*ਸਵਾਮੀ ਦਿਵਿਆਨੰਦ ਜੀ ਮਹਾਰਾਜ ਤੇ ਸਵਾਮੀ ਵਿਵੇਕਾਨੰਦ ਜੀ ਮਹਾਰਾਜ ਨੂੰ ਸ਼ਰਧਾਲੂਆਂ ਨੇ ਦਿੱਤੀ ਨਿੱਘੀ ਵਿਦਾਇਗੀ*

0
15

ਸ੍ਰੀ ਮੁਕਤਸਰ ਸਾਹਿਬ, (ਸਾਰਾ ਯਹਾਂ/ਮਨੀਸ਼ ਗਰਗ) – ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਮੰਡਲੇਸ਼ਵਰ ਸਵਾਮੀ ਸ੍ਰੀ ਦਿਵਿਆਨੰਦ ਗਿਰੀ ਜੀ ਮਹਾਰਾਜ ਤੇ 1008 ਮਹਾਮੰਡਲੇਸ਼ਵਰ ਸਵਾਮੀ ਸ੍ਰੀ ਵਿਵੇਕਾਨੰਦ ਗਿਰੀ ਜੀ ਮਹਾਰਾਜ ਨੂੰ ਸ਼ਹਿਰ ਦੇ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਤੋਂ ਸ਼ਰਧਾਲੂਆਂ ਨੇ ਐਤਵਾਰ ਨੂੰ ਨਿੱਘੀ ਵਿਦਾਇਗੀ ਦਿੱਤੀ। ਇਸ ਮੌਕੇ ਆਸ਼ਰਮ ਦਾ ਵਿਹਡ਼ਾ ਸਦਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਵਿਦਾਇਗੀ ਸਮਾਰੋਹ ਚ ਵੱਡੀ ਗਿਣਤੀ ਚ ਪਹੁੰਚੇ ਸ਼ਰਧਾਲੂਆਂ ਨੇ ਮਹਾਰਾਜ ਜੀ ਦਾ ਤਿਲਕ ਪੂਜਨ ਕੀਤਾ ਤੇ ਆਸ਼ੀਰਵਾਦ ਲਿਆ। ਦੱਸ ਦਈਏ ਕਿ ਮਹਾਰਾਜ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਵਾਇਆ ਜਲਾਲਾਬਾਦ, ਅਬੋਹਰ ਹੁੰਦਿਆਂ ਸ੍ਰੀ ਗੰਗਾਨਗਰ ਪਹੁੰਚਣਗੇ। ਜਿੱਥੇ ਉਹ ਉੱਥੇ ਦੇ ਸ਼ਰਧਾਲੂਆਂ ਨੂੰ ਸ੍ਰੀਮਦ ਭਾਗਵਤ ਕਥਾ ਰਸਪਾਨ ਕਰਵਾਉਣਗੇ।
ਇਸ ਮੌਕੇ ਪ੍ਰਿਥੀ ਰਾਜ ਤਨੇਜਾ, ਲਾਹੌਰੀ ਰਾਮ, ਅੰਕੁਸ਼ ਸੇਠੀ, ਪਦਮ ਸੈਨ ਬਾਂਸਲ, ਪੰ. ਪੂਰਨ ਚੰਦਰ ਜੋਸ਼ੀ, ਸ੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਕੈਸ਼ੀਅਰ ਦਵਿੰਦਰ ਤਾਇਲ, ਵਰੂਣ ਭਾਟੀਆ, ਪੰਕਜ ਭਾਟੀਆ, ਮਾਸਟਰ ਰੇਸ਼ਮ ਸਿੰਘ, ਹਰੀਸ਼ ਜੋਸ਼ੀ, ਤਰੁਣ ਬਹੁਗੁਣਾ ਸਮੇਤ ਵੱਡੀ ਗਿਣਤੀ ਚ ਸ਼ਰਧਾਲੂ ਮੌਜੂਦ ਸਨ।
ਫੋਟੋ ਫਾਈਲ-
ਕੈਪਸ਼ਨ- ਸਵਾਮੀ ਸ੍ਰੀ ਦਿਵਿਆਨੰਦ ਗਿਰੀ ਜੀ ਮਹਾਰਾਜ ਤੇ ਸਵਾਮੀ ਸ੍ਰੀ ਵਿਵੇਕਾਨੰਦ ਗਿਰੀ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਸ਼ਰਧਾਲੂ।(ਫੋਟੋ-)

LEAVE A REPLY

Please enter your comment!
Please enter your name here