*ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੂੰ ਰਾਜ ਪੱਧਰੀ ਸਮਾਗਮ ਤੇ ਕੀਤਾ ਸਨਮਾਨਿਤ

0
44

ਮਾਨਸਾ 11,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਮਾਨਸਾ ਜ਼ਿਲ੍ਹੇ ਚ ਖੂਨਦਾਨ ਲਹਿਰ ਚ ਅਹਿਮ ਯੋਗਦਾਨ ਦੇਣ ਵਾਲੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਅੱਜ ਰਾਜ ਪੱਧਰੀ ਸਮਾਗਮ ਸਮੇਂ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਬਲਜੀਤ ਕੜਵਲ ਨੇ ਦੱਸਿਆ ਕਿ ਸੰਜੀਵ ਪਿੰਕਾ ਨੂੰ ਇਹ ਰਾਜ ਪੱਧਰੀ ਸਨਮਾਨ ਪੰਜਾਬ ਸਟੇਟ ਬਲੱਡ ਟਰਾਂਸਫਿਉਜਨ ਕੋਂਸਲ ਵਲੋ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੋਕੇ ਸ਼੍ਰੀ ਓ.ਪੀ.ਸੋਨੀ ਉਪ ਮੁੱਖ ਮੰਤਰੀ ਪੰਜਾਬ ਵਲੋਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੰਜੀਵ ਪਿੰਕਾ ਨੇ ਜਿੱਥੇ ਖੁੱਦ ਹੁਣ ਤੱਕ 126 ਵਾਰ ਖ਼ੂਨਦਾਨ ਕੀਤਾ ਹੈ ਉਥੇ ਇਹਨਾਂ ਦੀ ਪਤਨੀ ਹੇਮਾ ਗੁਪਤਾ ਨੇ 34 ਵਾਰ ਬੇਟੇ ਰਿਸ਼ਵ ਸਿੰਗਲਾ ਨੇ 16 ਵਾਰ ਅਤੇ ਬੇਟੀ ਸਾਰਵੀ ਨੇ 4 ਵਾਰ ਖ਼ੂਨਦਾਨ ਕੀਤਾ ਹੈ। ਇਹਨਾਂ ਦੀ ਪ੍ਰੇਰਣਾ ਸਦਕਾ ਬਹੁਤ ਲੋਕ ਖੂਨਦਾਨ ਲਹਿਰ ਨਾਲ ਜੁੜੇ ਹਨ ਅਤੇ ਲਗਾਤਾਰ ਖੂਨਦਾਨ ਕਰ ਰਹੇ ਹਨ।

LEAVE A REPLY

Please enter your comment!
Please enter your name here