

ਮਾਨਸਾ, 20 ਅਗਸਤ :- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਗੁਰਦੁਆਰਾ ਅਕਾਲ ਬੁੰਗਾ ਬਾਬਾ ਦੀਪ ਸਿੰਘ ਸਹੀਦਾਂ ਮਾਨਸਾ ਖੁਰਦ ਤੋਂ ਸੰਤ ਬਾਬਾ ਪ੍ਰਸੋਤਮ ਦਾਸ ਜੀ ਦੀ ਅਗਵਾਈ ਹੇਠ ਲੋੜਵੰਦ ਮਰੀਜ਼ਾਂ ਲਈ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਬਲਵੰਤ ਸਿੰਘ ਰਤੀਆ, ਮੁੱਖ ਪ੍ਰਬੰਧਕ ਜਸਵੀਰ ਸਿੰਘ ਬਠਿੰਡਾ, ਰਾਜਵੀਰ ਸਿੰਘ ਮਾਨਸ਼ਾਹੀਆ ਮਾਨਸਾ ਖੁਰਦ, ਬਿੱਕਰ ਸਿੰਘ ਮਿਘਾਣੀਆ, ਸੇਰ ਸਿੰਘ ਸਰਾਂ, ਗੁਰਦਰਸ਼ਨ ਸਿੰਘ, ਗੁਰਮੀਤ ਸਿੰਘ ਝੱਬਰ, ਲਖਵਿੰਦਰ ਸਿੰਘ ਕਾਕਾ, ਬਹਾਦਰ ਸਿੰਘ ਭੋਲਾ ਸਿੰਘ ਫੌਜੀ, ਸੁਰਜੀਤ ਸਿੰਘ, ਇੰਜ: ਨਰਿੰਦਰ ਸਰਮਾ, ਗੁਰਦੇਵ ਸਿੰਘ ਘੁਮਾਣ, ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਦੇਵ ਸਿੰਘ ਚਹਿਲ, ਹਰਜੀਵਨ ਸਿੰਘ ਸਰਾਂ, ਬਲਵਿੰਦਰ ਸਿੰਘ ਧਾਲੀਵਾਲ, ਵਿਸਵਦੀਪ ਸਿੰਘ ਬਰਾੜ, ਰੂਪ ਸਿੰਘ ਗੁਰੂ ਰੀਪਰ, ਪਵਨ ਕੁਮਾਰ ਐਕਸੀਅਨ, ਪ੍ਰਤਾਪ ਸਿੰਘ ਦਫਤਰ ਸਿਵਲ ਸਰਜਨ ਮਾਨਸਾ, ਦਰਸਨ ਕੁਮਾਰ ਵੱਲੋਂ ਇਸ ਲੰਗਰ ਵਿੱਚ ਹਿੱਸਾ ਪਾਇਆ ਗਿਆ ਅਤੇ ਇਸ ਮੌਕੇ ਲੰਗਰ ਵਾਸਤੇ ਬੀਬੀ ਸੁਖਪਾਲ ਕੌਰ ਸਿੰਦਰ ਕੌਰ,ਪਰਮਜੀਤ ਕੌਰ, ਮਾਤਾ ਰੇਸਮ ਕੌਰ, ਸੰਦੀਪ ਕੌਰ ਵੱਲੋਂ ਲੰਗਰ ਹਰ ਰੋਜ ਤਿਆਰ ਕੀਤਾ ਜਾਂਦਾ ਹੈ। ਗੁਰਬਖਸੀਰ ਸਿੰਘ ਐਨ.ਆਰ.ਆਈ, ਲੱਖਵਿੰਦਰ ਸਿੰਘ ਮੂਸਾ, ਸੁਸੀਲ ਕੁਮਾਰ, ਭੋਲਾ ਸਿੰਘ ਲੰਗਰ ਤਿਆਰ ਕਰਕੇ ਗੁਰੂ ਘਰ ਦੇ ਮੁੱਖ ਗ੍ਰੰਥੀ ਬਲਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਲੰਗਰ ਨੂੰ ਹਰਰੋਜ ਸਰਕਾਰੀ ਹਸਪਤਾਲ ਵਿਖੇ, ਵਰਤਿਆਂ ਜਾਂਦਾ ਹੈ। ਇਸ ਲੰਗਰ ਪ੍ਰਥਾ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਹਰ ਰੋਜ ਲੰਗਰ ਤਿਆਰ ਕਰਕੇ ਸਰਕਾਰੀ ਹਸਪਤਾਲ, ਮਾਨਸਾ ਵਿਖੇ ਪਹੁੰਚਾਇਆ ਜਾਵੇਗਾ ਜੇਕਰ ਕੋਈ ਵੀ ਦਾਨੀ ਸੱਜਣ ਇਸ ਲੰਗਰ ਦੀ ਸੇਵਾ ਕਰਨ ਦਾ ਚਾਹਵਾਨ ਹੈ ਤਾਂ ਉਹ ਇਨ੍ਹਾਂ ਮੁਬ: ਨੰਬਰਾਂ 94175-26070 70157-83166 ਤੇ ਸੰਪਰਕ ਕਰ ਸਕਦਾ ਹੈ।























