*ਸ਼ਹਿਰ ਮਾਨਸਾ ਸਮੱਸਿਆਵਾਂ ਚੋਂ ਬਾਹਰ ਨਿਕਲੇ ਤੇ ਸੋਹਣਾ ਸ਼ਹਿਰ ਬਣੇ:ਸੰਦੀਪ ਕੁਮਾਰ ਭਾਠਲਾ*

0
53

ਮਾਨਸਾ 26 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਰ ਮਾਨਸਾ ਸਮੱਸਿਆਵਾਂ ਚੋਂ ਬਾਹਰ ਨਿਕਲੇ ਤੇ ਸੋਹਣਾ ਸ਼ਹਿਰ ਬਣੇ। ਇਹੀ ਸੁਪਨੇ ਨੂੰ ਦਿਲ ਵਿਚ ਸਜੋ ਕੇ ਸ਼ਹਿਰ ਲਈ ਫਿਕਰਮੰਦ ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ (ਲੱਕੀ) ਨੇ ਕਿਹਾ ਹੈ ਕਿ ਆਪਣੇ ਸ਼ਹਿਰ ਲਈ ਦਿਨ-ਰਾਤ ਮਿਹਨਤ-ਮੁਸ਼ੱਕਤ ਕਰਨ ਲਈ ਤਿਆਰ ਹਾਂ, ਪਰ ਮਾਨਸਾ ਤਰੱਕੀ ਦੇ ਰਾਹ ਪਵੇ ਤੇ ਮੂੰਹ ਫੈਲਾਈ ਖੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ। ਭਾਠਲਾ ਨੇ ਕਿਹਾ ਹੈ ਕਿ ਮਾਨਸਾ ਇੰਡਸਟਰੀ, ਉਦਯੋਗਿਕ ਦਾ ਧੁਰਾ ਬਣੇ, ਇੱਥੇ ਨਿਵੇਸ਼ ਨਵੇਂ ਰੁਜ਼ਗਾਰ ਪੈਦਾ ਹੋਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।ਉਨਾਂ ਕਿਹਾ ਹੈ ਕਿ ਮਾਨਸਾ ਚ ਇਹ ਮੌਕੇ ਪੈਦਾ ਕਰਨ ਤੇ ਇਸ ਲਈ ਵਿਸ਼ੇਸ਼ ਯਤਨ ਕਰਨ ਦੀ ਜਰੂਰਤ ਹੈ, ਪਰ ਅੱਜ ਤੱਕ ਇਸ ਪਾਸੇ ਧਿਆਨ ਦੇਣਾ ਤਾਂ ਦੂਰ, ਮੂਲ ਲੰਮੇ ਸਮੇਂ ਤੋਂ ਬਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਮਤਲਬ ਇਸ ਤੇ ਧਿਆਨ ਤੇ ਕੰਮ ਕਰਨ ਦੀ ਜਰੂਰਤ ਹੈ।।ਭਾਠਲਾ ਨੇ ਕਿਹਾ ਕਿ ਆੳ ਅਸੀਂ ਰਲ ਮਿਲ ਇਸ ਲਈ ਕੰਮ ਕਰੀਏ ਤੇ ਮਾਨਸਾ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਲਈ ਯਤਨ ਕਰੀਏ।ਉਨਾਂ ਕਿਹਾ ਕਿ ਮਾਨਸਾ ਚ ਇੰਡਸਟਰੀ ਦਾ ਆਉਣਾ ਜਰੂਰੀ ਹੈ, ਇਸ ਨਾਲ ਹੀ ਸ਼ਹਿਰ ਤਰੱਕੀ ਦੇ ਰਾਹ ਪਵੇਗਾ। ਭਾਠਲਾ ਨੇ ਕਿਹਾ ਕਿ ਸਾਨੂੰ ਲੋੜ ਹੈ ਅਸੀਂ ਉਨਾਂ ਵਿਅਕਤੀਆਂ ਦੀ ਨੁੰਮਾਇੰਦੇ ਵਜੋ ਚੋਣ ਕਰੀਏ, ਜੋ ਜਮੀਨੀ ਤੌਰ ਤੇ ਕੰਮ ਕਰਨ, ਸਿਰਫ ਕੁਰਸੀਆਂ ਦਾ ਆਨੰਦ ਨਾ ਮਾਣਨ। ਲੋਕਾਂ ਦੇ ਨੇਤਾਵਾਂ ਨੂੰ ਲੋਕਾਂ ਦਾ, ਸ਼ਹਿਰ ਤੇ ਖੇਤਰ ਦਾ ਫਿਕਰ, ਕੰਮ ਕਰਨ ਦੀ ਜਰੂਰਤ ਹੈ।

LEAVE A REPLY

Please enter your comment!
Please enter your name here