*ਸਰੀਰਕ ਤੇ ਦਿਮਾਗੀ ਤੰਦਰੁਸਤੀ ਲਈ ਖੇਡਾਂ ‘ਚ ਦਿਲਚਸਪੀ ਲੈਣ ਨੌਜਵਾਨ – ਡਾ. ਚੱਬੇਵਾਲ*

0
13

ਫਗਵਾੜਾ 10 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਰਵੇਸ਼ ਪਿੰਡ ਤਹਿਸੀਲ ਫਗਵਾੜਾ ਵਲੋਂ ਚੌਥਾ ਕਬੱਡੀ ਕੱਪ ਟੂਰਨਾਮੈਂਟ ਫਗਵਾੜਾ ਦੇ ਨਜਦੀਕ ਦਰਵੇਸ਼ ਪਿੰਡ ਵਿਖੇ ਐਨ.ਆਰ.ਆਈ. ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਜਦਕਿ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ ਹਰਜੀ ਮਾਨ ਅਤੇ ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਦੌਰਾਨ ਓਪਨ 75 ਕਿੱਲੋ ਭਾਰ ਵਰਗ ਪਿੰਡ ਪੱਧਰ ਦੇ ਫਾਈਨਲ ਮੁਕਾਬਲੇ ਵਿਚ ਮੇਜਬਾਰ ਦਰਵੇਸ਼ ਪਿੰਡ ਨੇ ਸਮਰਾਈ ਦੀ ਟੀਮ ਨੂੰ ਸ਼ਿਕਸਤ ਦਿੱਤੀ। 62 ਕਿਲੋ ਭਾਰ ਵਰਗ ਵਿਚ ਵੀ ਮੇਜਬਾਨ ਦਰਵੇਸ਼ ਪਿੰਡ ਨੇ ਸਮਰਾਈ ਦੀ ਟੀਮ ਨੂੰ ਹਰਾਇਆ ਜਦਕਿ 42 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਮੇਜਬਾਰ ਦਰਵੇਸ਼ ਪਿੰਡ ਨੇ ਕਾਲਾ ਸੰਘਿਆਂ ਦੀ ਟੀਮ ਨੂੰ ਸ਼ਾਨਦਾਰ ਮਾਤ ਦਿੱਤੀ। ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀ ਨਾਲ ਨਵਾਜਿਆ ਗਿਆ। ਮੁੱਖ ਮਹਿਮਾਨ ਡਾ. ਰਾਜਕੁਮਾਰ ਚੱਬੇਵਾਲ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਦਾਨੀ ਖੇਡਾਂ ਸਰੀਰਕ ਅਤੇ ਦਿਮਾਗੀ ਤੰਦਰੁਸਤੀ ਲਈ ਬਹੁਤ ਜਰੂਰੀ ਹਨ। ਨੌਜਵਾਨਾਂ ਨੂੰ ਖੇਡਾਂ ਵਿਚ ਆਪਣਾ ਕੈਰੀਅਰ ਬਨਾਉਣ ਦਾ ਯਤਨ ਕਰਨਾ ਚਾਹੀਦਾ ਹੈ। ਆਪ ਆਗੂ ਹਰਜੀ ਮਾਨ ਅਤੇ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਪੂਰੀ ਤਰ੍ਹਾਂ ਦੇ ਨਾਲ ਤਿਆਗ ਕਰਕੇ ਖੇਡਾਂ ਵਿਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਅਖੀਰ ਵਿਚ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਨੇ ਸਮੂਹ ਮਹਿਮਾਨਾਂ, ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੇਅਰ ਰਾਮਪਾਲ ਉੱਪਲ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਡਿਪਟੀ ਮੇਅਰ ਵਿੱਕੀ ਸੂਦ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ, ਸਾਬਕਾ ਸਰਪੰਚ ਭੁਪਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਮੀਕਾ, ਮਨਜੀਤ ਸਿੰਘ ਢੰਡਾ, ਸਿਮਰਨ ਕੁਮਾਰ ਸਿਮਰੂ, ਤੀਰਥ ਰਾਮ, ਮਨੀ ਕੁਮਾਰ, ਸੁਰਿੰਦਰ ਸਿੰਘ ਖਾਲਸਾ, ਬਲਵੀਰ ਸਿੰਘ ਸਮਰਾ, ਜਸਵਿੰਦਰ ਸਿੰਘ ਸਮਰਾ, ਕਰਨੈਲ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਪੰਡਵਾ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਕੌਂਸਲਰ ਪਦਮਦੇਵ ਸੁਧੀਰ, ਜਸਦੇਵ ਸਿੰਘ, ਪਿ੍ਰਤਪਾਲ ਕੌਰ ਤੁਲੀ, ਹਰਪ੍ਰੀਤ ਸਿੰਘ ਭੋਗਲ, ਪਰਮਜੀਤ ਖੁਰਾਣਾ, ਬੋਬੀ ਬੇਦੀ, ਕ੍ਰਿਸ਼ਨ ਕੁਮਾਰ ਹੀਰੋ, ਫੌਜੀ ਸ਼ੇਰਗਿਲ, ਗੋਰਾ ਹਰਦਾਸਪੁਰ, ਬਲਵੀਰ ਠਾਕੁਰ, ਸਮਰ ਗੁਪਤਾ, ਹਰਮੇਸ਼ ਪਾਠਕ, ਸੌਰਵ ਹਾਂਡਾ, ਸਨੀ ਬੱਤਾ, ਮਿਤੁਲ ਸੁਧੀਰ, ਅੰਕੁਸ਼ ਓਹਰੀ, ਰੂਪ ਲਾਲ ਝੱਲੀ, ਕਸ਼ਮੀਰ ਸਿੰਘ ਟੂਰਾ, ਜੀਤਾ ਵੜਿੰਗ, ਨਵਦੀਪ ਸਿੰਘ ਸਮਰਾ, ਸੰਤੋਖ ਸਿੰਘ ਸੱਲ੍ਹ,  ਤਰਲੋਕ ਸਿੰਘ ਸੱਲ੍ਹ, ਜਗਤਾਰ ਸਿੰਘ ਤਾਰਾ, ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here