

ਮਾਨਸਾ 30,ਜੁਲਾਈ (ਸਾਰਾ ਯਹਾ) : ਸ਼੍ਰੀ ਦੁਰਗਾ ਕੀਰਤਨ ਮੰਡਲੀ ਮਾਨਸਾ ਸ਼ਕਤੀ ਭਵਨ ਵਾਲਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 47 ਵਾਂ ਝੰਡਾ ਪੂਜਨ ਬੜੀ ਧੂਮਧਾਮ ਨਾਲ ਸ਼ਕਤੀ ਭਵਨ ਮੰਦਿਰ ਵਿਖੇ ਮਨਾਇਆ ਗਿਆ।
ਸ਼੍ਰੀ ਸ਼ਕਤੀ ਭਵਨ ਝੰਡੇ ਦਾ ਪੂਜਨ ਰਾਜੇਸ਼ ਕੈਟਰਿੰਗ ਵਾਲਿਆ ਵੱਲੋਂ ਬੜੀ ਸ਼ਰਧਾ ਤੇ ਪਿਆਰ ਨਾਲ ਕਰਵਾਇਆ ਗਿਆ, ਖਿਆਲੇ ਮੰਦਿਰ ਦੇ ਝੰਡੇ ਦਾ ਪੂਜਨ ਸਰਪ੍ਰਸਤ ਸ਼੍ਰੀ ਸੁਰਿੰਦਰ ਨਗਲੀਆ ਤੇ ਓਹਨਾ ਦੇ ਪਰਿਵਾਰ ਨੇ ਕਰਵਾਇਆ, ਮਾਂ ਨੈਨਾ ਦੇਵੀਂ ਮੰਦਿਰ ਦੇ ਝੰਡੇ ਦਾ ਪੂਜਨ ਅੰਕੁਸ਼ ਨੇ ਕਰਵਾਇਆ, ਮਾਤਾ ਚਿੰਤਪੂਰਨੀ ਝੰਡੇ ਦਾ ਪੂਜਨ ਹਰ ਸਾਲ ਦੀ ਤਰ੍ਹਾਂ ਅਰੋੜਾ ਪਰਿਵਾਰ ਵਲੋਂ ਸ਼੍ਰੀ ਅਰੁਣ ਕੁਮਾਰ ਅਰੋੜਾ ਤੇ ਉਹਨਾਂ ਦੇ ਪਰਿਵਾਰ ਨੇ ਸ਼ਰਧਾ ਪੂਰਵਕ ਕਰਵਾਇਆ। ਮਹਾਂਮਾਈ ਦੀ ਜੋਤ ਪ੍ਰਕਾਸ਼ ਸਮਰਜੀਤ ਜੀ ਵੱਲੋਂ ਕਰਵਾਈ ਗਈ।
ਝੰਡੇ ਪੂਜਨ ਦੇ 47 ਵੇਂ ਸਮਾਰੋਹ ਵਿੱਚ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਅਤੇ ਭਜਨ ਮੰਡਲੀਆ ਨੇ ਆਪਣੀ ਆਪਣੀ ਹਾਜ਼ਰੀ ਲਗਾ ਕੇ ਮਹਾਂਮਾਈ ਦਾ ਅਸ਼ੀਵਾਦ ਪ੍ਰਾਪਤ ਕੀਤਾ।
ਇਹ ਝੰਡੇ ਲੈਕੇ ਸ਼੍ਰੀ ਦੁਰਗਾ ਕੀਰਤਨ ਮੰਡਲੀ 3 ਤਾਰੀਖ ਨੂੰ ਖਿਆਲੇ ਮੰਦਿਰ ਲਈ, ਮਾਂ ਨੈਨਾ ਦੇਵੀ ਤੇ ਮਾਂ ਚਿੰਤਪੁਰਨੀ ਲਈ ਰਵਾਨਾ ਹੋਵੇਗੀ।
ਸਾਰਿਆ ਸੰਸਥਾਵਾਂ ਤੇ ਭਜਨ ਮੰਡਲੀਆ ਦਾ ਸ਼੍ਰੀ ਦੁਰਗਾ ਕੀਰਤਨ ਮੰਡਲੀ ਵੱਲੋਂ ਧੰਨਵਾਦ ਕੀਤਾ ਗਿਆ।
























