

ਮਾਨਸਾ 18 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) : ਸੈਂਟਰ ਖਿਆਲਾ ਕਲਾਂ ਅਧੀਨ ਆਉਂਦੇ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਭਿਆਚਾਰਕ ਅਤੇ ਵਿਦਿਅਕ ਮੁਕਾਬਲੇ ਸੈਂਟਰ ਮੁਖੀ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸ.ਪ.ਪ. ਖਿਆਲਾ ਕਲਾਂ ਵਿਖੇ ਕਰਵਾਏ ਗਏ। ਸੈਂਟਰ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਵਾਏ ਗਏ ਇਹਨਾਂ ਵੱਖ ਵੱਖ ਮੁਕਾਬਲਿਆਂ ਵਿੱਚ ਸਥਾਨਕ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਕੇ ਮੋਹਰੀ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਭਾਸ਼ਣ ਵਿੱਚ ਲਖਵੀਰ ਕੌਰ ਖਿਆਲਾ ਕਲਾਂ ਅ/ਜ, ਮਨਪ੍ਰੀਤ ਕੌਰ ਅਤਲਾ ਖੁਰਦ ਸਹੀ ਸ਼ਬਦ ਜੋੜ ਵਿੱਚ ਸਿਮਰਜੀਤ ਕੌਰ ਅਤਲਾ ਖੁਰਦ, ਰਵਨੀਤ ਸਿੰਘ ਖਿਆਲਾ ਕਲਾਂ, ਸੁੰਦਰ ਲਿਖਾਈ ਪੰਜਾਬੀ ਵਿੱਚ ਜਸ਼ਨਪ੍ਰੀਤ ਕੌਰ ਖਿਆਲਾ ਕਲਾਂ, ਮਹਿਰੀਤ ਕੌਰ ਖਿਆਲਾ ਕਲਾਂ, ਸੁੰਦਰ ਲਿਖਾਈ ਅੰਗਰੇਜੀ ਵਿੱਚ ਸੋਨਾ ਕੌਰ ਖਿਆਲਾ ਕਲਾਂ, ਜਸ਼ਨਦੀਪ ਕੌਰ ਖਿਆਲਾ ਕਲਾਂ, ਸੋਲੋ ਡਾਂਸ ਵਿੱਚ ਅਮਨਜੋਤ ਕੌਰ ਖਿਆਲਾ ਕਲਾਂ ਅ/ਜ, ਮਨਪ੍ਰੀਤ ਸਿੰਘ ਖਿਆਲਾ ਕਲਾਂ, ਅਤਲਾ ਕਲਾਂ, ਚਿੱਤਰਕਲਾਂ ਵਿੱਚ ਗੁਰਵਿੰਦਰ ਕੌਰ ਖਿਆਲਾ ਕਲਾਂ, ਅਕਾਸ਼ਦੀਪ ਖਿਆਲਾ ਕਲਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਬਲਾਕ ਤੇ ਹੋਣ ਵਾਲੇ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ। ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਜੱਜਾਂ ਦੀ ਭੂਮਿਕਾ ਸੰਜੀਵ ਕੁਮਾਰ, ਗੁਰਜੰਟ ਸਿੰਘ, ਅਨੀਤਾ ਰਾਣੀ, ਪਰਮਜੀਤ ਕੌਰ, ਅਮਰੀਕ ਸਿੰਘ, ਪ੍ਰੇਮ ਨਾਥ, ਬੂਟਾ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਕੌਰ, ਜਸਵੰਤ ਕੌਰ, ਗੁਰਪ੍ਰੀਤ ਸਿੰਘ, ਰਾਜਵੰਤ ਸਿੰਘ ਅਤੇ ਹਰਪਾਲ ਕੌਰ ਨੇ ਅਦਾ ਕੀਤੀ। ਇਸ ਮੌਕੇ ਸਕੂਲ ਸਟਾਫ ਮੈਡਮ ਗੀਤਾ, ਅਭਿਤਾ ਭੱਟੀ, ਹਰਪਾਲ ਕੌਰ ਅਤੇ ਵੱਖ ਵੱਖ ਸਕੂਲਾਂ ਤੋਂ ਸ਼ਮੂਲੀਅਤ ਕਰਨ ਵਾਲੇ ਬੱਚੇ ਹਾਜਰ ਸਨ।























