*ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਸ਼ਾਂਤੀ ਭਵਨ ਵਿਖੇ ਸੰਪੰਨ ਹੋਈ/ ਬਲਵਿੰਦਰ ਬਾਂਸਲ ਦੁਬਾਰਾ ਬਣੇ ਪ੍ਰਧਾਨ*

0
105
oplus_0

ਮਾਨਸਾ, 05 ਮਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰੈੱਸ ਸਕੱਤਰ ਸ਼੍ਰੀ ਰਾਮ ਕ੍ਰਿਸ਼ਨ ਚੁੱਘ ਨੇ ਦੱਸਿਆ ਕਿ ਸੁਸਾਇਟੀ ਦੇ ਚੇਅਰਮੈਨ ਤੌਰ ਤੇ ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਮਾਨਸਾ ਵੱਲੋਂ ਆਏ ਵਫ਼ਦ ਦੀ ਯੋਗ ਅਗਵਾਈ ਵਿੱਚ ਸ਼ਾਂਤੀ ਭਵਨ ਵਿਖੇ ਸੰਪੰਨ ਹੋਈ। ਸੁਸਾਇਟੀ ਦੇ ਜਰਨਲ ਸਕੱਤਕ ਕਮਲਜੀਤ ਸ਼ਰਮਾ ਨੇ ਮੀਟਿੰਗ ਦੀ ਕਾਰਵਾਈ ਆਰੰਭ ਕੀਤੀ। ਸੁਸਾਇਟੀ ਦੇ ਕੈਸ਼ੀਅਰ ਰਾਮ ਸਿੰਗਲਾ ਨੇ ਪਿਛਲੇ ਦੋ ਸਾਲਾਂ ਦਾ ਹਿਸਾਬ ਕਿਤਾਬ ਵਿਸਥਾਰ ਪੂਰਵਕ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਮਨਜ਼ੂਰ ਕੀਤਾ। ਇਸ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਨੇ ਪਿਛਲੇ ਸਾਲ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਸ਼ਾਂਤੀ ਭਵਨ ਵਿਖੇ ਹੋਏ ਨਿਰਮਾਣ ਕਾਰਜਾਂ ਦਾ ਚਿੱਠਾ ਪੜ੍ਹਕੇ ਸੁਣਾਇਆ। ਪ੍ਰਧਾਨ ਆਪਣੀ ਟੀਮ ਸਮੇਤ ਅਸਤੀਫਾ ਦਿੱਤਾ।

ਇਸ ਤੋਂ ਬਾਅਦ ਸੁਸਾਇਟੀ ਦੇ ਨਿਯਮਾਂ ਅਨੁਸਾਰ ਸੁਸਾਇਟੀ ਦੇ ਚੇਅਰਮੈਨ ਦੀ ਦੇਖਰੇਖ ਹੇਠ ਅਗਲੇ ਦੋ ਸਾਲਾਂ ਲਈ ਸੁਸਾਇਟੀ ਦੀ ਚੋਣ ਕੀਤੀ । ਸੁਸਾਇਟੀ ਦੇ ਮੈਂਬਰ ਅਤੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਬਲਵਿੰਦਰ ਬਾਂਸਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਿਸ ਸਾਰੇ ਹਾਊਸ ਨੇ ਪ੍ਰਵਾਨ ਕਰ ਲਿਆ. ਬਲਵਿੰਦਰ ਬਾਂਸਲ ਸਰਬਸੰਮਤੀ ਨਾਲ ਪ੍ਰਧਾਨ ਚੁਣੇ।  ਸਰਬਸੰਮਤੀ ਪੰਜਵੀਂ ਵਾਰ ਬਲਵਿੰਦਰ ਬਾਂਸਲ ਸੁਸਾਇਟੀ ਦੇ ਸਾਲ 2025-26 ਅਤੇ 2026-27 ਪ੍ਰਧਾਨ ਚੁਣੇ ਗਏ ਅਤੇ ਉਨ੍ਹਾਂ ਨੂੰ ਆਪਣੀ ਕਾਰਜਕਾਰਨੀ ਚੁਨਣ ਦਾ ਅਧਿਕਾਰ ਵੀ ਦਿੱਤਾ ਗਿਆ।

        ਇਸ ਮੌਕੇ ਨਵਨਿਯੁਕਤ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸੁਸਾਇਟੀ ਦੀ ਉੱਨਤੀ ਲਈ ਸਭ ਨੂੰ ਨਾਲ ਲੈਕੇ ਚੱਲਦੇ ਹੋਏ ਦਿਨ ਰਾਤ ਯਤਨ ਕਰਨਗੇ। ਉਨ੍ਹਾਂ ਨੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਦੇ ਹੋਏ ਮੈਨੂੰ ਮੁੜ ਪ੍ਰਧਾਨ ਸਰਬ-ਸੰਮਤੀ ਨਾਲ ਚੁਣਿਆ ਹੈ। ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਸੋਸਾਇਟੀ ਦੇ ਮੈਂਬਰ ਬਣਨ ਲਈ ਅਪੀਲ ਕੀਤੀ। ਸ਼ਾਂਤੀ ਭਵਨ ਦਾ ਨਿਰਮਾਣ ਸਮੇਂ ਦੀ ਮੰਗ ਅਤੇ ਇਸ ਇਲਾਕੇ ਦੀ ਜ਼ਰੂਰਤ ਸੀ। ਉਹ ਹਮੇਸ਼ਾ ਹੀ ਸੁਸਾਇਟੀ ਦੇ ਨਾਲ ਖੜ੍ਹੇ ਹਨ ।

   ਇਸ ਸਮੇਂ ਸ਼ਾਂਤੀ ਭਵਨ ਦੀ ਇਮਾਰਤ ਵਿੱਚ ਫ਼ੁੱਲਾਂ, ਫ਼ਲਾਂ ਅਤੇ ਛਾਂਦਾਰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਪ੍ਰਿੰਸੀਪਲ ਬਾਬੂ ਰਾਮ ਸ਼ਰਮਾ ਜੀ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਅਸ਼ੋਕ ਬਾਂਸਲ ਅਤੇ ਸ਼ਾਂਤੀ ਭਵਨ ਵਿਖੇ ਨਿਸ਼ਕਾਮ ਸੇਵਾ ਕਰ ਰਹੇ ਬਾਲਾ ਰਾਮ ਨੂੰ ਸੁਸਾਇਟੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਲਈ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਠੀ ਸਿੰਘ ਸਰਾਂ, ਮਾਸਟਰ ਹਾਕਮ ਚੰਦ,ਧਰਮ ਪਾਲ ਪਾਲੀ, ਡਾ ਸਤੀਸ਼ ਮਿੱਢਾ, ਭੋਲਾ ਰਾਮ, ਰੁਲਦੂ ਰਾਮ ਨੰਦਗੜ੍ਹ, ਬਿੱਕਰ ਸਿੰਘ ਮੰਘਾਣੀਆਂ,  ਕ੍ਰਿਸ਼ਨ ਚੁੱਘ, ਕ੍ਰਿਸ਼ਨ ਲਾਲ,ਸ਼੍ਰੀਰਾਮ ਜੀਂਦਲ, ਵਿਨੋਦ ਕੁਮਾਰ,ਕੇਕੇ ਸਿੰਗਲਾ, ਸ਼ਾਮ ਲਾਲ, ਮਨੋਜ ਕੁਮਾਰ, ਰਵੀ ਰਾਜ ਮੰਗੂ, ਸੰਜੀਵ ਬੋਬੀ, ਅੰਮ੍ਰਿਤ ਮਿੱਤਲ, ਗਰੀਸ਼ ਕੁਮਾਰ, ਬਾਦਸ਼ਾਹ ਸਿੰਘ, ਵੀਨਾ ਅੱਗਰਵਾਲ, ਪਰਮਜੀਤ ਕੌਰ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here