

ਬਠਿੰਡਾ, 29 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ ਵਿਖੇ ਅੱਜ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਮੁਖੀ ਸ੍ਰੀਮਤੀ ਸ਼ੈਲਜਾ ਗੁਪਤਾ ਦੀ ਅਗਵਾਈ ਵਿਚ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ।
ਇਸ ਮੌਕੇ ਬੱਚਿਆਂ ਵੱਲੋਂ ਗਲੋਬ, ਗ੍ਰਹਿਆਂ, ਜਵਾਲਾਮੁਖੀ, ਦਸ ਗੁਰੂ ਸਹਿਬਾਨ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਈ.ਵੀ.ਐਮ. ਮਸ਼ੀਨਾਂ, ਪਾਣੀ ਚੱਕਰ, ਕਣਕ ਚਾਵਲ ਖੇਤਰ ਅਤੇ ਮੁਗਲ ਸਮਰਾਜ ਨੂੰ ਦਰਸਾਉਂਦੇ ਮਾਡਲ ਅਤੇ ਚਾਰਟ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ।ਸਕੂਲੀ ਵਿਦਿਆਰਥੀਆਂ ਨੇ ਇੱਥੇ ਪਹੁੰਚੇ ਮਾਪਿਆਂ ਅਤੇ ਸਕੂਲ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ੍ਰੀਮਤੀ ਸ਼ੈਲਜਾ ਗੁਪਤਾ ਨੇ ਦੱਸਿਆ ਕਿ ਇਸ ਤਰਾਂ ਉਪਰਾਲੇ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਵਿਕਾਸ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਇਸ ਤਰਾਂ ਦੇ ਮੇਲਿਆਂ ਵਿਚ ਵਿਚਰਨਾ ਅਤੇ ਗੱਲਬਾਤ ਕਰਨ ਨਾਲ ਉਨ੍ਹਾਂ ਦੇ ਆਤਮਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਤੱਗੜ, ਰਜਨੀ ਬਾਲਾ, ਜਗਦੀਪ ਸਿੰਘ ਧਾਲੀਵਾਲ, ਨਿਰਭੈ ਸਿੰਘ, ਸਰਪੰਚ ਹਰਦੀਪ ਸਿੰਘ, ਜਸਪਾਲ ਸਿੰਘ ਫੌਜੀ, ਸਕੂਲ ਮੈਨੇਜ਼ਮੈਂਟ ਕਮੇਟੀ ਚੇਅਰਮੈਨ ਲਖਵਿੰਦਰ ਕੌਰ, ਰੁਪਿੰਦਰ ਕੌਰ ਆਂਗਣਵਾੜੀ ਵਰਕਰ, ਜਗਤਾਰ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ, ਕਲੱਬ ਪ੍ਰਧਾਨ ਕਾਲਾ ਸਿੰਘ ਮੌਜੂਦ ਸਨ।























