾ ਅਕਾਲੀ ਵਿਧਾਇਕ, ਅਕਾਲੀ ਮੇਅਰ ਅਤੇ ਅਕਾਲੀ ਕੌਂਸਲਰਾਂ ਨੇ ਬਾਜ਼ਾਰ ‘ਚ ਬੈਠ ਕੇ ਭੀਖ ਮੰਗੀ, ਜਦਕਿ ਬਾਜ਼ਾਰ ‘ਚ ਮਨਪ੍ਰੀਤ ਬਾਦਲ ਵਿਰੁੱਧ ਰੋਸ ਮਾਰਚ ਵੀ ਕੱਢਿਆ। ਫਾਇਰ ਬ੍ਰਿਗੇਡ ਚੌਕ ‘ਚ ਧਰਨਾ ਮਾਰ ਕੇ ਅਕਾਲੀਆਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।
ਮੌਕੇ ‘ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ ਤੇ ਸਾਰੇ ਅਕਾਲੀ ਕੌਂਸਲਰ ਮੌਜੂਦ ਸਨ।
EDITED BY : SARA YAHA | | Last Updated :16 June 2018























