

ਮਾਨਸਾ 10,ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ) : ਸ਼੍ਰੀ ਰਾਮ ਨਾਟਕ ਕਲੱਬ ਅਤੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੇ ਚੱਲ ਰਹੀ ਰਾਮਲੀਲਾ ਦੀ 6ਵੀਂ ਨਾਇਟ ਦੌਰਾਨ ਕਿੰਕੋਲਾ ਦਾ ਸੀਨ ਪੇਸ਼ ਕੀਤਾ ਗਿਆ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਪਹੁੰਚ ਕੇ ਸੀਨ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਸ਼ੀ੍ਰ ਰਾਮ ਨਾਟਕ ਕਲੱਬ ਦੀ ਸਟੇਜ ਤੇ ਤਰਸੇਮ ਚੰਦ ਨੇ ਰਿਬਨ ਕੱਟ ਕੇ ਨਾਇਟ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਕਰਦਿਆਂ ਪਹਿਲੇ ਸੀਨ ਵਿੱਚ ਕਲੱਬ ਵੱਲੋਂ ਸ਼੍ਰੀ ਰਾਮ ਚੰਦਰ ਨੂੰ ਬਨਵਾਸ ਹੋਣ ਤੇ ਰਾਮ ਚੰਦਰ ਅਤੇ ਪ੍ਰਜਾ ਵਾਸੀਆਂ ਵੱਲੋਂ ਗਾਇਆ ਗੀਤ ‘ਸਾਨੂੰ ਛੱਡ ਕੇ ਬਣਾਂ ਨੂੰ ਜਾਣ ਵਾਲਿਓ, ਅਸਾਂ ਵੀ ਐ ਨਾਲ ਚੱਲਣਾ’ ਪ੍ਰਸੰਸ਼ਾ ਯੋਗ ਰਿਹਾ। ਇਸ ਤੋਂ ਬਾਅਦ ਅਗਲੇ ਸੀਨ ਦੌਰਾਨ ਸ਼ੀ ਰਾਮ ਚੰਦਰ ਵੱਲੋਂ ਨਿਸ਼ਾਦ ਰਾਜ ਨੂੰ ਨਦੀ ਪਾਰ ਕਰਨ ਲਈ ਕਹਿਣਾ, ਨਿਸ਼ਾਦ ਰਾਜ ਦਾ ਸ਼੍ਰੀ ਰਾਮ ਚੰਦਰ ਪ੍ਰਤੀ ਅਥਾਹ ਪ੍ਰੇਮ ਭਗਤੀ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਤਾੜੀਆਂ ਦੀ ਗੜਗਹਾਟ ਨਾਲ ਸਵਾਗਤ ਕੀਤਾ। ਇਸ ਦੌਰਾਨ ਭਗਵਾਨ ਸ਼ੀ੍ਰ ਰਾਮ ਚੰਦਰ ਵੱਲੋਂ ਨਿਸ਼ਾਦ ਰਾਜ ਨੂੰ ਆਪਣੇ ਗਲੇ ਲਗਾਉਣਾ ਅਤੇ ਮਾਤਾ ਸੀਤਾ ਦੀ ਭਗਤੀ ਪ੍ਰਤੀ ਦਰਸ਼ਕਾਂ ਨੁੰ ਪ੍ਰੇਰਿਤ ਕਰਨਾ ਆਦਿ ਸੀਨ ਸ਼ਲਾਘਾਯੋਗ ਰਹੇ। ਇਸ ਦੌਰਾਨ ਸ਼੍ਰੀ ਰਾਮ ਚੰਦਰ, ਮਾਤਾ ਸੀਤਾ ਅਤੇ ਲਕਸ਼ਮਣ ਵੱਲੋਂ ਗਾਏ ਗੲੈ ਵੱਖ ਵੱਖ ਗੀਤਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਬੀਤੀ ਰਾਤ ਵਾਲੇ ਇਕੱਠ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਨੂੰ ਪਿਛਲੇ ਸਾਲਾਂ ਦੌਰਾਨ ਖੇਡੀ ਗਈ ਰਾਮਲੀਲਾ ਦੀਆਂ ਯਾਦਾਂ ਤਾਜਾ ਕਰਵਾਈਆਂ। ਇਸ ਦੌਰਾਨ ਕਲੱਬ ਦੇ ਕਲਾਕਾਰ ਰੋਹਿਤ ਭਾਰਤੀ, ਨਵੀ ਜਿੰਦਲ, ਛੋਟਾ ਬੱਚਾ ਕਿੰਸ਼ੂ, ਅਸਥਾਨੀ ਧੀਰ, ਸਾਹਿਲ ਧੀਰ, ਜੀਵਨ ਮੀਰਪੁਰੀਆ, ਅਮਰ ਪੀਪੀ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਤਰਸੇਮ ਕੱਦੂ, ਜੋਗਿੰਦਰ ਅੱਗਰਵਾਲ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ, ਮਾ. ਰਾਜੇਸ਼, ਸਤੀਸ਼ ਧੀਰ, ਗੋਗੀ, ਦੀਪਕ, ਭੋਲਾ ਸ਼ਰਮਾ, ਅਮਿੰਤ, ਸੰਜੀਵ ਬਬਲਾ, ਦੀਪਕ ਮੋਬਾਇਲ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕਲੱਬ ਦੇ ਡਾਇਰੈਕਟਰ ਜਕਨ ਰਾਜ, ਜਗਦੀਸ਼ ਜੋਗਾ, ਦਿਵਾਨ ਭਾਰਤੀ, ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਮੇਕਅੱਪ ਡਾਇਰਕੈਟਰ ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ ਤੋਂ ਇਲਾਵਾ ਮਿਊਜਿਕ ਪਲੇ ਵਿਨੋਦ ਗਰਗ ਬਠਿੰਡਾ ਅਤੇ ਢੋਲਕ ਮਾਸਟਰ ਧੂਪ ਸਿੰਘ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸ਼ਾਰਨ ਐਮ.ਐਮ ਨਿਊਜ ਮਾਨਸਾ ਤੇ ਰਾਤੀ 9 ਵਜੇ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਮੰਚ ਸੰਚਾਲਣ ਦੀ ਭੂਮਿਕਾ ਰਮੇਸ਼ ਟੋਨੀ ਅਤੇ ਅਮਰਨਾਥ ਗਰਗ ਨਿਭਾ ਰਹੇ ਹਨ।























