

ਮਾਨਸਾ:-18ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸ਼ਹਿਰੀ ਕਮੇਟੀ ਵੱਲੋਂ ਸ਼ਹਿਰੀ ਬੇਘਰੇ ਗਰੀਬਾਂ ਨੂੰ ਰਿਹਾਇਸ਼ੀ ਕਾਲੋਨੀਆਂ ਲਈ,ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰਾਂ ਦੀ ਮੁਰੰਮਤ ਲਈ ਪਾਸ ਹੋਏ ਲਾਭਪਾਤਰੀਆਂ ਨੂੰ ਸਹਾਇਤਾ ਡੇਢ ਲੱਖ ਦੀ ਗ੍ਰਾਂਟ ਦਵਾਉਣ,ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਸੀਵਰੇਜ਼,ਪੀਣ ਵਾਲੇ ਪਾਣੀ ਸਾਫ਼ ਸਟਰੀਟ ਲਾਈਟਾਂ ਸਮੇਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਾਉਣ ਆਦਿ ਮੰਗਾਂ ਨੂੰ ਲੈਣ ਕੇ ਨਗਰ ਕੌਂਸਲ ਮਾਨਸਾ ਅੱਗੇ ਜਾਰੀ ਲਗਾਤਾਰ ਧਰਨੇ ਦੇ ਤੀਜੇ ਦਿਨ ਧਰਨੇ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਪੰਚਾਇਤ ਯੂਨੀਅਨ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਐਡਵੋਕੇਟ ਗੁਰਲਾਬ ਸਿੰਘ ਮਾਹਲ ਨੇ ਧਰਨੇ ਵਿੱਚ ਆ ਕੇ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਜ਼ਿਲ੍ਹਾ ਆਗੂ ਕਾਮਰੇਡ ਕ੍ਰਿਸ਼ਨਾ ਕੌਰ ਮਾਨਸਾ, ਕਾਮਰੇਡ ਜਰਨੈਲ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਜੰਟ ਮਾਨਸਾ ਨੇ ਕਿਹਾ ਕੇਂਦਰ ਤੇ ਸੂਬਾ ਸਰਕਾਰਾਂ ਵੋਟਾਂ ਵਟੋਰਨ ਲਈ ਵੱਡੇ ਵੱਡੇ ਐਲਾਨ ਤਾਂ ਕਰ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਲੋੜਬੰਦ ਗਰੀਬ ਹੱਕ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਮਾਨਸਾ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਬੇਘਰਿਆਂ ਅਤੇ ਛੋਟੇ-ਛੋਟੇ ਅਤੇ ਅਤੀ ਤੰਗ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਸ਼ਹਿਰੀ ਗਰੀਬਾਂ ਨੂੰ ਰਿਹਾਇਸ਼ੀ ਕਾਲੋਨੀਆਂ ਬਣਾ ਕੇ ਦੇਵੇ। ਉਹਨਾਂ ਕਿਹਾ ਕਿ ਸ਼ਹਿਰੀ ਲੋਕ ਧਰਨੇ ਵਿੱਚ ਆ ਕੇ ਫਾਰਮ ਭਰਨ ਅਤੇ 22 ਨਵੰਬਰ ਬੇਘਰਿਆਂ ਨੂੰ ਘਰ ਦਿਉ ਨਾਹਰੇ ਤਹਿ ਮਾਨਸਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਵੋ।ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸ਼ਹਿਰੀ ਸਕੱਤਰ ਕਾਮਰੇਡ ਪਰਮਜੀਤ ਡਸਕਾ, ਕਾਮਰੇਡ ਬਿੱਕਰ ਸਿਤਾਰਾ, ਮਮਤਾ ਰਾਣੀ, ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਕਾਮਰੇਡ ਵਿੰਦਰ ਅਲਖ ਆਦਿ ਸ਼ਾਮਿਲ ਸਨ।























