*ਸ਼ਿਵ ਸੈਨਾ ਸਿੰਦੇ ਪੰਜਾਬ ਦੇ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਜੀ ਨੇ ਅੱਜ ਮਾਨਸਾ ਵਿਖੇ ਇਲੈਕਟਰਾ ਇੰਸਟੀਚਿਊਟ ਵੀਰ ਨਗਰ ਮਾਨਸਾ ਵਿਖੇ ਵਪਾਰੀਆਂ ਨਾਲ ਮੀਟਿੰਗ ਕੀਤੀ*

0
29

ਮਾਨਸਾ 23 ਦਸੰਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): : ਸ਼ਿਵ ਸੈਨਾ ਸਿੰਦੇ ਪੰਜਾਬ ਦੇ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਜੀ ਨੇ ਅੱਜ ਮਾਨਸਾ ਵਿਖੇ ਇਲੈਕਟਰਾ ਇੰਸਟੀਚਿਊਟ ਵੀਰ ਨਗਰ ਮਾਨਸਾ ਵਿਖੇ ਵਪਾਰੀਆਂ ਨਾਲ ਮੀਟਿੰਗ ਕੀਤੀ । ਇਹ ਮੀਟਿੰਗ ਇੰਜ. ਅੰਕੁਸ਼ ਜਿੰਦਲ ਜੌ ਕੇ ਮਾਲਵਾ ਪ੍ਰਧਾਨ ਨੇ ਓਹਨਾ ਦੀ ਅਗੁਵਾਈ ਵਿਚ ਰੱਖੀ ਗਈ । ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਕਰਕੇ ਲੜਨਗੇ ਜੇਕਰ ਸ਼ਿਵ ਸੈਨਾ ਦੇ ਹਿੱਸੇ ਗਠਜੋੜ ਵਿਚ ਕੋਈ ਸੀਟ ਆਈ ਤਾਂ ਸ਼ਿਵ ਸੈਨਾ ਪੰਜਾਬ ਦੀਆ 13 ਸੀਟਾਂ ਤੇ ਆਪਣਾ ਉਮੀਦਵਾਰ ਖੜਾ ਕਰਨਗੇ। ਉਹਨਾਂ ਨੇ ਕਿਹਾ ਕਿ ਇਕ ਜਨਵਰੀ ਨੂੰ ਸ਼ਿਵ ਸੈਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜੋ ਗੈਂਗਸਟਰਵਾਦ ਦੇ ਨਾਲ ਹੁਣ ਲੜਾਈ ਸ਼ੁਰੂ ਕੀਤੀ ਹੈ ਉਹ ਪੂਰੀ ਤਹਾਂ ਇਸ ਦਾ ਸਵਾਗਤ ਕਰਦੇ ਹਨ ਕਿਉਂਕਿ ਇਸ ਨਾਲ ਸ਼ਾਂਤੀ ਪੈਦਾ ਹੋਵੇਗੀ
ਇਹ ਇਸ ਮੌਕੇ ਤੇ ਅੰਕੁਸ਼ ਜਿੰਦਲ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਦੇ ਵਪਾਰੀਆਂ ਨਾਲ ਚਟਾਨ ਵਾਂਗ ਖੜੀ ਹੈ ਜੇਕਰ ਕਿਸੇ ਵੀ ਵਪਾਰੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸ਼ਿਵ ਸੈਨਾ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ
ਸ਼੍ਰੀ ਹਰੀਸ਼ ਸਿੰਗਲਾ ਨੇ ਵਪਾਰੀਆਂ ਨੂੰ ਸੱਦਾ ਦਿੱਤਾ ਕਿ 1 ਜਨਵਰੀ ਨੂੰ ਉਹ ਇਸ ਧਰਨੇ ਵਿੱਚ ਵੱਧ ਚੜ ਕੇ ਹਿੱਸਾ ਲੈਣ । ਇਸ ਮੌਕੇ ਹਰੀਸ਼ ਸਿੰਗਲਾ ਵਲੋ ਸਤਿੰਦਰ ਸਿੰਗਲਾ ਨੂੰ ਮਾਨਸਾ ਜਿਲੇ ਦਾ ਚੇਅਰਮੈਨ ਅਤੇ ਮਾਲਵਾ ਇਲਾਕੇ ਦਾ ਵਪਾਰ ਮੰਡਲ ਦਾ ਪ੍ਧਾਨ ਨਿਯੁਕਤ ਕੀਤਾ ਗਿਆ ਇਸਦੇ ਨਾਲ ਹੀ ਅਨਿਸ਼ ਗੋਇਲ ਜੀ ਨੂੰ ਮੈਡੀਕਲ ਵਿੰਗ ਜ਼ਿਲਾ ਮਾਨਸਾ ਦਾ ਪ੍ਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਅੰਕੁਸ਼ ਜਿੰਦਲ ਪ੍ਰਧਾਨ ਮਾਲਵਾ ਜੋਨ ਸ਼ਿਵ ਸੈਨਾ ਮੁਨੀਸ਼ ਕੁਮਾਰ ਕਾਰਜਕਾਰੀ ਪ੍ਰਧਾਨ ਮਾਲਵਾ ਜੋਨ ਸੁਨੀਲ ਸ਼ੀਲਾ ਜ਼ਿਲ੍ਾ ਪ੍ਰਧਾਨ ਮਾਨਸਾ ਦੀਪਕ ਕੁਮਾਰ ਜਿਲਾ ਵੋਇਸ ਪ੍ਰਧਾਨ ਫਿਰ ਦੀਪਕ ਕੁਮਾਰ ਜ਼ਿਲਾ ਵਾਈਸ ਪ੍ਰਧਾਨ ਦੀਪਕ ਦੀਪੂ ਜਿਲਾ ਵਾਇਸ ਪ੍ਰਧਾਨ ,ਪੁਨੀਤ ਜ਼ਿਲਾ ਵਾਈਸ ਪ੍ਰਧਾਨ ਤਰਸੇਮ ਡੇਲੂਆਣਾ ਜ਼ਿਲਾ ਵਾਈਸ ਪ੍ਰਧਾਨ ਸੰਜੇ ਮਿੱਤਲ ਜ਼ਿਲਾ ਪ੍ਰਧਾਨ ਵਪਾਰ ਮੰਡਲ ,ਸ਼ਿਵਮ ਬਾਂਸਲ ਯੁਵਾ ਸੈਨਾ ਪ੍ਰਧਾਨ , ਅਵਿਨਾਸ਼ ਗਰਗ ਸਿਟੀ ਪ੍ਰਧਾਨ , ਤਰਸੇਮ ਸੈਮੀ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here