ਸਾਇਕਲ ਚਲਾਉਣ ਨਾਲ ਸਰੀਰ ਰਹਿੰਦਾ ਹੈ ਨਿਰੋਗ : ਡਾ. ਰੇਖੀ

0
40

ਮਾਨਸਾ,  ਮਈ (ਸਾਰਾ ਯਹਾ,(ਬਲਜੀਤ ਸ਼ਰਮਾ) -ਅੱਜ ਈਕੋ ਵੀਲ੍ਹਰ ਮਾਨਸਾ ਵਲੋਂ ਮਹੀਨਾਵਾਰ ਸਾਇਕਲੀ ਰਾਈਡ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਗਰੁੱਪ ਦੇ 53 ਮੈਂਬਰਾਂ ਨੇ ਹਿੱਸਾ ਲਿਆ। ਇਸ ਰਾਈਡ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸਾਇਕਲਿੰਗ ਅਤੇ ਆਪਣੀ ਸਿਹਤ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮਹੀਨਵਾਰ ਰਾਈਡ ਵਿਚ ਦੋ ਈਵੈਂਟ ਰੱਖੇ ਗਏ ਸਨ ਜਿਸ ਵਿਚ 30 ਕਿਲੋਮੀਟਰ ਅਤੇ 50 ਕਿਲੋਮੀਟਰ ਦੂਰੀ ਦੀ ਰਾਈਡ ਰੱਖੀ ਗਈ ਸੀ। ਇਹ ਰਾਈਡ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕ੍ਰਮਵਾਰ ਕੋਟੜਾ ਕਲਾਂ ਅਤੇ ਪਿੰਡ ਢੈਪਈ ਤੋਂ ਵਾਪਸ ਬੱਸ ਸਟੈਂਡ ਤੇ ਮੁਕੰਮਲ ਹੋਈ। ਇਸ ਰਾਈਡ ਦੀ ਮਹੱਤਵਪੂਰਨ ਗੱਲ ਇਹ ਰਹੀ ਕਿ ਇਸ ਵਿਚ ਇਕ ਲੜਕੀ ਸਤਿੰਦਰ ਕੌਰ ਨੇ ਵੀ 50 ਕਿਲੋਮੀਟਰ ਵਿਚ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਨਵੇਂ ਸਾਇਕਲਿਸਟਾਂ ਨੇ ਵੀ ਹਿੱਸਾ ਲਿਆ ਅਤੇ ਸਮੇਂ ਸਿਰ ਮੁਕੰਮਲ ਕੀਤੀ।
ਇਸ ਰਾਈਡ ਨੂੰ ਝੰਡੀ ਦੇ ਕੇ ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ ਸਿੰਗਲਾ, ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਉਪ ਪ੍ਰਧਾਨ ਰਣਧੀਰ ਚਹਿਲ ਨੇ ਰਵਾਨਾ ਕਰਦਿਆਂ ਕਿਹਾ ਕਿ ਰੁਝੇਵਿਆਂ ਭਰੀ ਜਿੰਦਗੀ ਵਿਚ ਹਰ ਇਕ ਵਿਅਕਤੀ ਨੂੰ ਕੁੱਝ ਸਮਾਂ ਕੱਢ ਕੇ ਸਾਇਕਲ ਚਲਾਉਣਾ ਚਾਹੀਦਾ ਹੈ ਤਾਂ ਕਿ ਲੋਕ ਨਿਰੋਗ ਰਹਿ ਸਕਣ। ਉਨ੍ਹਾਂ ਕਿਹਾ ਕਿ ਸਾਇਕਲ ਚਲਾਉਣ ਨਾਲ ਜਿੱਥੇ ਸਰੀਰ ਦੀ ਕਸਰਤ ਹੁੰਦੀ ਹੈ ਉਥੇ ਹੀ ਪੈਟਰੋਲ ਅਤੇ ਡੀਜ਼ਲ ਬਚਣ ਕਾਰਨ ਪੈਸੇ ਦੀ ਖਪਤ ਵੀ ਘਟਦੀ ਹੈ। ਗਰੁੱਪ ਦੇ ਸੀਨੀਅਰ ਮੈਂਬਰ ਜਗਮੇਲ ਸਿੰਘ ਨੇ ਦੱਸਿਆ ਕਿ ਮਹੀਨਵਾਰ ਰਾਈਡ ਹਰੇਕ ਮਹੀਨੇ ਕਰਵਾਈ ਜਾਇਆ ਕਰੇਗੀ। ਇਸ ਰਾਈਡ ਨੂੰ ਔਰਗੇਨਾਈਜ ਕਰਨ ਦੀ ਸਾਰੀ ਜਿੰਮੇਵਾਰੀ ਈਕੋ ਵੀਲਰ ਕਲੱਬ ਮਾਨਸਾ ਦੀ ਔਰਗੇਨਾਈਜ ਕਮੇਟੀ ਦੀ ਸੀ। ਜਿੰਨ੍ਹਾਂ ਨੇ ਆਪਣੀ ਪੂਰੀ ਜਿੰਮੇਵਾਰੀ ਨਾਲ ਇਸ ਰਾਈਡ ਨੂੰ ਸਫਲਤਾਪੂਰਨ ਸਿਰੇ ਚਾੜਿਆ ਅਤੇ ਡਾ. ਵਰੁਣ ਮਿੱਤਲ ਨੇ ਦੱਸਿਆ ਕਿ ਸਾਈਕਲ ਚਲਾਉਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗਰੁੱਪ ਦੇ ਸੀਨੀਅਰ ਮੈਂਬਰ ਰਾਜਵੀਰ ਸਿੰਘ ਮਾਨਸ਼ਾਹੀਆ ਅਤੇ ਹਰਜੀਤ ਕਣਕਵਾਲੀਆ ਨੇ ਸਾਰੇ ਸਾਈਕਲਿਸਟਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਧੰਨਵਾਦ ਕੀਤਾ।

LEAVE A REPLY

Please enter your comment!
Please enter your name here