ਪੰਪ ਮਾਲਕਾਂ ਤੇ ਪੁਲਿਸ ਤੋਂ ਦੁਖੀ ਹੋ ਕੇ ਮਾਰੀ ਸੀ ਭਾਖੜਾ ਨਹਿਰ ‘ਚ ਛਾਲ  

0
4

ਖੰਨਾ, 16 ਜੂਨ (ਸਾਰਾ ਯਹਾ ) : ਪਿਛਲੇ ਕਈ ਦਿਨਾਂ ਤੋਂ ਪਿੰਡ ਬਰਧਾਲਾਂ ਦੇ ਲਾਪਤਾ ਹੋਏ ਨੌਜਵਾਨ ਦੀ ਭਾਖੜਾ ਨਹਿਰ ‘ਚ ਲਾਸ਼ ਮਿਲਣ ਤੋਂ ਬਾਅਦ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਅੱਜ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਪਿੰਡ ਵਾਸੀਆਂ ਨੇ ਖੰਨਾ-ਸਮਰਾਲਾ ਸੜਕ ‘ਤੇ ਪੁਲਿਸ ਚੌਂਕੀ ਦੇ ਸਾਹਮਣੇ ਕਰੀਬ ਇੱਕ ਘੰਟਾ ਜਾਮ ਲਗਾ ਕੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਵੱਲੋਂ ਦੋਸ਼ੀਆ ਖਿਲਾਫ਼ ਕਾਰਵਾÂਂ ਦੇ ਭਰੋਸੇ ਤੋਂ ਬਾਅਦ ਵਿੰਚ ਹੀ ਲਾਸ਼ ਦਾ ਸਸਕਾਰ ਕੀਤਾ ਜਾ ਸਕਿਆ।
ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਖੰਨਾ-ਸਮਰਾਲਾ ਮਾਰਗ ‘ਤੇ ਪੈਂਦੇ ਪਿੰਡ ਬਰਧਾਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਪਿਛਲੇ ਕਈ ਦਿਨ ਤੋਂ ਆਪਣੇ ਘਰ ਤੋਂ ਲਾਪਤਾ ਸੀ, ਜਿਸਦੀ ਲਾਸ਼ ਭਾਖੜਾ ਨਹਿਰ ਵਿੱਚੋਂ ਖਨੌਰੀ ਕੋਲੋਂ ਮਿਲੀ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਭਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਜ਼ਿਲਾ ਖੰਨਾ ਦੇ ਅਧੀਨ ਪੈਂਦੀ ਪੁਲਿਸ ਚੌਕੀ ਬਰਧਾਲਾਂ ਦਾ ਮੁਨਸ਼ੀ, ਉਹਨਾਂ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਪਿਛਲੇ ਕੁੱਝ ਦਿਨਾਂ ਤੋਂ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਉਨ•ਾਂ ਨੇ ਕਿਹਾ ਕਿ ਜਿਸ ਪਟਰੋਲ ਪੰਪ ‘ਤੇ ਮ੍ਰਿਤਕ ਗੁਰਪ੍ਰੀਤ ਸਿੰਘ ਕੁੱਝ ਸਮਾਂ ਪਹਿਲਾ ਕੰਮ ਕਰਦਾ ਸੀ, ਉਸ ਪੰਪ ‘ਤੇ ਕਈ ਮਹੀਨੇ ਪਹਿਲਾਂ ਲੁੱਟ ਖੋਹ ਦੀ ਘਟਨਾ ਵਾਪਰੀ ਅਤੇ ਲੁਟੇਰੇ ਲੱਖਾ ਰੁਪਏ ਲੈ ਗਏ ਸਨ, ਪੰਪ ਦੇ ਮਾਲਕਾਂ ਨੇ ਲੁੱਟ ਦਾ ਦੋਸ਼ ਗੁਰਪ੍ਰੀਤ ਸਿੰਘ ਸਿਰ ‘ਤੇ ਮੜ ਦਿੱਤਾ  ਸੀ, ਉਸ ਸਮੇਂ ਵੀ ਚੌਂਕੀ ਪੁਲਿਸ ਨੇ ਮ੍ਰਿਤਕ ਨੂੰ ਅਨੇਕਾਂ ਤਸੀਹੀਏ ਦਿੱਤੇ ਸਨ ਪਰ ਪੁਲਿਸ ਨੂੰ ਕੁੱਝ ਨਹੀਂ ਮਿਲਿਆ ਸੀ ਅਤੇ ਕਰੀਬ ਇੱਕ ਮਹੀਨਾ ਆਪਣੇ ਲੜਕੇ ਦਾ ਇਲਾਜ਼ ਕਰਵਾਉਂਦੇ ਰਹੇ, ਹੁਣ ਉਹ ਕਿਤੇ ਹਰ ਕੰਮ ਕਰਨ ਲੱਗਾ ਸੀ। ਉਨ•ਾਂ ਦੱਸਿਆ ਕਿ ਉਸ ਤੋਂ ਬਾਅਦ ਪੰਪ ਮਾਲਕਾਂ ਵੱਲੋ ਬਰਧਾਲਾਂ ਚੌਕੀ ਦੇ ਮੁਨਸ਼ੀ ‘ਤੇ ਦਬਾਅ ਪਾ ਕੇ ਗੁਰਪ੍ਰੀਤ ਸਿੰਘ ਨੂੰ ਆਏ ਦਿਨ ਚੌਕੀ ਬਰਧਾਲਾਂ ਬੁਲਾ ਕੇ ਤੰਗ ਪ੍ਰੇਸ਼ਨ ਕੀਤਾ ਜਾ ਰਿਹਾ ਸੀ ਅਤੇ ਪੰਪ ਦੇ ਮਾਲਕ ਇਹ ਕਹਿੰਦਾ ਸਨ ਕਿ ਡਕੈਤੀ ਉਸ ਵਿੱਚੋਂ ਹੀ ਕੱਢਣੀ


EDITED BY : SARA YAHA | | Last Updated :16 June 2018

LEAVE A REPLY

Please enter your comment!
Please enter your name here