

ਸਮਰਾਲਾ, 25 ਜੂਨ (ਸਾਰਾ ਯਹਾ)-ਖੰਨਾ-ਨਵਾਂਸ਼ਹਿਰ ਮੁੱਖ ਮਾਰਗ ਸਮੇਤ ਹਲਕੇ ਦੀਆਂ ਹੋਰ ਪ੍ਰਮੁੱਖ ਸੜ•ਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਅੱਜ ਇਲਾਕੇ ਦੀਆਂ ਸਮੂਹਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਐੱਸ.ਡੀ.ਐੱਮ. ਦਫ਼ਤਰ ਵਿਖੇ ਪੁੱਜ ਕੇ ਸਰਕਾਰ ਖਿਲਾਫ਼ ਰੋਸ ਵਿਖਾਵਾ ਕਰਦੇ ਹੋਏ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਵਿਖਾਵਾਕਾਰੀ ਇਨ•ਾਂ ਸੰਸਥਾਵਾਂ ਦੇ ਆਗੂਆਂ ਨੇ ਸਮਰਾਲਾ ਹਲਕੇ ਦੀਆਂ ਸੜ•ਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਤੱਕ ਆਪਣਾ ਇਹ ਸੰਘਰਸ਼ ਇਸੇ ਤਰ•ਾਂ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਐੱਸ.ਡੀ.ਐੱਮ. ਵੱਲੋਂ ਸਮਾਜਿਕ ਜਥੇਬੰਦੀਆਂ ਦੇ ਇਸ ਲੋਕ ਸੰਘਰਸ਼ ਨੂੰ ਸਿਆਸੀ ਡਰਾਮਾ ਦੱਸਣ ‘ਤੇ ਪ੍ਰਸਾਸ਼ਨ ਦੀ ਇਸ ਗੈਰ-ਜਿੰਮੇਵਾਰਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ।
ਇਸ ਮੌਕੇ ਸਮਰਾਲਾ ਸੋਸ਼ਲ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਅਗਵਾਈ ‘ਚ ਵੱਖ-ਵੱਖ ਸੰਸਥਾਵਾਂ ਦੇ ਇੱਕਤਰ ਹੋਏ ਨੁਮਾਇੰਦਿਆਂ ਨੇ ਸੜ•ਕਾਂ ਦੀ ਮਾੜੀ ਹਾਲਤ ਵੱਲ ਧਿਆਨ ਨਾ ਦੇਣ ‘ਤੇ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਦੱਸਿਆ ਕਿ ਉਨ•ਾਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਪਿਛਲੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ 1, 2 ਤੇ 5 ਰੁਪਏ ਦੇ ਸਿੱਕੇ ਲੋਕ ਨਿਰਮਾਣ ਵਿਭਾਗ ਨੂੰ ਚੰਦੇ ਵਜੋਂ ਭੇਜਣ ਲਈ ਇਕੱਠੇ ਕੀਤੇ ਗਏ ਸਨ। ਦੂਜੇ ਦਿਨ ਜਦੋਂ ਉਹ ਸਮੂਹਿਕ ਜਥੇਬੰਦੀਆਂ ਦੇ ਨਾਲ ਲੋਕਾਂ ਪਾਸੋਂ ਇਕੱਤਰ ਕੀਤੇ ਚੰਦੇ ਦੇ ਪੈਸਿਆਂ ਵਾਲਾ ਡੱਬਾ ਸਥਾਨਕ ਪ੍ਰਸ਼ਾਸਨ ਨੂੰ ਦੇਣ ਲਈ ਪੁੱਜੇ ਤਾਂ ਪ੍ਰਸ਼ਾਸਨ ਵੱਲੋਂ ਇਹ ਪੈਸੇ ਲੈਣ ਤੋਂ ਨਾ ਕੇਵਲ ਇਨਕਾਰ ਕਰ ਦਿੱਤਾ ਗਿਆ, ਬਲਕਿ ਲੋਕਾਂ ਦੇ ਇਸ ਸੰਘਰਸ਼ ਨੂੰ ਸਿਆਸੀ ਡਰਾਮਾ ਦੱਸਿਆ ਗਿਆ। ਜਿਸ ਤੋਂ ਖਫ਼ਾ ਹੋਏ ਇਲਾਕੇ ਦੇ ਸਮੂਹ ਸਮਾਜਸੇਵੀਆਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਐੱਸਡੀਐੱਮ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਪ੍ਰਸ਼ਾਸਨ ਨੂੰ ਸਵਾਲ ਕਰਨਗੇ ਲੋਕਾਂ ਦਾ ਇਹ ਸੰਘਰਸ਼ ਸਿਆਸੀ ਡਰਾਮਾ ਕਿੱਦਾਂ ਹੋਇਆ।
ਇਸ ਸਬੰਧ ਵਿੱਚ ਅੱਜ ਸਮੂਹਿਕ ਜਥੇਬੰਦਆਂ ਐੱਸਡੀਐੱਮ ਸਮਰਾਲਾ ਦਾ ਘਿਰਾਓ ਕਰਨ ਲਈ ਉਨ•ਾਂ ਦੇ ਦਫ਼ਤਰ ਇਕੱਠੀਆਂ ਹੋਈਆਂ, ਜਿੱਥੇ ਜਾ ਕੇ ਉਨ•ਾਂ ਨੂੰ ਪਤਾ ਲੱਗਿਆ ਕਿ ਉਹ ਅੱਜ ਛੁੱਟੀ ‘ਤੇ ਹਨ। ਉਨ•ਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਸਮਰਾਲਾ ਜਸਵਿੰਦਰ ਸਿੰਘ ਟਿਵਾਣਾ ਵੱਲੋਂ ਸਮੂਹਿਕ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ ਤੇ ਜਥੇਬੰਦੀਆਂ ਦੀ ਮੰਗ ਐੱਸਡੀਐੱਮ ਸਮਰਾਲਾ ਤੱਕ ਪਹੁੰਚਾਉਣ ਦੀ ਗੱਲ ਕਹੀ। ਸੰਸਥਾਵਾਂ ਦੇ ਕਹਿਣ ‘ਤੇ ਤਹਿਸੀਲਦਾਰ ਨੇ ਐੱਸਡੀਐੱਮ ਸਮਰਾਲਾ ਨਾਲ ਫੋਨ ‘ਤੇ ਗੱਲ ਕੀਤੀ ਤਾਂ ਐੱਸਡੀਐੱਮ ਕਿਹਾ ਕਿ ਉਨ•ਾਂ ਦੀ ਮੰਨਸ਼ਾ ਸਮਾਜਸੇਵੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਫ਼ਿਰ ਵੀ ਜੇਕਰ ਅਣਜਾਣੇ ਵਿੱਚ ਕੁੱਝ ਕਿਹਾ ਗਿਆ ਹੈ ਤਾਂ ਉਹ ਇਸ ਦੇ ਲਈ ਸ਼ਰਮਿੰਦਾ ਹਨ। ਇਸ ਮੌਕੇ ਸ਼ਿਵ ਕੁਮਾਰ ਸ਼ਿਵਲੀ, ਰਾਜਵਿੰਦਰ ਸਮਰਾਲਾ, ਭਾਈ ਪਰਮਜੀਤ ਸਿੰਘ ਖੜ•ਕ, ਇੰਦਰੇਸ਼ ਜੈਦਕਾ, ਸ਼ੰਕਰ ਕਲਿਆਣ, ਗੁਰਪ੍ਰੀਤ ਸਿੰਘ ਬੇਦੀ, ਬਾਬਾ ਹਰਨੇਕ ਸਿੰਘ, ਸਰਬਜੀਤ ਸਿੰਘ ਪਪੜੌਦੀ, ਹਰਪ੍ਰੀਤ ਸਿੰਘ ਬਾਲਿਉਂ, ਸੁਦੇਸ਼ ਸ਼ਰਮਾ, ਰੁਪਿੰਦਰ ਸਿੰਘ ਉਟਾਲ, ਰਾਜਵਿੰਦਰ ਸਮਸ਼ਪੁਰ, ਮਨਦੀਪ ਸਿੰਘ, ਰਾਜਵੰਤ ਸਿੰਘ, ਭਾਈ ਅੰਤਰਜੋਤ ਸਿੰਘ, ਰਘਵੀਰ ਸਿੰਘ, ਇੰਦਰਜੀਤ ਸਿੰਘ ਕੰਗ, ਅੰਮ੍ਰਿਤਪਾਲ, ਭਾਈ ਪ੍ਰਭਸਿਮਰਨਜੀਤ ਸਿੰਘ, ਬਾਬਾ ਜਗਰੂਪ ਸਿੰਘ, ਭਾਈ ਅੰਤਰਜੋਤ ਸਿੰਘ, ਕਰਮਜੀਤ ਸਿੰਘ ਢਿੱਲੋਂ, ਸਰਵਣ ਸਿੰਘ, ਸਮਸ਼ੇਰ ਸਿੰਘ ਸਮੇਤ ਅਨੇਕਾਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਆਗੂ ਸ਼ਾਮਿਲ ਹੋਏ।
ਫੋਟੋ ਕੈਪਸ਼ਨ: ਸਮਰਾਲਾ ਸ਼ਹਿਰ ਦੀਆਂ ਸੰਸਥਾਵਾਂ ਦੇ ਆਗੂ ਐੱਸ.ਡੀ.ਐੱਮ. ਦਫ਼ਤਰ ਵਿਖੇ ਸੜ•ਕਾਂ ਦੀ ਰਿਪੇਅਰ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰਦੇ ਹੋਏ।
EDITED BY : SARA YAHA | | Last Updated :25 June 2018























