

ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) ਸ਼੍ਰੀ ਹਨੂੰਮਤ ਯਾਤਰਾ ਸੰਘ ਵੱਲੋਂ ਨਵਰਾਤਿਆਂ ਦੇ ਪਵਿੱਤਰ ਆਗਮਨ ਮੌਕੇ ਖਾਟੂ ਸ਼ਿਆਮ ਜੀ (ਰਾਜਸਥਾਨ) ਲਈ ਪੈਦਲ ਡਾਕ ਝੰਡਾ ਯਾਤਰਾ ਦਾ ਜੱਥਾ ਰਵਾਨਾ ਹੋਇਆ। ਇਸ ਮੌਕੇ ਪੂਜਨ ਪਡਿੰਤ ਮੁਕੇਸ਼ ਨੇ ਕਰਵਾਉਣ ਉਪਰੰਤ ਝੰਡਾ ਯਾਤਰਾ ਨੂੰ ਰਵਾਨਾ ਕੀਤਾ। ਇਹ ਪੈਦਲ ਖਾਟੂ ਸ਼ਿਆਮ ਜੀ ਲਈ ਯਾਤਰਾ ਅੱਜ ਰਵਾਨਾ ਹੋ ਕੇ 24 ਸਤੰਬਰ ਨੂੰ ਸ਼੍ਰੀ ਸ਼ਿਆਮ ਬਾਬਾ ਜੀ ਨੂੰ ਨਿਸ਼ਾਨ ਅਰਪਣ ਕਰੇਗੀ। ਜਿਸ ਦੀ ਅਗਵਾਈ ਕਰਦਿਆਂ ਲਾਲਾ ਸਤ ਨਾਰਾਇਣ ਅਤੇ ਵਿਕਾਸ ਸ਼ਰਮਾ ਸੋਨੂੰ ਨੇ ਦੱਸਿਆ ਕਿ ਇਹ ਯਾਤਰਾ ਹਰ ਸਾਲ ਭਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਬੁਢਲਾਡਾ ਤੋਂ ਸਾਲਾਸਰ ਵਿਖੇ ਪੈਦਲ ਜਾਂਦੇ ਸਨ। ਇਸ ਵਾਰ ਬੁਢਲਾਡਾ ਤੋਂ ਖਾਟੂ ਜੀ ਪਹਿਲੀ ਵਾਰ ਲਿਜਾਇਆ ਜਾ ਰਿਹਾ ਹੈ। ਇਸ ਮੌਕੇ ਵਿਨੋਦ ਗਰਗ, ਜਗਤਾਰ ਸਿੰਘ, ਕਿਰਨ ਸਿੰਗਲਾ, ਦੀਪਾ ਨੰਬਰਦਾਰ, ਗੁਰਵਿੰਦਰ ਸਿੰਘ, ਅਜੈ, ਮੋਨੀ ਮਿਸਤਰੀ, ਮੋਨੂੰ ਸੋਨੀ, ਸੁਮਿਤ, ਰਾਜੇਸ਼ ਬਾਂਸਲ, ਨੋਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ।























