ਸਰਕਾਰੀ ਪ੍ਰਾਇਮਰੀ ਸਕੂਲ ਮਾਪੇ-ਅਧਿਆਪਕ ਮਿਲਣੀ ਹੋਈ

0
16

ਮਾਨਸਾ  30 ਸੰਤਬਰ (ਬਪਸ):ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ। ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਚ ਕਰਵਾਈ ਮਾਪੇ ਅਧਿਆਪਕ ਮਿਲਣੀ ਦੌਰਾਨ ਪਿੰਡ ਦੇ ਸਰਪੰਚ ਮਾਤਾ ਗੁਰਮੇਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਰਪੰਚ ਗੁਰਮੇਲ ਕੌਰ ਦੇ ਲੜਕੇ ਤੇ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੀ ਭੰਮਾ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸ਼ਨਾਖ਼ਤੀ ਕਾਰਡ ਵੰਡਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਪੜ੍ਹਾਈ ਲਗਨ ਅਤੇ ਮਿਹਨਤ ਨਾਲ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਆਪਣੀ ਮੰਜ਼ਲ ਤੱਕ ਪਾ ਸਕਦੇ ਹਨ। ਇਸ ਮੌਕੇ ਸਕੂਲ ਮੁਖੀ ਸੁਸ਼ੀਲ ਕੁਮਾਰ ਨੇ ਸਮੂਹ ਗ੍ਰਾਮ ਪੰਚਾਇਤ ਅਤੇ ਸਰਪੰਚ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਸਕੂਲ ਨੂੰ ਨਵਾਂ ਰੰਗ ਰੋਗਨ ਕਰਵਾ ਕੇ ਸਕੂਲ ਦੀ ਦਿੱਖ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਸਮੂਹ ਪਿੰਡ ਵਾਸੀ ਅਤੇ ਗਰਾਮ ਪੰਚਾਇਤ ਤੋ ਜਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਹੈ ਇਹ ਸਹਿਯੋਗ ਸਦਕਾ ਉਹ ਪਿੰਡ ਦੇ ਇਸ ਸਕੂਲ ਨੂੰ ਜ਼ਿਲ੍ਹੇ ਦਾ ਮੋਹਰੀ ਸਕੂਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਕੁਲਵਿੰਦਰ ਸਿੱਧੂ, ਸੰਦੀਪ ਸਿੰਗਲਾ,  ਸਰਬਜੀਤ ਕੌਰ, ਅਮਨਦੀਪ ਕੌਰ, ਗੁਰਪਿਆਰ ਸਿੰਘ, ਰਾਜ ਸਿੰਘ, ਕਸ਼ਮੀਰ ਸਿੰਘ, ਗੋਬਿੰਦ ਸਿੰਘ, ਗੁਰਦੀਪ ਸਿੰਘ ਚੇਅਰਮੈਨ ਅਤੇ ਸਮੂਹ ਵਿਦਿਆਰਥੀ ਆਦਿ ਹਾਜ਼ਰ ਸਨ ।ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖ਼ੁਰਦ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ।Attachments area

LEAVE A REPLY

Please enter your comment!
Please enter your name here