*ਸਰਸ ਮੇਲੇ ਦੌਰਾਨ ਗਾਇਕ ਕੋਰ ਆਲਾ ਮਾਨ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ*

0
61

ਮਾਨਸਾ, 17 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) : ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ‘ਸਟਾਰ ਨਾਈਟ’ ਵਿੱਚ ਗਾਇਕ ਕੋਰ ਆਲਾ ਮਾਨ ਦੇ ਗੀਤਾਂ ਦੀ ਖੂਬ ਧੂਮ ਰਹੀ। ਬੱਚਿਆਂ, ਨੌਜਵਾਨਾਂ ਸਮੇਤ ਸਮੂਹ ਦਰਸ਼ਕਾਂ ਨੇ ਆਪਣੇ ਪਸੰਦੀਦਾ ਗਾਇਕ ਦੇ ਗੀਤਾਂ ਨੂੰ ਸਦੀਵੀ ਯਾਦ ਦਾ ਹਿੱਸਾ ਬਣਾਉਣ ਲਈ ਆਪਣੇ ਮੋਬਾਇਲਾਂ ਵਿੱਚ ਕੈਦ ਕੀਤਾ ਅਤੇ ਰਾਤ ਤੱਕ ਗੀਤ ਸੰਗੀਤ ਦਾ ਪੂਰੇ ਉਤਸ਼ਾਹ ਨਾਲ ਆਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਸਰਸ ਮੇਲੇ ਵਿੱਚ ਦਿਨ ਭਰ ਹਜ਼ਾਰਾਂ ਲੋਕ ਵਧ ਚੜ ਕੇ ਆਨੰਦ ਮਾਣ ਰਹੇ ਹਨ। ਕਲਾ ਪ੍ਰੇਮੀ ਮੇਲੇ ਵਿੱਚ ਸਟਾਲਾਂ ’ਤੇ ਪ੍ਰਦਰਸ਼ਿਤ ਦਿਲਖਿਚਵੇਂ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਫੂਡ ਸਟਾਲਾਂ ’ਤੇ ਵੱਖ ਵੱਖ ਸੂਬਿਆਂ ਦੇ ਪਕਵਾਨਾਂ ਦਾ ਸਵਾਦ ਮਾਨਣ ਵਾਲਿਆਂ ਦੀ ਵੀ ਕਮੀ ਨਹੀਂ ਹੈ।

ਕੋਰ ਆਲਾ ਮਾਨ ਨੇ ਆਪਣੀ ਸੰਗੀਤਕ ਸ਼ਾਮ ਦੀ ਸ਼ੁਰੂਆਤ ਆਪਣੇ ਚਰਚਿਤ ਗੀਤਾਂ ਕਹਾਣੀ ਪਿਆਰ ਦੀ, ਡਿਸਮਿਸ, ਮਿੱਠੇ ਮਿੱਠੇ ਖਵਾਬ, ਦਿਲ ਵਾਲੀ ਗੱਲ ਆਦਿ ਨਾਲ ਕੀਤੀ ਅਤੇ ਸੰਗੀਤਕ ਧੁਨਾਂ ਦੇ ਸੁਮੇਲ ਨਾਲ ਦਰਸ਼ਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ।

ਸੰਗੀਤਕ ਪੇਸ਼ਕਾਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਅਤੇ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਜਸਵਿੰਦਰ ਕੌਰ ਵੱਲੋ ਗਾਇਕ ਕੋਰ ਆਲਾ ਮਾਨ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here