ਸਾਨੂੰ ਸਾਰਿਆਂ ਨੂੰ ਲੋਕਤੰਤਰ ਦੇ ਇਸ ਮਹਾਂ ਉਤਸਵ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ : ਡਿਪਟੀ ਕਮਿਸ਼ਨਰ

0
58

ਮਾਨਸਾ, 12 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : 19 ਮਈ 2019 ਨੂੰ ਪੈਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਪ੍ਰਤੀ ਲੋਕਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਸਦਕਾ ਅੱਜ ਮਾਨਸਾ ਸਾਈਕਲ ਗਰੁੱਪ ਵੱਲੋਂ ‘ਵੋਟਰ ਜਾਗਰੂਕਤਾ ਮੁਹਿੰਮ’ ਤਹਿਤ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਸਥਾਨਕ ਬੱਸ ਸਟੈਂਡ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ ਅਤੇ ਸਾਰੇ ਰਸਤੇ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਨਾਅਰੇ ਲਗਾਕੇ ਪ੍ਰੇਰਿਤ ਕਰਦੇ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਲੋਕਤੰਤਰ ਦੇ ਮਹਾ ਉਤਸਵ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਵੋਟਾਂ ਦਾ 100 ਫੀਸਦੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਵਸਨੀਕ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ ਵਿੱਚ ਹਮੇਸ਼ਾਂ ਮੋਹਰੀ ਰਹੇ ਹਨ ਅਤੇ ਇਸ ਵਾਰ ਵੀ ਮਾਨਸਾ ਜ਼ਿਲ੍ਹੇ ਨੂੰ ਪੋਲਿੰਗ ਪ੍ਰਤੀਸ਼ਤਤਾ ਵਿੱਚ ਮੋਹਰੀ ਬਣਾਉਣਾ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 19 ਮਈ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਮਾਨਸਾ ਸਾਈਕਲ ਗਰੁੱਪ ਦੀ ਵੀ ਇਸ ਰੈਲੀ ਅਤੇ ਵੋਟਰ ਜਾਗਰੂਕਤਾ ਮੁਹਿੰਮ ਲਈ ਸ਼ਲਾਘਾ ਕੀਤੀ।

ਅੱਜ ਦੀ ਇਹ ਸਾਈਕਲ ਰੈਲੀ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸਿਨੇਮਾ ਰੋਡ, ਗਊਸ਼ਾਲਾ ਰੋਡ, ਵਾਟਰ ਵਰਕਸ ਰੋਡ, ਡੀ.ਏ.ਵੀ. ਸਕੂਲ ਵਾਲੀ ਗਲੀ, ਭਗਤ ਸਿੰਘ ਚੌਂਕ, ਮੇਨ ਬਜ਼ਾਰ ਤੋਂ ਹੁੰਦੀ ਹੋਈ ਗੁਰਦੁਆਰਾ ਚੌਂਕ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਇਸ ਵੋਟਰ ਜਾਗਰੂਕਤਾ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ ਸ਼੍ਰੀ ਦਿਨੇਸ਼ ਵਸ਼ਿਸਟ, ਡਾ. ਟੀ.ਪੀ.ਐਸ. ਰੇਖੀ, ਡਾ. ਜਨਕ ਰਾਜ, ਸ਼੍ਰੀ ਪ੍ਰਵੀਨ ਸ਼ਰਮਾ ਟੋਨੀ, ਸ਼੍ਰੀ ਸੰਜੀਵ ਪਿੰਕਾ, ਸ਼੍ਰੀ ਰਮਨ ਗੁਪਤਾ, ਸ਼੍ਰੀ ਬਲਜੀਤ ਕੜਵਲ, ਡਾ. ਵਰੁਣ, ਸ਼੍ਰੀ ਨਰਿੰਦਰ ਗੁਪਤਾ, ਸ਼੍ਰੀ ਕ੍ਰਿਸ਼ਨ ਗਰਗ, ਸ਼੍ਰੀ ਰਮਨ ਗੁਪਤਾ ਤੋਂ ਇਲਾਵਾ ਸ਼੍ਰੀ ਸੁਰਿੰਦਰ ਬਾਂਸਲ ਦੀ ਅਗਵਾਈ ਵਿੱਚ ਆਰਿਆ ਸਕੂਲ ਦੇ ਬੱਚਿਆਂ, ਡਾ. ਬਲਜੀਤ ਦੀ ਅਗਵਾਈ ਵਿੱਚ ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਅਤੇ ਮਾਨਸਾ ਸਾਈਕਲ ਗਰੁੱਪ ਦੇ ਸਾਈਕਲੀਸਟਾਂ ਨੇ ਹਿੱਸਾ ਲਿਆ।    

LEAVE A REPLY

Please enter your comment!
Please enter your name here