

ਮਾਨਸਾ, 19 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਦਲਿਤ ਸੈਨਾ ਪੰਜਾਬ ਨੇ ਮਜਦੂਰ ਦੇ ਹੱਕ ਵਿੱਚ ਮੀਟਿੰਗ ਬਜੂਰਗ ਮਜਦੂਰ ਬਲਦੇਵ ਖਾਨ ਵਾਸੀ ਵਾਰਡ ਨੰ:1,ਠੂਠਿਆਵਾਲੀ ਰੋਡ, ਮਾਨਸਾ ਵਿਖੇ ਮੁਹੱਲੇ ਨਿਵਾਸੀਆਂ ਤੇ ਸੂਬਾ ਪ੍ਰਧਾਨ ਗੁਰਤੇਜ਼ ਸਿੰਘ ਜ਼ੋਧਪੁਰੀ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆਂ ਕੀ ਪਿਛਲੇ ਦਿਨੀਂ ਬਜੂਰਗ ਮਜਦੂਰ ਬਲਦੇਵ ਖਾਨ ਰੜ੍ਹ ਵਾਲੇ ਕੱਪੜਿਆ ਦੀ ਮਸਹੂਰ ਦੁਕਾਨ ਦੇ ਨਵੇਂ ਬਣ ਰਹੇ ਸ਼ੋਅ ਰੂਮ ਵਿੱਚ ਕੰਮ ਕਰਨ ਸਮੇਂ ਪੈੜ ਤੋ ਡਿੱਗਣ ਕਾਰਨ ਸੱਟ ਲੱਗ ਗਈ ਸੀ, ਜਿਸ ਦਾ ਉਪਰੇਸ਼ਨ ਸਰਕਾਰੀ ਹਸਪਤਾਲ ਮਾਨਸਾ ਵਿਖੇ ਹੋ ਗਿਆ ਹੈ, ਪਰ ਅਫ਼ਸੋਸ ਦੀ ਗੱਲ ਇਹ ਕਿ ਸੱਟ ਲੱੱਗਣ ਦੇ ਬਾਵਜੂਦ ਮਾਲਕਾਂ ਵੱਲੋਂ ਬਜੂਰਗ ਮਜਦੂਰ ਦਾ ਇਲਾਜ ਕਰਾਉਣ ਦੀ ਵਜਾਏ ਉਸ ਨੂੰ ਘਰ ਛੱਡ ਆਏ ਪਰ ਉਸ ਦੀ ਆਰਥੀਕ ਮਦਦ ਨਹੀਂ ਕੀਤੀ ਗਈ। ਜਿਸ ਦੇ ਰੋਸ ਵੱਜੋ ਮੁਹੱਲੇ ਨਿਵਾਸੀਆਂ ਨੇ ਇੱਕਠੇ ਹੋਕੇ ਆਉਣ ਵਾਲੇ ਦਿਨਾਂ ਵਿੱਚ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ।ਜਿਸ ਦੀ ਦਲਿਤ ਸੈਨਾ ਪੰਜਾਬ ਵੱਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸ਼ੋਅ ਰੂਮ ਦੇ ਮਾਲਕ ਦੇ ਖਿਲਾਫ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਤੇ ਜ਼ਸਵੰਤ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ, ਇੰਦਰਜੀਤ ਸਿੰਘ, ਰਾਜਾ ਸਿੰਘ, ਬਿੰਦਰ ਸਿੰਘ, ਸਿਮਰਜੀਤ ਕੋਰ, ਬੱਬੂ ਕੋਰ ਆਦਿ ਹਾਜਰ ਸਨ।























