

ਮਾਨਸਾ 11,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਖੇ ਚੱਲ ਰਹੀ ਰਾਮਲੀਲਾ ਦੌਰਾਨ ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ 7ਵੀਂ ਰਾਤ ਦਾ ਉਦਘਾਟਨ ਨਵੀਂ ਜਿੰਦਲ, ਵਿਜੇ ਧੀਰ ਅਤੇ ਸ਼ਤੀਸ਼ ਧੀਰ ਨੇ ਕੀਤਾ। ਨਾਇਟ ਦੀ ਸ਼ੁਰੂਆਤ ਗਣੇਸ਼ ਬੰਧਨਾ ਕਰਕੇ ਕੀਤੀ ਗਈ। ਇਸ ਦੌਰਾਨ ਪਹਿਲੇ ਸੀਨ ਵਿੱਚ ਰਾਮ ਲਕਸ਼ਮਣ ਸੀਤਾ ਦਾ ਬਣਾਂ ਵਿੱਚ ਬਨਵਾਸ ਕੱਟਣ ਦਾ ਸੀਨ ਦਿਖਾਇਆ ਗਿਆ। ਅਗਲੇ ਸੀਨ ਦੌਰਾਨ ਭਰਤ ਸ਼ੱਤਰੂਗਣ ਦਾ ਨਾਨਕਿਆਂ ਤੋਂ ਵਾਪਿਸ ਆਉਣ ਦਾ ਸੀਨ ਪੇਸ਼ ਕੀਤਾ ਗਿਆ। ਜਿਸ ਵਿੱਚ ਭਰਤ ਸ਼ੱਤਰੂਗਣ ਨੂੰ ਅਯੁੱਧਿਆ ਵਾਪਸ ਆਉਣ ਤੇ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਣਾ, ਆਪਣੀ ਮਾਤਾ ਤੋਂ ਮੌਤ ਦਾ ਕਾਰਨ ਪੁੱਛਣ ਦਾ ਸੀਨ ਦਿਖਾਇਆ ਗਿਆ। ਜਿਸ ਤੇ ਮਾਤਾ ਕੈਕੱਈ ਵੱਲੋਂ ਭਰਤ ਨੂੰ ਕਹਿਣਾ ਕਿ ਉਨ੍ਹਾਂ ਨੇ ਇਸ ਸਭ ਕੁੱਝ ਤੁਹਾਨੂੰ ਰਾਜ ਦਿਵਾਉਣ ਲਈ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਤੋਂ ਦੋ ਵਰਦਾਨ ਮੰਗੇ ਸਨ, ਜਿਸ ਵਿੱਚ ਰਾਮ ਨੂੰ 14 ਸਾਲ ਦਾ ਬਨਵਾਸ ਅਤੇ ਭਰਤ ਨੂੰ ਰਾਜ ਤਿਲਕ ਦੀ ਮੰਗ ਕੀਤੀ ਸੀ, ਨੂੰ ਸੁਣਦਿਆਂ ਭਰਤ ਨੇ ਆਪਣੀ ਮਾਤਾ ਦੀ ਇਸ ਗੱਲ ਨੂੰ ਨਕਾਰਦਿਆਂ ਕਿਹਾ ਕਿ ਜਦਕਿ ਵੱਡਾ ਭਾਈ ਰਾਮ ਚੰਦਰ ਰਾਜ ਗੱਦੀ ਦਾ ਹੱਕਦਾਰ ਹੈ। ਇਸ ਤੇ ਮੇਰਾ ਕੋਈ ਅਧਿਕਾਰ ਨਹੀਂ। ਉਨ੍ਹਾਂ ਦੀ ਆਪਣੇ ਭਾਈ ਪ੍ਰਤੀ ਪਿਆਰ ਦੀ ਭਾਵਨਾ ਨੂੰ ਦੇਖਦਿਆਂ ਭਰਤ ਵੱਲੋਂ ਬਣਾਂ ਵਿੱਚ ਜਾ ਕੇ ਸ਼੍ਰੀ ਰਾਮ ਚੰਦਰ ਨੂੰ ਵਾਪਿਸ ਆਉਣ ਦੀ ਗੱਲ ਕਹੀ , ਜਿਸ ਨੂੰ ਸ਼ੀ੍ਰ ਰਾਮ ਚੰਦਰ ਜੀ ਵੱਲੋਂ ਨਕਾਰਿਆ ਗਿਆ ਅਤੇ ਉਨ੍ਹਾਂ ਨੂੰ ਰਾਜਕਾਜ ਦਾ ਪ੍ਰਬੰਧ ਕਰਨ ਦੀ ਗੱਲ ਕਹੀ ਗਈ, ਪਰ ਭਰਤ ਵੱਲੋਂ ਇਸ ਗੱਲ ਨੂੰ ਨਾ ਮੰਨਦਿਆਂ ਉਨ੍ਹਾਂ ਇਸ ਗੱਲ ਦਾ ਫੈਸਲਾ ਗੁਰੂ ਵਸ਼ਿਸ਼ਟ ਤੇ ਛੱਡਿਆ ਤਾਂ ਗੁਰੂ ਵਿਸ਼ਸ਼ਟ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਜਦ ਤੱਕ ਰਾਮ ਚੰਦਰ ਬਨਵਾਸ ਤੋਂ ਵਾਪਿਸ ਨਹੀਂ ਆਉਂਦੇ, ਉਨ੍ਹੀ ਦੇਰ ਭਰਤ ਹੀ ਰਾਜਕਾਜ ਸੰਭਾਲਣਗੇ, ਪਰ ਇਸ ਗੱਲ ਨੂੰ ਨਕਾਰਦਿਆਂ ਹੋਇਾਆਂ ਉਨ੍ਹਾਂ ਇਹ ਕਸਮ ਖਾਧੀ ਕਿ ਮੇਰੇ ਲਈ ਗੱਦੀ ਤੇ ਬੈਠਣਾ ਕਦੇ ਵੀ ਬਰਦਾਸ਼ਤ ਨਹੀਂ। ਉਨ੍ਹਾਂ ਸ਼੍ਰੀ ਰਾਮ ਚੰਦਰ ਦੀਆਂ ਖੜਾਵਾਂ ਨੂੰ ਰਾਜ ਗੱਦੀ ਤੇ ਰੱਖਣ ਦੀ ਗੱਲ ਨੂੰ ਮੁੱਖ ਰੱਖਦਿਆਂ ਸ਼੍ਰੀ ਰਾਮ ਚੰਦਰ ਤੋਂ ਖੜਾਵਾਂ ਦੀ ਮੰਗ ਕੀਤੀ। ਜਿਸ ਨੂੰ ਸ਼੍ਰੀ ਰਾਮ ਚੰਦਰ ਨੇ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਖੜਾਵਾਂ ਦਿੱਤੀਆਂ। ਜਿਸ ਨੂੰ ਲੈ ਕੇ ਭਰਤ ਵਾਪਿਸ ਅਯੁੱਧਿਆ ਆਏ, ਦੇ ਸੀਨਾਂ ਦੀ ਕੀਤੀ ਗਈ ਪੇਸ਼ਕਾਰੀ ਸ਼ਲਾਘਾਯੋਗ ਰਹੀ। ਇਸ ਦੌਰਾਨ ਭਰਤ ਵੱਲੋਂ ਗਾਇਆ ਗੀਤ ‘ਬੋਲੋ ਕਿਸ ਪਥ ਤੇ ਰਾਮ ਗਏ ਹੈਂ’, ‘ਬੋਲੋ ਹੇ ਜਮੀਨ, ਬੋਲੋ ਆਸਮਾਨ’ ਆਦਿ ਗਾ ਕੇ ਦਰਸ਼ਕਾਂ ਨੂੰ ਭਾਵੁਕ ਕੀਤਾ। ਇਸ ਦੌਰਾਨ ਕਲੱਬ ਦੇ ਕਲਾਕਾਰ ਰੋਹਿਤ ਭਾਰਤੀ, ਨਵੀ ਜਿੰਦਲ, ਛੋਟਾ ਬੱਚਾ ਕਿੰਸ਼ੂ, ਅਸਥਾਨੀ ਧੀਰ, ਸਾਹਿਲ ਧੀਰ, ਜੀਵਨ ਮੀਰਪੁਰੀਆ, ਅਮਰ ਪੀਪੀ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਤਰਸੇਮ ਕੱਦੂ, ਜੋਗਿੰਦਰ ਅੱਗਰਵਾਲ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ, ਮਾ. ਰਾਜੇਸ਼, ਸਤੀਸ਼ ਧੀਰ, ਗੋਗੀ, ਦੀਪਕ, ਭੋਲਾ ਸ਼ਰਮਾ, ਅਮਿੰਤ, ਸੰਜੀਵ ਬਬਲਾ, ਦੀਪਕ ਮੋਬਾਇਲ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕਲੱਬ ਦੇ ਡਾਇਰੈਕਟਰ ਜਕਨ ਰਾਜ, ਜਗਦੀਸ਼ ਜੋਗਾ, ਦਿਵਾਨ ਭਾਰਤੀ, ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਮੇਕਅੱਪ ਡਾਇਰਕੈਟਰ ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ ਤੋਂ ਇਲਾਵਾ ਮਿਊਜਿਕ ਪਲੇ ਵਿਨੋਦ ਗਰਗ ਬਠਿੰਡਾ ਅਤੇ ਢੋਲਕ ਮਾਸਟਰ ਧੂਪ ਸਿੰਘ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸ਼ਾਰਨ ਐਮ.ਐਮ ਨਿਊਜ ਮਾਨਸਾ ਤੇ ਰਾਤੀ 9 ਵਜੇ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਮੰਚ ਸੰਚਾਲਣ ਦੀ ਭੂਮਿਕਾ ਰਮੇਸ਼ ਟੋਨੀ ਅਤੇ ਅਮਰਨਾਥ ਗਰਗ ਨਿਭਾ ਰਹੇ ਹਨ।























