

ਬੁਢਲਾਡਾ 26 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) : ਸ਼੍ਰੀ ਸਾਲਾਸਰ ਪੈਦਲ ਯਾਤਰਾ ਸੰਘ ਵੱਲੋਂ ਨਵਰਾਤਿਆਂ ਦੇ ਪਵਿੱਤਰ ਆਗਮਨ ਮੌਕੇ ਸਾਲਾਸਰ ਧਾਮ ਲਈ ਪੈਦਲ ਡਾਕ ਝੰਡਾ ਯਾਤਰਾ ਦਾ ਜੱਥਾ ਰਵਾਨਾ ਹੋਇਆ। ਇਹ ਪੈਦਲ ਸਾਲਾਸਰ ਧਾਮ ਲਈ ਯਾਤਰਾ ਅੱਜ ਰਵਾਨਾ ਹੋ ਕੇ 27 ਸਤੰਬਰ ਨੂੰ ਸ਼੍ਰੀ ਬਾਲਾ ਜੀ ਨੂੰ ਨਿਸ਼ਾਨ ਅਰਪਣ ਕਰੇਗੀ। ਜਿਸ ਦੀ ਅਗਵਾਈ ਕਰਦਿਆਂ ਲਾਲਾ ਰਾਮ ਸਰੂਪ ਅਤੇ ਪੁਨੀਤ ਸਿੰਗਲਾ ਨੇ ਦੱਸਿਆ ਕਿ ਇਹ ਯਾਤਰਾ ਹਰ ਸਾਲ ਭਗਤਾਂ ਵੱਲੋਂ ਸ਼ਰਧਾ ਅਤੇ ਉਲਹਾਸ ਨਾਲ ਬੁਢਲਾਡਾ ਤੋਂ ਸਾਲਾਸਰ ਵਿਖੇ ਪੈਦਲ ਸ਼੍ਰੀ ਬਾਲਾ ਜੀ ਦਾ ਨਿਸ਼ਾਨ ਚੁੱਕ ਕੇ ਸਾਲਾਸਰ ਧਾਮ ਵਿਖੇ ਬਾਲਾ ਜੀ ਦੇ ਚਰਨਾ ਵਿੱਚ ਅਰਪਨ ਕਰਦੇ ਆ ਰਹੇ ਹਾਂ। ਇਸ ਮੌਕੇ ਪੂਜਨ ਪਡਿੰਤ ਮੁਕੇਸ਼ ਨੇ ਪੂਰੇ ਵਿਧੀ ਵਿਧਾਨ ਨਾਲ ਕਰਵਾਇਆ ਅਤੇ ਝੰਡਾ ਰਵਾਨਗੀ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਅਤੇ ਨਾਰੀਅਲ ਦੀ ਰਸਮ ਰਾਜ ਕੁਮਾਰ ਪਾਂਡੇ ਅਤੇ ਝੰਡੇ ਦੀ ਰਸਮ ਐਡਵੋਕੇਟ ਜੈਨੀ ਕਾਠ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਜਿੰਮੀ ਕਾਠ, ਰਜਿੰਦਰ ਬਾਂਸਲ, ਮੋਹਨ ਲਾਲ ਜੈਨ, ਸੁਰਿੰਦਰ ਕੁਮਾਰ ਠੇਕੇਦਾਰ, ਸੰਜੈ ਕਾਠ, ਲੱਕੀ ਡਾਕਟਰ, ਸੰਜੀਵ ਸ਼ਰਮਾਂ, ਅਵਤਾਰ ਤਾਰੀ ਅਤੇ ਹਿੰਮਾਂਸ਼ੂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਨਰਿੰਦਰ ਚੀਮਾਂ, ਰਾਜੂ ਘੰਡ, ਜਗਤਾਰ ਸਿੰਘ, ਬੂਟਾ ਸਿੰਘ, ਦੀਪੂ ਜਲੰਧਰੀ, ਵਿਕਾਸ ਬਾਂਸਲ, ਰਾਹੁਲ ਕੁਮਾਰ, ਰਾਜੇਸ਼ ਗਰਗ ਲੱਕੀ, ਸੌਰਵ ਕਾਠ, ਅੰਕੁਸ਼ ਅਹੁੱਜਾ, ਮੋਹਿਤ ਸ਼ਰਮਾਂ, ਜਸਪ੍ਰੀਤ, ਮਨਪ੍ਰੀਤ, ਸੁਨੀਲ ਵਰਮਾਂ, ਸੋਨੀ, ਸੋਨੂੰ ਘੰਡ, ਮੋਨੂੰ ਘੰਡ, ਸੂਰਜ ਠਾਕੁਰ, ਪ੍ਰਕਾਸ਼, ਮਨੋਜ ਮੋਨੂੰ, ਧਰਮਿੰਦਰ ਸਿੰਘ, ਯੋਗੇਸ਼ ਸ਼ਰਮਾਂ, ਅਮਿਤ ਕੁਮਾਰ ਆਦਿ ਮੈਂਬਰ ਮੌਜੂਦ ਸਨ।























