ਮਾਨਸਾ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਰਿਸ਼ਵਤ ਦੇ ਦੋਸ਼ ਹੇਠ ਫੜਿਆ

0
4

ਮਾਨਸਾ, 25 ਜੂਨ (ਬਲਜੀਤ ਸ਼ਰਮਾ)- ਮਾਨਸਾ ਦੇ ਚੌਕਸੀ ਵਿਭਾਗ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ (ਡੀਡੀਪੀਓ) ਸਮੇਤ ਸੁਪਰਡੈਂਟ ਤੇ ਸੀਨੀਅਰ ਸਹਾਇਕ ਨੂੰ 1 ਲੱਖ ਰੁਪਏ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਚੌਕਸੀ ਵਿਭਾਗ ਦਾ ਕਹਿਣਾ ਹੈ ਕਿ 1 ਲੱਖ ਰੁਪਏ ਦੀ ਰਿਸ਼ਵਤ ਵਾਲੀ ਰਾਸ਼ੀ ਡੀਡੀਪੀਓ ਦੇ ਘਰੋਂ ਬਰਾਮਦ ਕੀਤੀ ਗਈ ਹੈ। ਇਹ ਅਧਿਕਾਰੀ ਕੁਝ ਸਮਾਂ ਪਹਿਲਾਂ ਹੀ ਮਾਨਸਾ ਵਿਖੇ ਬਦਲਕੇ ਆਏ ਹਨ ਅਤੇ ਇਨ੍ਹਾਂ ਪਿਛੋਕੜ ਇਸ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾਂਦਾ ਹੈ।
ਚੌਕਸੀ ਵਿਭਾਗ ਦੇ ਡੀਐਸਪੀ ਮਨਜੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿµਡ ਭੈਣੀਬਾਘਾ ਦੇ ਵਿਕਾਸ ਕµਮਾਂ ਵਿਚ ਹੇਰਾ—ਫੇਰੀ ਦੇ ਦੋਸ਼ਾਂ ਹੇਠ ਇੱਕ ਸਾਬਕਾ ਸਰਪµਚ ਪਾਸੋਂ ਵਿਭਾਗ ਕੋਲ ਆਈ ਸ਼ਿਕਾਇਤ ਤੋਂ ਬਾਅਦ ਰਿਕਵਰੀ ਦੇ ਪੈਸੇ ਮੁਆਫ਼ ਕਰਵਾਉਣ ਅਤੇ ਬਾਕੀ ਰਹਿµਦੀ ਰਕਮ ਦਾ ਨਿਪਟਾਰਾ ਕਰਨ ਨੂੰ ਲੈਕੇ ਚੌਕਸੀ ਵਿਭਾਗ ਮਾਨਸਾ ਦੀ ਟੀਮ ਨੇ ਜ਼ਿਲ੍ਹਾ ਵਿਕਾਸ ਅਤੇ ਪµਚਾਇਤ ਅਫਸਰ (ਡੀਡੀਪੀਓ) ਸਮੇਤ ਸੁਪਰਡੈਂਟ ਤੇ ਸੀਨੀਅਰ ਸਹਾਇਕ ਨੂੰ ਇੱਕ ਲੱਖ ਰੁਪਏ ਰਿਸ਼ਵਤ ਦੇ ਦੋਸ਼ ਹੇਠ ਗਿ®ਫਤਾਰ ਕੀਤਾ ਹੈ। ਚੌਕਸੀ ਵਿਭਾਗ ਨੂੰ ਇੱਕ ਲੱਖ ਰੁਪਏ ਡੀਡੀਪੀਓ ਦੇ ਘਰੋਂ ਬਰਾਮਦ ਹੋਏ ਹਨ, ਜੋ ਸਾਬਕਾ ਸਰਪµਚ ਤੋਂ ਰਿਸ਼ਵਤ ਵਜੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਲਏ ਸਨ। ਤਿµਨੇ ਅਧਿਕਾਰੀਆਂ ਦੇ ਖਿਲਾਫ਼ ਚੌਕਸੀ ਵਿਭਾਗ ਬਠਿµਡਾ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿµਡ ਭੈਣੀਬਾਘਾ ਦੇ ਸਾਬਕਾ ਸਰਪµਚ ਮਨਦੀਪ ਸਿµਘ ਦੇ ਕਾਰਜਕਾਲ ਦੌਰਾਨ ਪਿµਡ ਦੇ ਵਿਕਾਸ ਕµਮਾਂ ਵਿਚ ਉਨ੍ਹਾਂ ’ਤੇ ਹੇਰ—ਫੇਰ ਕਰਨ ਦਾ ਦੋਸ਼ ਲੱਗਿਆ ਸੀ, ਜਿਸ ਦੀ ਵਿਭਾਗੀ ਜਾਂਚ ਚੱਲ ਰਹੀ ਸੀ। ਦੱਸਿਆ ਗਿਆ ਹੈ ਕਿ ਇਸ ਦੌਰਾਨ ਸਾਬਕਾ ਸਰਪµਚ ਵੱਲ ਵਿਭਾਗ ਨੇ ਕਰੀਬ 45 ਲੱਖ ਰੁਪਏ ਦੀ ਰਿਕਵਰੀ ਕੱਢੀ, ਜਿਸ ਤੋਂ ਬਾਅਦ ਸਾਬਕਾ ਸਰਪµਚ ਮਨਦੀਪ ਸਿµਘ ਨੇ ਇਸ ਮਾਮਲੇ ਦੀ ਜਾਂਚ ਦੀ ਮµਗ ਕੀਤੀ। ਜਾਂਚ ਦੌਰਾਨ ਇਹ ਰਿਕਵਰੀ ਤਿµਨ ਲੱਖ 94 ਹਜ਼ਾਰ ਰੁਪਏ ਦੇ ਕਰੀਬ ਰਹਿ ਗਈ।
ਡੀਐਸੀਪੀ ਚੌਕਸੀ ਵਿਭਾਗ ਮਾਨਸਾ ਮਨਜੀਤ ਸਿµਘ ਨੇ ਦੱਸਿਆ ਕਿ ਡੀਡੀਪੀਓ ਸਮੇਤ ਸੁਪਰਡੈਂਟ ਤੇ ਸੀਨੀਅਰ ਸਹਾਇਕ ਨੇ ਸਾਬਕਾ ਸਰਪµਚ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਦੀ ਰਿਕਵਰੀ ਦਾ ਵੱਡਾ ਮਾਮਲਾ ਨਿਬੇੜ ਦਿੱਤਾ ਹੈ ਅਤੇ ਬਾਕੀ ਵੀ ਛੇਤੀ ਹੀ ਨਿਪਟਾ ਦਿੱਤਾ ਜਾਵੇਗਾ, ਇਸ ਲਈ ਉਹ ਉਨ੍ਹਾਂ ਨੂੰ ਪµਜ ਲੱਖ ਰੁਪਏ ਦੇਵੇ, ਪਰ ਉਨ੍ਹਾਂ ਦਾ ਸੌਦਾ ਸਾਬਕਾ ਸਰਪµਚ ਨਾਲ 2 ਲੱਖ 20 ਹਜ਼ਾਰ ਰੁਪਏ ਵਿਚ ਹੋ ਗਿਆ। ਇਸ ਦੇ ਇਵਜ਼ ਵਜੋਂ ਡੀਡੀਪੀਓ ਨੇ ਸਾਬਕਾ ਸਰਪµਚ ਪਾਸੋਂ ਸ਼ੁੱਕਰਵਾਰ ਨੂੰ 1 ਲੱਖ ਰੁਪਏ ਰਿਸ਼ਵਤ ਹਾਸਲ ਕਰਨ ਦਾ ਦਾਅਵਾ ਕੀਤਾ ਅਤੇ ਸੋਮਵਾਰ ਨੂੰ 1 ਲੱਖ 20 ਹਜ਼ਾਰ ਰੁਪਏ ਹੋਰ ਲੈਣ ਦੀ ਗੱਲ ਹੋਈ ਸੀ, ਪਰ ਸਾਬਕਾ ਸਰਪµਚ ਕੋਲ ਇੱਕ ਲੱਖ ਰੁਪਏ ਹੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਰਿਸ਼ਵਤ ਲੈਂਦਿਆਂ ਡੀਡੀਪੀਓ ਜਗਤਾਰ ਸਿµਘ, ਸੁਪਰਡੈਂਟ ਰਾਕੇਸ਼ ਕੁਮਾਰ ਤੇ ਸੀਨੀਅਰ ਸਹਾਇਕ ਗੁਰਦਰਸ਼ਨ ਸਿµਘ ਨੂੰ ਮੌਕੇ ’ਤੇ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਚੌਕਸੀ ਵਿਭਾਗ ਬਠਿµਡਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਲਏ ਗਏ ਰਿਸ਼ਵਤ ਵਾਲੇ ਇੱਕ ਲੱਖ ਰੁਪਏ ਚੌਕਸੀ ਵਿਭਾਗ ਦੀ ਟੀਮ ਨੂੰ ਡੀਡੀਪੀਓ ਦੇ ਨਿਵਾਸ ਸਥਾਨ ਤੋਂ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀਆਂ ਦੇ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


EDITED BY : SARA YAHA | | Last Updated :25 June 2018

LEAVE A REPLY

Please enter your comment!
Please enter your name here