ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਫਿੱਟ ਰੱਖਣ ਲਈ ਪ੍ਰੀ ਪ੍ਰਾਇਮਰੀ ਪੱਧਰ ਤੇ ਗੰਭੀਰ ਉਪਰਾਲੇ ਸ਼ੁਰੂ

0
26

ਮਾਨਸਾ, (ਸਾਰਾ ਯਹਾ ,ਬਲਜੀਤ ਸ਼ਰਮਾ ) 8 ਦਸੰਬਰ : ਪੰਜਾਬ ਸਰਕਾਰ ਵੱਲ੍ਹੋ ਰਾਜ ਦੇ ਸਰਕਾਰੀ ਸਕੂਲਾਂ ਵਿਚਲੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ
ਪ੍ਰਦਾਨ ਕਰਨ ਦੇ ਨਾਲ ਨਾਲ ਹੁਣ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਗੰਭੀਰ ਉਪਰਾਲੇ ਹੋਣ ਲੱਗੇ ਹਨ,ਸਿੱਖਿਆ ਵਿਭਾਗ ਵੱਲ੍ਹੇ
ਪ੍ਰੀ ਪ੍ਰਾਇਮਰੀ ਖੇਡਾਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ 23 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕਰਦਿਆ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਖੇਡ ਕਲਾਂ
ਰਾਹੀ ਬੱਚਿਆਂ ਦੇ ਭਵਿੱਖ ਨੂੰ ਚਾਰ ਚੰਨ ਲਾਉਣ ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਵਿਭਾਗ ਵੱਲ੍ਹੋ ਪੰਜਾਬ ਦੇ 12218 ਸਕੂਲਾਂ ਲਈ
ਪ੍ਰਤੀ ਸਕੂਲ 19 ਹਜ਼ਾਰ ਰੁਪਏ ਦੀ ਗਰਾਟ ਜਾਰੀ ਕੀਤੀ ਹੈ,ਜੋ ਕੇਵਲ ਪ੍ਰੀ ਪ੍ਰਾਇਮਰੀ ਬੱਚਿਆਂ ਦੀਆਂ ਖੇਡਾਂ ਤੇ ਖਰਚ ਕੀਤੀ ਜਾਣੀ ਹੈ, ਇਹ
ਉਪਰਾਲੇ ਸਿੱਖਿਆ ਵਿਭਾਗ ਦੀ ਖੇਡ ਨੀਤੀ 2018 ਨੂੰ ਵੀ ਪੱਕੇ ਪੈਰ੍ਹੀ ਕਰਨ ਚ ਸਹਾਈ ਹੋਣਗੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਬਿਹਤਰੀ ਪੰਜਾਬ ਸਰਕਾਰ ਦੀ
ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ।
ਜਿਸ ਸਦਕਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਇਹ ਜਮਾਤਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਵਿਭਾਗ ਵੱਲੋਂ ਪ੍ਰੀ
ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਗੁਣਾਤਮਿਕ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ
ਸਰਵਪੱਖੀ ਵਿਕਾਸ ਕਰਨਾ ਹੈ। ਸਿੱਖਿਆ ਵਿਭਾਗ ਵੱਲੋਂ ਇਹਨਾਂ ਜਮਾਤਾਂ ਦੇ ਵਿਕਾਸ ਲਈ ਸਮੇਂ-ਸਮੇਂ ਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ।
ਜਿਸ ਤਹਿਤ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦਾ ਸਮਾਨ ਖਰੀਦਣ ਲਈ
ਗ੍ਰਾਂਟ ਜਾਰੀ ਕੀਤੀ ਗਈ ਹੈ, ਇਸ ਸੰਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਪੱਤਰ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ)
ਇਸ ਗ੍ਰਾਂਟ ਨੂੰ ਸਕੂਲ ਪੱਧਰ ਤੇ ਤੁਰੰਤ ਜਾਰੀ ਕਰਨਾ ਯਕੀਨੀ ਬਣਾਉਣ ਅਤੇ ਸਕੂਲ ਮੁਖੀ ਇਸ ਗ੍ਰਾਂਟ ਨੂੰ ਨਿਯਮਾਂ ਅਨੁਸਾਰ ਖਰਚ ਕਰਨਾ ਯਕੀਨੀ
ਬਣਾਉਣਗੇ।
ਪੱਤਰ ਅਨੁਸਾਰ ਇਹ ਗ੍ਰਾਂਟ ਕੇਵਲ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦੇ ਸਮਾਨ ਜਿਵੇਂ ਸਲਾਈਡ,
ਸਲਿੰਗ, ਬੈਲੰਸ ਬੀ., ਸੀ-ਸਾਅ ਅਤੇ ਟਾਇਰਾਂ ਦੇ ਅਕਾਰ ਆਦਿ ਦੀ ਖ਼ਰੀਦ ਲਈ ਹੀ ਖਰਚ ਕੀਤੀ ਜਾਵੇ। ਇਸ ਸਬੰਧੀ ਇਹ ਵੀ ਕਿਹਾ ਗਿਆ ਹੈ
ਕਿ ਇਹਨਾਂ ਵਸਤੂਆਂ ਵਿੱਚੋਂ ਉਹਨਾਂ ਵਸਤੂਆਂ ਦੀ ਹੀ ਖ਼ਰੀਦ ਕੀਤੀ ਜਾਵੇ ਜੋ ਪਹਿਲਾ ਤੋਂ ਸਕੂਲ ਵਿੱਚ ਉਪਲੱਬਧ ਨਾ ਹੋਵੇ। ਗ੍ਰਾਂਟ ਅਧੀਨ
ਖਰੀਦਿਆ ਗਿਆ ਸਮਾਨ ਕੁਆਲਿਟੀ ਵਜੋਂ 3-6 ਸਾਲ ਦੇ ਬੱਚੇ ਦੀ ਵਰਤੋਂ ਲਈ ਅਨੁਕੂਲ ਅਤੇ ਸੁਰੱਖਿਅਤ ਹੋਵੇ।ਸਕੂਲ ਵਲੋਂ ਇਹ ਗ੍ਰਾਂਟ ਸਕੂਲ
ਮੈਨੇਜਮੈਂਟ ਕਮੇਟੀ ਵਲੋਂ ਖਰਚ ਕੀਤੀ ਜਾਵੇਗੀ ।
ਸਿੱਖਿਆ ਵਿਭਾਗ ਦੇ ਇਸ ਉਪਰਾਲੇ ਤੋਂ ਬਾਅਦ ਮਾਨਸਾ ਦੇ ਡਿਪਟੀ ਡੀ ਈ ਓ ਐਲੀਮੈਂਟਰੀ ਗੁਰਲਾਭ ਸਿੰਘ, ਜ਼ਿਲ੍ਹਾ ਖੇਡ ਇੰਚਾਰਜ ਹਰਦੀਪ
ਸਿੱਧੂ ਦਾ ਕਹਿਣਾ ਹੈ ਕਿ ਪ੍ਰਾਇਮਰੀ ਪੱਧਰ ਦੇ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਨੀਤੀ ਪ੍ਰਸ਼ੰਸ਼ਾਯੋਗ ਹੈ,ਇਸ ਨਾਲ ਬੱਚੇ ਜਿਥੇ ਸਰੀਰਕ,ਮਾਨਸਿਕ ਪੱਖੋ
ਤੰਦਰੁਸਤ ਹੋਣਗੇ,ਉਥੇਂ ਖੇਡਾਂ ਦੀ ਨੀਂਹ ਵਜੋ ਜਾਣੀਆ ਜਾਂਦੀਆ ਪ੍ਰਾਇਮਰੀ ਖੇਡਾਂ ਦੀ ਪ੍ਰਫੁੱਲਤਾ ਨਾਲ ਇਹ ਬੱਚੇ ਭਵਿੱਖ ਚ ਸਟੇਟ ਅਤੇ ਨੈਸ਼ਨਲ
ਪੱਧਰ ਤੇ ਚੰਗਾ ਨਾਮਣਾ ਖੱਟ ਸਕਣਗੇ। ਉਨ੍ਹਾਂ ਦੱਸਿਆ ਕਿ ਨਵੇ ਸ਼ੈਸ਼ਨ ਦੌਰਾਨ ਪਹਿਲੇ ਹਫਤੇ ਤੋ ਹੀ ਖੇਡ ਨੀਤੀ ਅਨੁਸਾਰ ਯੋਜਨਾਬੰਦੀ ਬਣਾਈ
ਜਾਵੇਗੀ ਤਾਂ ਕਿ ਭਵਿੱਖ ਚ ਚੰਗੇ ਨਤੀਜੇ ਸਾਹਮਣੇ ਆ ਸਕਣ ।

LEAVE A REPLY

Please enter your comment!
Please enter your name here