*ਸਮਾਜਕ ਜਾਗਰੂਕਤਾ ਵੱਲ ਕਦਮ: ਜੀ.ਆਈ.ਐਮ.ਟੀ. ਬੁੱਢਲਾਡਾ ਵਿਚ ਵਰਲਡ ਏਡਸ ਡੇ ਮੌਕੇ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ*

0
9

ਬੁਢਲਾਡਾ, 1 ਦਸੰਬਰ (ਸਾਰਾ ਯਹਾਂ/ ਅਮਨ  ਮਹਿਤਾ ): ਵਰਲਡ ਏਡਸ ਡੇ ਦੇ ਮੌਕੇ ’ਤੇ ਜੀ.ਆਈ.ਐਮ.ਟੀ. ਕਾਲਜ ਬੁੱਢਲਾਡਾ ਵਿਚ ਵਿਦਿਆਰਥੀਆਂ ਨੂੰ ਐਚ ਆਈ ਵੀ/ਏਡਸ ਬਾਰੇ ਸਹੀ ਜਾਣਕਾਰੀ ਦੇਣ, ਇਸ ਬਿਮਾਰੀ ਨਾਲ ਜੁੜੇ ਭਰਮ ਦੂਰ ਕਰਨ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਇੱਕ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਐਚ ਆਈ ਵੀ ਏਡਸ ਸਬੰਧੀ ਸਹੀ ਤੱਥਾਂ ਨਾਲ ਜਾਣੂ ਕਰਵਾਉਣਾ ਅਤੇ ਲੋਕਾਂ ਵਿਚ ਫੈਲ ਰਹੀਆਂ ਗਲਤ ਧਾਰਣਾਵਾਂ ਨੂੰ ਦੂਰ ਕਰਨਾ ਸੀ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਐਚ ਆਈ ਵੀ ਦੇ ਕਾਰਣ, ਰੋਕਥਾਮ, ਇਲਾਜ ਅਤੇ ਸਮਾਜਿਕ ਭੇਦਭਾਵ ਦੇ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੀ ਅਗਵਾਈ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸੀਪਲ ਡਾ. ਰੇਖਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਇਸਨੂੰ ਸਮਾਜ ਵਿਚ ਫੈਲਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਏਡਸ ਬਾਰੇ ਜਾਗਰੂਕਤਾ ਹੀ ਇਸ ਬਿਮਾਰੀ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਅੰਤ ਵਿੱਚ, ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਨ ਵੱਲੋਂ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।


LEAVE A REPLY

Please enter your comment!
Please enter your name here