

ਸੁੱਖਾ ਸਿੰਘ ਵਾਲਾ, ਬਠਿੰਡਾ, 01 ਅਗਸਤ(ਸਾਰਾ ਯਹਾ,(ਹੀਰਾ ਮਿੱਤਲ) : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ ਵਿਖੇ ਸਕੂਲ ਮੁਖੀ ਸ੍ਰੀ ਅਜਾਇਬ ਸਿੰਘ ਦੀ ਅਗਵਾਈ ਹੇਠ ਹਿਸਾਬ ਮੇਲਾ ਲਗਾਇਆ ਗਿਆ, ਜਿਸ ਦੀ ਰਹਿਨੁਮਾਈ ਹਿਸਾਬ ਅਧਿਆਪਕ ਮੈਡਮ ਰਜਨੀ ਬਾਲਾ ਦੁਆਰਾ ਕੀਤੀ ਗਈ। ਮੇਲੇ ਦੌਰਾਨ ਜਿੱਥੇ ਬੱਚਿਆਂ ਵੱਲੋਂ ਰੋਮਨ ਅੰਕਾਂ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਰੋਜ਼ਾਨਾ ਜੀਵਨ ਦੇ ਵਰਤੋ ਵਿਚ ਆਉਣ ਵਾਲੇ ਗੁਣਾਤਮਕ ਅੰਕਾਂ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਖੇਡ ਵਿਧੀ ਰਾਹੀਂ ਆਕ੍ਰਿਤੀਆਂ ਦੀ ਪਹਿਚਾਣ, ਚੱਕਰ ਦਾ ਘੇਰਾ, ਪਾਇਥਾਗੋਰਸ ਸਿਧਾਂਤ ਬਾਰੇ ਮਾਪਿਆਂ ਅਤੇ ਸਥਾਨਕ ਲੋਕਾਂ ਨੂੰ ਰੌਚਕ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ। ਸਕੂਲ ਮੁਖੀ ਸ੍ਰੀ ਅਜਾਇਬ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਬੌਧਿਕ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਜਰੂਰੀ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਕਰਵਾਏ ਜਾਂਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਮੌਕੇ ਸ਼ੈਲਜਾ ਗੁਪਤਾ, ਸੰਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਗੁਰਜੰਟ ਸਿੰਘ, ਹਰਦੀਪ ਸਿੰਘ ਯੁਨਾਇਟਡ ਸਪੋਰਟਸ, ਲਖਵਿੰਦਰ ਕੌਰ ਚੇਅਰਮੈਨ, ਹਰਦੀਪ ਸਿੰਘ, ਨਿਰਭੈ ਸਿੰਘ ਖਾਲਸਾ ਨਰਸਰੀ, ਜਸਪਾਲ ਕੌਰ ਸਰਪੰਚ, ਮੈਡਮ ਪੂਜਾ ਰਾਣੀ ਅਤੇ ਮੈਡਮ ਪ੍ਰੀਤੀ ਮੌਜੂਦ ਸਨ























