

ਮਾਨਸਾ,(ਸਾਰਾ ਯਹਾ,(ਬਲਜੀਤ ਪਾਲ) 22 ਅਪ੍ਰੈਲ : ਪ੍ਰਾਇਮਰੀ ਹੈਲਥ ਸੈਂਟਰ ਸਰਦੂਲਗੜ੍ਹ ਵਿਖੇ ਆਸ਼ਾ ਵਰਕਰਾ ਅਤੇ ਆਸ਼ਾ ਫੈਸੀਲੇਟਰਾਂ ਦੀ ਇੱਕ ਮੀਟਿੰਗ ਆਸ਼ਾ ਵਰਕਰਾਂ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਵਿੰਦਰ ਕੌਰ ਨੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਨੂੰ ਕੋਈ ਬੱਜਵੀਂ ਤਨਖਾਹ ਨਹੀਂ ਦਿੱਤੀ ਜਾਂਦੀ । ਉਨ੍ਹਾਂ ਕਿਹਾ ਕਿ ਆਉਣ ਵਾਲੀ ਇੱਕ ਮਈ ਨੂੰ ਸਾਰੀਆਂ ਹੀ ਟਰੇਡ ਯੂਨੀਅਨ ਦੇ ਸੱਦੇ ਤੇ ਸਾਥੀ ਸੱਜਣ ਸਿੰਘ ਮਰਨ ਵਰਤ ਤੇ ਬੈਠ ਰਹੇ ਹਨ ਉਨ੍ਹਾਂ ਦੇ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸੀਲੇਟਰਾਂ ਪੂਰੀ ਹਮਾਇਤ ਕਰਨਗੀਆਂ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੀਆਂ। ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਲਾਕ ਸਰਦੂਲਗੜ੍ਹ ਦੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਬਲਵੀਰ ਕੌਰ ਝੰਡਾ ਕਲਾਂ ਨੂੰ ਪ੍ਰਧਾਨ, ਰੁਪਿੰਦਰ ਕੌਰ ਰੋੜਕੀ ਨੂੰ ਜਨਰਲ ਸਕੱਤਰ, ਜਸਵਿੰਦਰ ਕੌਰ ਘੁਰਕਣੀ ਨੂੰ ਮੀਤ ਪ੍ਰਧਾਨ, ਬਲਜੀਤ ਕੌਰ ਮੋਫਰ ਮੀਤ ਜਨਰਲ ਸਕੱਤਰ, ਸਰਬਜੀਤ ਕੌਰ ਛਾਪਿਆਂਵਾਲੀ ਕੈਸ਼ੀਅਰ ਵੀਰਪਾਲ ਕੌਰ ਦੂਲੋਵਾਲ ਮੀਤ ਕੈਸ਼ੀਅਰ, ਮਮਤਾ ਰਾਣੀ ਭੱਲਣਵਾੜਾ ਨੂੰ ਪ੍ਰੈਸ ਸਕੱਤਰ ਅਤੇ ਕਿਰਨ ਸ਼ਰਮਾ ਰਾਏਪੁਰ ਨੂੰ ਮੀਤ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਕੁਲਵੰਤ ਕੌਰ, ਸਰਬਜੀਤ ਕੌਰ, ਕਿਰਨਪਾਲ ਕੌਰ, ਬਲਵੀਰ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ, ਮੰਜੂ ਰਾਣੀ , ਰਾਜਬੀਰ ਕੌਰ ਅਤੇ ਸ਼ਸ਼ੀ ਬਾਲਾ ਆਦਿ ਹਾਜ਼ਰ ਸਨ।ਕੈਪਸ਼ਨ ਸਰਦੂਲਗੜ੍ਹ ਵਿਖੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ।























