

ਸਰਦੂਲਗੜ੍ਹ 15 ਸਤੰਬਰ (ਸਾਰਾ ਯਹਾ,ਬਪਸ): ਪਿਛਲੇ ਦਿਨੀ ਇੱਕ ਵਿਆਕਤੀ ਵੱਲੋ ਵਧੀਕ ਡਿਪਟੀਕਮਿਸ਼ਨਰ ਮਾਨਸਾ ਨੂੰ ਇੱਕ ਅਰਜੀ ਦਿੱਤੀ ਗਈ ਸੀ।ਜਿਸ ਵਿੱਚ ਸਰਦੂਲਗੜ ਦੇ ਐਸ.ਡੀ.ਐਮ. ਅਤੇਤਹਿਸੀਲ ਦਫਤਰ ਦੇ ਮੁਲਾਜਮਾਂ ਤੇ ਇਲਜਾਮ ਲਗਾਏ ਗਏ ਸਨ। ਜਿਸ ਦੀ ਪੜਤਾਲ ਲਈ ਵਧੀਕਡਿਪਟੀ ਕਮਿਸ਼ਨਰ ਮਾਨਸਾ ਵੱਲੋ ਇਹ ਪੜਤਾਲ ਡੀ.ਐਸ.ਪੀ. ਸਰਦੂਲਗੜ੍ਹ ਨੂੰ ਸੋਪੀ ਗਈ। ਇਸਸੰਬੰਧੀ ਥਾਣਾ ਸਰਦੂਲਗੜ੍ਹ ਦੇ ਐਸ.ਐਚ.ਓ. ਸੰਦੀਪ ਭਾਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਸਾਰੀ ਪੜਤਾਲ ਕਰਨ ਤੋ ਬਾਅਦ ਪਾਇਆ ਗਿਆ ਕਿ ਇੰਨਾਂ ਦੋਨਾਂ ਮੁਲਾਜਮਾਂ ਲੱਭੂ ਰਾਮਸੀਨੀਅਰ ਸਹਾਇਕ ਉੱਪ ਮੰਡਲ ਮੈਜਿਸਰੈਟ ਅਤੇ ਸੁਖਦੇਵ ਸਿੰਘ ਜੂਨੀਅਰ ਸਹਾਇਕ ਤਹਿਸੀਲ ਦਫਤਰ ਸਰਦੂਲਗੜ੍ਹ ਵੱਲੋ ਉਕਤ ਵਿਅਕਤੀ ਨੂੰ ਜੋ ਆਰ.ਸੀ. ਬਣਾਕੇ ਦਿੱਤੀ ਗਈ।ਉਨਾਂ ਦਾ ਰਿਕਾਰਡ ਦਫਤਰੀ ਰਿਕਾਰਡ ਵਿੱਚ ਦਰਜ ਨਹੀ ਪਾਇਆਂ ਗਿਆ। ਜਿਸ ਤੋ ਪਤਾ ਲੱਗਿਆਂ ਕਿ ਉਕਤ ਵਿਅਕਤੀਆਂ ਨੇ ਇਹ ਆਰ.ਸੀ. ਗਲਤ ਢੰਗ ਨਾਲ ਬਣਾਕੇ ਬਿਨਾਂ ਰਿਕਾਰਡ ਤੋ ੨ ਨੰਬਰਵਿੱਚ ਦਿੱਤੀਆਂ ਹਨ। ਸਰਦੂਲਗੜ੍ਹ ਪੁਲਿਸ ਨੇ ਇੰਨਾਂ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।























