*ਸਸਬਸ ਸਹਸ ਧੂਰਕੋਟ ਵਿੱਚ ਲੜਕੀਆਂ ਦੀ ਬਲਾਕ ਪੱਧਰੀ ਅਥਲੈਟਿਕ ਮੀਟ ਦਾ ਆਯੋਜਨ*

0
3

ਬਰਨਾਲਾ, 27 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) : ਸਸਬਸ ਸਹਸ ਧੂਰਕੋਟ ਵਿਖੇ ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਬਲਾਕ ਪੱਧਰੀ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਅਥਲੈਟਿਕ ਮੀਟ ਦਾ ਉਦਘਾਟਨ ਨੈਸ਼ਨਲ ਪੱਧਰ ਦੀ ਹੈਮਰ ਥ੍ਰੋਅਰ ਅਮਨਦੀਪ ਕੌਰ ਪੁੱਤਰੀ ਬਲੌਰ ਸਿੰਘ ਨੇ ਹਵਾ ਵਿੱਚ ਗੁਬਾਰੇ ਤੇ ਕਬੂਤਰ ਛੱਡ ਕੇ ਕੀਤਾ। ਸ਼ੁਰੂਆਤ ਵਿੱਚ ਖਿਡਾਰਨਾਂ ਨੇ ਮਾਰਚ ਪਾਸਟ ਕੀਤਾ ਅਤੇ ਸਹੁੰ ਚੁੱਕਣ ਤੇ ਮਸ਼ਾਲ ਮਾਰਚ ਦੀ ਰਸਮ ਅਦਾ ਕੀਤੀ। ਡੀ.ਪੀ.ਈ. ਗੁਰਦੀਪ ਸਿੰਘ ਨੇ ਦੱਸਿਆ ਕਿ ਬਲਾਕ ਦੇ 35 ਸਰਕਾਰੀ ਸਕੂਲਾਂ ਵਿੱਚੋਂ ਲਗਭੱਗ 120 ਅਥਲੀਟਾਂ ਨੇ ਇਸ ਅਥਲੈਟਿਕ ਮੀਟਵਿੱਚ ਭਾਗ ਲਿਆ ਅਤੇ 400 ਮੀ. ਵਿੱਚ ਵੀਰਾਂ ਕੌਰ ਸਸਸਸ ਕੋਟਦੁੱਨਾ, ਗੁਰਪ੍ਰੀਤ ਕੌਰ ਸਸਸਸ ਕਾਲੇਕੇ ਤੇ ਅਕਾਂਕਸ਼ਾ ਸਹਸ ਭੈਣੀ ਫੱਤਾ, 100 ਮੀ. ਵਿੱਚ ਰੁਪਾਲੀ ਐਸ.ਓ.ਆਈ ਬਰਨਾਲਾ, ਖੁਸ਼ਪ੍ਰੀਤ ਕੌਰ ਸਮਿਸ ਧੌਲਾ ਤੇ ਕਰਨਪ੍ਰੀਤ ਕੌਰ ਸਹਸ ਭੈਣੀ ਫੱਤਾ, ਲੰਬੀ ਛਾਲ ਵਿੱਚ ਲਖਵੀਰ ਕੌਰ ਸਸਸਸ ਕੰ ਬਰਨਾਲਾ, ਹਰਮਨਜੋਤ ਕੌਰ ਸਹਸ ਭੈਣੀ ਫੱਤਾ ਤੇ ਨਵਦੀਪ ਕੌਰ ਸਸਸਸ ਹੰਡਿਆਇਆ, ਸ਼ਾਟਪੁੱਟ ਵਿੱਚੋਂ ਹਰਪ੍ਰੀਤ ਕੌਰ ਸਸਸਸ ਭੈਣੀ ਮਹਿਰਾਜ, ਨਵਦੀਪ ਕੌਰ ਸਹਸ ਜੁਮਲਾ ਮਾਲਕਾਨ ਤੇ ਨਵਜੋਤ ਕੌਰ ਸਸਸਸ ਕੋਟਦੁੱਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਭੰਗੜਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਸਰਪੰਚ ਧੁਰਕੋਟ ਗੁਰਸੇਵਕ ਸਿੰਘ ਹੈਪੀ, ਮੈਂਬਰ ਕੁਲਦੀਪ ਸਿੰਘ, ਸੁਖਚੈਨ ਸਿੰਘ, ਦਰਸ਼ਨ ਸਿੰਘ, ਸਰਪੰਚ ਪਿਰਥਾ ਪੱਤੀ ਰਾਜ ਸਿੰਘ, ਗੁਰਦੁਆਰਾ ਕਥਾ ਪ੍ਰਕਾਸ਼ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ, ਹੈਡਮਾਸਟਰ ਪ੍ਰਦੀਪ ਕੁਮਾਰ, ਸਕੂਲ ਮੁਖੀ ਅੰਗਰੇਜ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਰੋਹਨ ਲਾਲ, ਚਮਕੌਰ ਸਿੰਘ ਸਾਬਕਾ ਸਰਪੰਚ, ਰਾਵਲ ਸਿੰਘ ਗਿੱਲ, ਪ੍ਰਗਟ ਸਿੰਘ ਗਿੱਲ, ਮੱਘਰ ਸਿੰਘ ਧਾਲੀਵਾਲ, ਐਸ.ਐਮ.ਸੀ. ਕਮੇਟੀ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ, ਗੁਰਕੀਰਤ ਸਿੰਘ, ਰਮੇਲ ਸਿੰਘ, ਜੱਗਾ ਸਿੰਘ ਸਾਬਕਾ ਮੈਂਬਰ, ਡੀਐਮ ਸਪੋਰਟਸ ਸਿਮਰਦੀਪ ਸਿੰਘ, ਰਜਿੰਦਰ ਮੂਲੋਵਾਲ, ਜਸਵੀਰ ਸਿੰਘ, ਗੁਰਜੀਤ ਸਿੰਘ, ਰਾਜਵਿੰਦਰ ਸਿੰਘ, ਨਵਦੀਪ ਕੁਮਾਰ, ਕੁਲਵਿੰਦਰ ਕੌਰ, ਕਰਮਜੀਤ ਕੌਰ, ਨਵਰੀਤ ਕੌਰ, ਰੀਨਾ ਰਾਣੀ, ਅਕਾਂਕਸ਼ਾ ਗਰਗ, ਰੇਨੂੰਕਾ ਸ਼ਰਮਾ, ਮਮਤਾ ਰਾਣੀ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਨਰੇਸ਼ ਕੁਮਾਰ, ਬੇਅੰਤ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here