

ਮਾਨਸਾ, 01 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਦੇ ਇੱਕ ਸਰਕਾਰੀ ਕਰਮਚਾਰੀ ਜੋੜੇ ਵੱਲੋਂ ਵਾਤਾਵਰਨ ਨੂੰ ਬਚਾਉਣ ਦੀ ਨਿਵੇਕਲੀ ਪਹਿਲ ਕਰਦਿਆਂ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ‘ਤੇ ਕਪੜੇ ਦੇ ਥੈਲੇ ਆਪਣੇ ਘਰ ਵਿੱਚ ਤਿਆਰ ਕਰ ਕੇ ਸਬਜ਼ੀ ਮੰਡੀ ਵਿੱਚ ਮੁਫ਼ਤ ਵੰਡੇ ਜਾ ਰਹੇ ਹਨ। ਸ਼੍ਰੀ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਦੋਨੋਂ ਹੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬਤੌਰ ਸੀਨੀਅਰ ਸਹਾਇਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਹੁਣ ਤੱਕ 300 ਕਪੜੇ ਦੇ ਥੈਲਿਆਂ ਦੀ ਲੋਕਾਂ ਨੂੰ ਵੰਡ ਕਰ ਚੁੱਕੇ ਹਨ। ਇਸ ਸਬੰਧੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਮਰੀ ਹੋਈ ਗਾਂ ਨੂੰ ਕੁਝ ਕੁੱਤਿਆਂ ਵੱਲੋਂ ਟੁਕੜੇ-ਟੁਕੜੇ ਕੀਤਾ ਜਾ ਰਿਹਾ ਸੀ ਅਤੇ ਉਸਦੀਆਂ ਆਂਤੜਾਂ ਵਿੱਚੋਂ ਪਲਾਸਟਿਕ ਦੇ ਲਿਫਾਫ਼ੇ ਬਾਹਰ ਨਿਕਲ ਰਹੇ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਆਪਣੀ ਪਤਨੀ ਨਾਲ ਗੱਲਬਾਤ ਕੀਤੀ, ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਪੁਰਾਣੀਆਂ ਚਾਦਰਾਂ ਅਤੇ ਪਰਦਿਆਂ ਤੋਂ ਕਪੜੇ ਦੇ ਥੈਲੇ ਬਣਾਉਣੇ ਸ਼ੁਰੂ ਕਰ ਦਿੱਤੇ। ਜਿੱਥੇ ਇਨ੍ਹਾਂ ਥੈਲਿਆਂ ਨੂੰ ਚਰਨਜੀਤ ਕੌਰ ਵੱਲੋਂ ਸਿਲਾਈ ਕੀਤੀ ਜਾਂਦੀ ਹੈ, ਉਥੇ ਇਨ੍ਹਾਂ ਥੈਲਿਆਂ ਨੂੰ ਗੁਰਦਰਸ਼ਨ ਸਿੰਘ ਵੱਲੋਂ ਲੋਕਲ ਸਬਜ਼ੀ ਮੰਡੀ ਵਿਖੇ ਮੁਫ਼ਤ ਵੰਡਿਆਂ ਜਾਂਦਾ ਹੈ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵੱਲੋਂ ਮਾਨਸਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਏ ਜਾ ਰਹੇ 3ਡੀ ਪ੍ਰੋਜੈਕਟ ਵਿੱਚ ਵੀ ਆਪਣਾ ਪੁਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਜੋੜੇ ਵੱਲੋਂ ਹੁਣ ਤੱਕ 300 ਪਲਾਸਟਿਕ ਦੇ ਥੈਲਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਕੰਮ ਵਿੱਚ ਹੁਣ ਉਨ੍ਹਾਂ ਦੇ ਗੁਆਂਢਿਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਨ੍ਹਾਂ ਥੈਲਿਆਂ ਨੂੰ ਸਿਉਣ ਅਤੇ ਵੰਡਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਜੋੜੇ ਵੱਲੋਂ ਉਨ੍ਹਾਂ ਦੀ ਸਟਰੀਟ ਵਿੱਚ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗੁਰਦਰਸ਼ਨ ਸਿੰਘ ਅਤੇ ਚਰਨਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪਲਾਸਟਿਕ ਕੇ ਲਿਫਾਫਿਆਂ ਦੀ ਥਾਂ ‘ਤੇ ਕਪੜੇ ਦੇ ਥੈਲਿਆਂ ਦੀ ਵਰਤੋਂ ਕਰਨਾ ਵਾਤਾਵਰਨ ਦੀ ਸੰਭਾਲ ਲਈ ਬਹੁਤ ਹੀ ਲਾਭਕਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਜੋੜੇ ਦੀ ਤਰ੍ਹਾਂ ਪਲਾਸਟਿਕ ਦੇ ਲਿਫਾਫਿਆਂ ਨੂੰ ਨਾਂਹ ਕਹਿ ਕੇ ਕਪੜੇ ਦੇ ਥੈਲਿਆਂ ਦੀ ਵਰਤੋਂ ਕਰਨ।
—çøåð Ç÷ñ·Å ñ¯Õ çêðÕ ÁøÃð, îÅéÃÅ























