ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

0
14

ਮਾਨਸਾ, 07 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਨਸ਼ਾ ਵਿਰੋਧੀ ਕੈਂਪ ਬਡੀ ਗਰੁੱਪ ਅਤੇ ਐਨ.ਐਸ.ਐਸ.ਅਧੀਨ ਪ੍ਰਿੰਸੀਪਲ ਸ੍ਰੀ ਹਰਵਿੰਦਰ ਕੁਮਾਰ ਅਤੇ ਆਈ.ਐਮ.ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਰੂਪ ਸਿੰਘ ਦੀ ਰਹਿਨੁਮਾਈ ਹੇਠ ਲਗਾਇਆ ਗਿਆ।
    ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਹਰਵਿੰਦਰ ਕੁਮਾਰ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਦੀ ਇਸ ਮਾੜੀ ਪ੍ਰਵਿਰਤੀ ਤੋ ਦੂਰ ਰਹਿ ਕੇ ਖੇਡ ਮੈਦਾਨਾਂ ਅਤੇ ਲਾਇਬਰੇਰੀਆਂ ਵੱਲ ਰੁਖ਼ ਕਰਨਾਂ ਚਾਹੀਦਾ ਹੈ। ੳਨ੍ਹਾਂ ਕਿਹਾ ਕਿ ਜੇਕਰ ਤਨ ਤੰਦਰੁਸਤ ਹੈ ਤਾਂ ਹੀ ਮਨ ਤੰਦਰੁਸਤ ਹੋਵੇਗਾ।
    ਬਡੀ ਗਰੁੱਪ ਦੇ ਇੰਚਾਰਜ ਸੀ੍ਰ ਜਸਵਿੰਦਰਪਾਲ ਨੇ ਕਿਹਾ ਕਿ ਨਸ਼ਾ ਮਨੁੱਖ ਦੀ ਤਰੱਕੀ ਦਾ ਅਸਲ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਵਰਤੋਂ ਕਰਨ ਵਾਲੇ ਮਨੁੱਖ ਦਾ ਸਮਾਜ ਅਤੇ ਪਰਿਵਾਰ ਅੰਦਰ ਮਾਨ ਸਨਮਾਨ ਖੁੱਸ ਜਾਂਦਾ ਹੈ। ਐਨ.ਐਸ.ਐਸ. ਅਫ਼ਸਰ ਸ੍ਰੀ ਜਸਪਾਲ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਨਾਂਹ ਅਤੇ ਜ਼ਿੰਦਗੀ ਨੂੰ ਹਾਂ ਕਹਿ ਕੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੇ ਹੋਏ ਨੇਕ ਕੰਮਾਂ ਵਿਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ।
    ਇਸ ਮੌਕੇ ਸਿਖਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ। ਸੰਸਥਾ ਦੇ ਚੇਅਰਮੈਨ ਸ੍ਰੀ ਰੂਪ ਸਿੰ ਵੱਲੋਂ ਸੰਸਥਾ ਨੂੰ ਘਾਹ ਕੱਟਣ ਵਾਲੀ ਮਸ਼ੀਨ ਦਾਨ ਕੀਤੀ ਗਈ। ਨਸ਼ਿਆਂ ਖਿਲਾਫ਼ ਕੱਢੀ ਰੈਲੀ ਵਿਚ ਸਮੂਹ ਸਟਾਫ਼ ਮੈਂਬਰ, ਐਨ.ਸੀ.ਸੀ. ਅਫ਼ਸਰ ਸੀ੍ਰ ਹਰਪਾਲ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀ ਅਮਰੀਕ ਸਿੰਘ, ਸ੍ਰੀ ਸਤਿੰਦਰ ਸਿੰਘ, ਸ੍ਰੀ ਜਰਨੈਲ ਸਿੰਘ ਅਤੇ ਸਮੂਹ ਸਿਖਿਆਰਥੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here