

ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਦਪਹਿਰ ਸਮੇਂ ਮੀਂਹ ਪਿਆ।

2
ਕੁਝ ਸਮੇਂ ਪਏ ਸਾਉਣ ਦੇ ਛਰਾਟਿਆਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਪਾਣੀ ਖੜ੍ਹ ਗਿਆ।

3
ਪਾਣੀ-ਪਾਣੀ ਹੋਏ ਵਿਰਾਸਤੀ ਮਾਰਗ ‘ਤੇ ਪੈਦਲ ਚੱਲਣ ਵਾਲਿਆਂ ਲਈ ਕੋਈ ਥਾਂ ਨਹੀਂ ਬਚੀ।

4
ਘੰਟਾ ਕੁ ਪਏ ਮੀਂਹ ਨੇ ਜਲਥਲ ਕਰ ਦਿੱਤਾ।

5
ਪਿਛਲੀ ਅਕਾਲੀ ਸਰਕਾਰ ਨੇ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਇਸ ਰਸਤੇ ਦਾ ਵਿਸ਼ੇਸ਼ ਤੌਰ ‘ਤੇ ਸੁੰਦਰੀਕਰਨ ਕੀਤਾ ਸੀ। ਸਾਬਕਾ ਉਪ ਮੁੱਖ ਮੰਤਰੀ ਕਈ ਵਾਰ ਕੈਪਟਨ ਸਰਕਾਰ ‘ਤੇ ਇਲਜ਼ਾਮ ਲਾ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਜਾਣ ਤੋਂ ਬਾਅਦ ਅੰਮ੍ਰਿਤਸਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

6
ਬਾਦਲ ਕਈ ਵਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਪਰ ਵਿਰਾਸਤੀ ਮਾਰਗ ਦੀ ਅਣਦੇਖੀ ਕਰਨ ਦੇ ਸਿੱਧੇ ਦੋਸ਼ ਲਾ ਚੁੱਕੇ ਹਨ।























