*ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਨੇ 27ਵੇਂ ਫਲਾਵਰ ਸ਼ੋਅ ਵਿੱਚ ਬਤੌਰ ਮੁੱਖ—ਮਹਿਮਾਨ ਸਿ਼ਰਕਤ ਕੀਤੀ*

0
149

ਮਾਨਸਾ, 17 ਮਾਰਚ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਰੰਗ ਬਿਰੰਗੇ ਫੁੱਲਾਂ ਵਾਂਗ ਹੀ ਪੰਜਾਬ ਨੂੰ ਵੀ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਜਲਦ ਹੀ ਸਰਕਾਰ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਨੇ ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ ਸਥਾਨਕ ਸੈਂਟਰਲ ਪਾਰਕ ਵਿਖੇ ਕਰਵਾਏ 27ਵੇਂ ਫਲਾਵਰ ਸ਼ੋਅ ਵਿੱਚ ਬਤੌਰ ਮੁੱਖ—ਮਹਿਮਾਨ ਸਿ਼ਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸਿ਼ਆਂ ਦਾ ਲੱਕ ਤੋੜਨ ਲਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਸ਼ਾ ਸਪਲਾਈ ਕਰਨ ਵਾਲੇ ਲੋਕਾਂ ਨੂੰ ਫੜ ਕੇ ਜੇਲ੍ਹ ਅੰਦਰ ਪਾਇਆ ਜਾ ਰਿਹਾ ਹੈ।

        ਇਸ ਮੌਕੇ ਹਲਕਾ ਵਿਧਾਇਕ ਮਾਨਸਾ ਅਤੇ ਇਨਵਾਇਰਮੈਂਟ ਸੋਸਾਇਟੀ ਦੇ ਪ੍ਰਧਾਨ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਹ 27ਵਾਂ ਫਲਾਵਰ ਸ਼ੋਅ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਦੀ ਮੰਨਸ਼ਾ ਹੁੰਦੀ ਹੈ ਕਿ ਹਰ ਸਾਲ ਨਾਲੋਂ ਕੁਝ ਬਿਹਤਰ ਕੀਤਾ ਜਾਵੇ, ਤਾਂ ਜੋ ਇਹ ਫਲਾਵਰ ਸੋ਼ਅ ਪਿਛਲੇ ਸਾਲ ਨਾਲੋਂ ਯਾਦਗਾਰੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਫਲਾਵਰ ਸ਼ੋਅ ਅਮਿੱਟ ਯਾਦਾਂ ਛੱਡ ਯਾਦਗਾਰੀ ਹੋ ਨਿਬੜਿਆ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫੁੱਲਾਂ ਦੀ ਖੇਤੀ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਅਤੇ ਵਿਦੇਸ਼ਾਂ ਦੀ ਥਾਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਮਿਹਨਤ ਕਰਨ।

        ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਆਊਸੇਪਚਨ ਨੇ ਇਨਵਾਇਰਮੈਂਟ ਸੁਸਾਇਟੀ ਵੱਲੋਂ ਕਰਵਾਏ ਗਏ ਇਹ ਫਲਾਵਰ ਸ਼ੋਅ ਦੀ ਪ੍ਰਸੰਸ਼ਾ ਕੀਤੀ।

        ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਸ਼੍ਰੀ ਨਰੇਸ਼ ਵਿੱਕੀ ਨੇ ਕਿਹਾ ਕਿ ਇਸ ਫਲਾਵਰ ਸ਼ੋਅ ਦੀ ਸਫਲਤਾ ਲਈ ਸਾਰੇ ਹੀ ਟੀਮ ਮੈਂਬਰਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਜੀਅ—ਤੋੜ ਮਿਹਨਤ ਕੀਤੀ ਜਿਸ ਸਦਕਾ ਇਸ ਫਲਾਵਰ ਸ਼ੋਅ ਦੇ ਹਿੱਟ ਹੋਣ ਦਾ ਸਿਹਰਾ ਸਮੂਹ ਟੀਮ ਮੈਂਬਰਾਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅ ਦੌਰਾਨ 50 ਤੋਂ ਵਧੇਰਾ ਲੋਕਾਂ ਨੇ ਆਪਣੀਆਂ ਸੁੰਦਰ—ਸੁੰਦਰ ਸਟਾਲਾਂ ਲਗਾਕੇ ਆਕਰਸ਼ਨ ਦਾ ਕੇਂਦਰ ਬਣਾਈ ਰੱਖਿਆ, ਜਿਸਨੂੰ ਆਮ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਸ ਤੋਂ ਇਲਾਵਾ 3—4 ਥਾਵਾਂ ਤੇ ਸੈਲਫ਼ੀ ਪੁਆਇੰਟ ਵੀ ਰੱਖੇ ਗਏ ਜਿਨ੍ਹਾਂ ਨਾਲ ਦਰਸ਼ਕਾਂ ਨੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ।ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਕੇ.ਸੀ.ਐਲ. ਘਰਾਟ ਤੋਂ ਸ਼੍ਰੀ ਵਿਨਿਤ ਕੁਮਾਰ ਅਤੇ ਰੈਨੇਸਾਂ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਮਿਲਿਆ।

        ਕਨਵੀਨਰ ਸ਼੍ਰੀ ਅਸੋ਼ਕ ਸਪੋਲੀਆ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦਾ ਮੁੱਖ ਆਕਰਸ਼ਨ ਭਾਂਤ—ਭਾਂਤ ਦੇ ਫੁੱਲਾਂ ਦੀ ਪ੍ਰਦਰਸ਼ਨੀ ਰਹੀ, ਜਿਸਨੂੰ ਫਲਾਵਰ ਸ਼ੋਅ ਵਿੱਚ ਆਏ ਹਰੇਕ ਵਿਅਕਤੀ ਨੇ ਖ਼ੂਬ ਪਸੰਦ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਫੁੱਲਾਂ ਦੀਆਂ 100 ਤੋਂ ਵਧੇਰੇ ਵਰਾਇਟੀਆਂ ਨਾਲ ਲੋਕਾਂ ਨੂੰ ਰੁਬਰੂ ਕਰਵਾਇਆ ਗਿਆ।ਇਸ ਤੋਂ ਇਲਾਵਾ ਵੱਖ—ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹੀ ਰੱਖਿਆ।ਸਮਾਗਮ ਦੌਰਾਨ ਡਾਗ ਸ਼ੋਅ, ਡਰਾਅ ਰਾਹੀਂ ਇਨਾਮ, ਕੱਪਲ ਸ਼ੋਅ ਵਿਸੇ਼ਸ਼ ਆਕਰਸਣ ਰਹੇ।

ਫੁੱਲਾਂ ਦੇ ਇਸ ਮੇਲੇ ਵਿੱਚ ਮਾਈ ਨਿਕੋ ਦੇਵੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ਼ ਭਾਗ ਲਿਆ। ਰੈਨੇਸਾਂ ਸਕੂਲ ਦੇ ਬੱਚਿਆਂ ਵੱਲੋਂ ਮੰਚ ਉੱਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਮੂਹ ਗਾਣ ਅਤੇ ਡਾਂਸ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ। ਮੰਚ ਉੱਤੇ ਹੁਸਨਪ੍ਰੀਤ ਕੌਰ, 

ਹਰਸਿਮਰਨ ਕੌਰ, ਮੁਸਕਾਨ ਸ਼ਰਮਾ, ਰਮਨਦੀਪ ਕੌਰ,ਮਨਸੀਰਤ ਕੌਰ,ਮਨਵਾਰਿਸ ਕੌਰ,ਅਪਰਨਵੀਰ ਕੌਰ,ਸਹਿਜਪ੍ਰੀਤ ਕੌਰ, ਜਸਨਪ੍ਰੀਤ ਕੌਰ, ਨਿਰਮਲਜੋਤ ਕੌਰ ਵਿਦਿਆਰਥਣਾਂ ਨੇ ਪੇਸ਼ਕਾਰੀਆਂ ਦਿੱਤੀਆਂ। ਬੱਚਿਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਖੂਬ ਰੰਗ ਬੰਨੵਿਆ। ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਅਤੇ ਪੂਰਾ ਪੰਡਾਲ ਤਾੜੀਆਂ ਨਾਲ਼ ਗੂੰਜ ਉੱਠਿਆ। ਫੁੱਲਾਂ ਦੇ ਇਸ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਗਿਆਨ,ਗਣਿਤ ਅਤੇ ਏ.ਟੀ.ਐੱਲ.ਪ੍ਰਯੋਗਸ਼ਾਲਾ ਦੁਆਰਾ ਬਣਾਏ ਗਏ ਵੱਖ-ਵੱਖ ਪ੍ਰੋਜੈਕਟਾਂ ਦੀ ਪੇਸ਼ਕਾਰੀ ਕੀਤੀ ਗਈ।ਇਹਨਾਂ ਪੇਸ਼ਕਾਰੀਆਂ ਰਾਹੀਂ ਬੱਚਿਆਂ ਨੇ ਭਵਿੱਖ ਵਿੱਚ ਹੋਣ ਵਾਲੀ ਖੇਤੀ ਦਾ ਢੰਗ,ਭਵਿੱਖ ਵਿੱਚ ਬਣਨ ਵਾਲੇ ਘਰਾਂ ਦਾ ਢੰਗ ,ਵਿਗਿਆਨ ਅਤੇ ਗਣਿਤ ਦੇ ਵੱਖ-ਵੱਖ ਪ੍ਰਯੋਗਾਂ ਦੁਆਰਾ ਸਿੱਖਿਆ ਨੂੰ ਗਤੀਵਿਧੀਆਂ ਰਾਹੀਂ ਸਮਝਾਉਣ ਦਾ ਢੰਗ ਅਪਣਾ ਕੇ ਲੋਕਾਂ ਅੰਦਰ ਇੱਕ ਨਵੀਂ ਚੇਤਨਾ ਪੈਦਾ ਕੀਤੀ। ਇਨ੍ਹਾਂ ਪ੍ਰੋਜੈਕਟਾਂ ਨੂੰ ਪੇਸ਼ ਕਰਨ ਵਾਲੇ ਬੱਚੇ ਜਸਦੀਪ ਸ਼ਰਮਾ, ਜਪਨੂਰ ਕੌਰ,ਜਸਕਰਨ ਸਿੰਘ,ਕਰਨਪ੍ਤਾਪ ਸਿੰਘ, ਖ਼ੁਸ਼ਮੀਤ ਕੌਰ, ਯੁਗਵਿੰਦਰ ਸਿੰਘ,ਬਿਕਰਮਜੀਤ ਸਿੰਘ, ਨਮਨਪ੍ਰੀਤ ਕੌਰ ਬਹੁਤ ਵਧੀਆ ਢੰਗ ਨਾਲ ਆਪਣੇ ਪ੍ਰੋਜੈਕਟਾਂ ਬਾਰੇ ਸਮਝਾਉਂਦੇ ਰਹੇ।ਇਨ੍ਹਾਂ ਵਿਦਿਆਰਥੀਆਂ ਦੇ ਨਾਲ਼ ਸਕੂਲ ਦੇ ਅਧਿਆਪਕ ਆਸ਼ਿਮਾ, ਰਵਨੀਤ ਕੌਰ, ਮੋਹਿਤ ਕੁਮਾਰ, ਅੰਜਲੀ ਗਰਗ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਤਰਨਜੋਤ ਕੌਰ, ਪਲ਼ਕ ਸਿੰਗਲਾ ਅਤੇ ਐਡਮਿਨਿਸਟ੍ਰੇਟਿਵ ਕੋਆਰਡੀਨੇਟਰ ਇੰਦਰਜੀਤ ਸਿੰਘ ਹਾਜ਼ਰ ਰਹੇ।ਇਹਨਾਂ ਪ੍ਰੋਜੈਕਟਾਂ ਨੂੰ ਦੇਖਣ ਵਾਲ਼ੇ ਦਰਸ਼ਕਾਂ ਨੇ ਮਨੋਰੰਜਕ ਢੰਗ ਨਾਲ ਵਿੱੱਦਿਆ ਦੇ ਕੁਝ ਪੱਖਾਂ ਨੂੰ ਸਮਝਿਆ ਅਤੇ ਸਾਕਾਰਤਮਕ ਹੁੰਗਾਰਾ ਦਿੰਦਿਆਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ।ਆਪਣੇ ਬੱਚਿਆਂ ਦੇ ਭਵਿੱਖ ਤੋਂ ਚਿੰਤਤ ਮਾਪੇ ਗਣਿਤ ਅਤੇ ਸਾਇੰਸ ਦੇ ਇਹਨਾਂ ਪ੍ਰੋਜੈਕਟਾਂ ਰਾਹੀਂ ਕੁਝ ਨਵਾਂ ਸਿੱਖਣ ਅਤੇ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਸਮਝਾਉਂਦੇ ਰਹੇ ਅਤੇ ਇਹਨਾਂ ਗਤੀਵਿਧੀਆਂ ਦੀ ਤਾਰੀਫ਼ ਵੀ ਕਰਦੇ ਰਹੇ। ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਸਕੂਲ ਦੇ ਬੱਚਿਆਂ ਦੇ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਆਪਣੀ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਬੱਚੇ ਰੱਟਿਆਂ ਵਾਲੀ ਸਿੱਖਿਆ ਤੋਂ ਮੁਕਤ ਹੋ ਕੇ ਗਤੀਵਿਧੀਆਂ ਰਾਹੀਂ ਸਿੱਖਣ ਦਾ ਢੰਗ ਅਪਣਾਉਣ ਅਤੇ ਸਾਰੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਜ਼ਿੰਦਗੀ ਵਿੱਚ ਅਪਣਾ ਸਕਣ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਬੂਟਾ ਸਿੰਘ ਗਿੱਲ, ਰੈਨੇਸਾਂ ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ, ਪ੍ਰਧਾਨ ਆਈ.ਐਮ. ਏ. ਡਾ. ਜਨਕ ਰਾਜ ਸਿੰਗਲਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਪ੍ਰਧਾਨ ਟਰੱਕ ਯੁਨੀਅਨ ਰਿੰਪੀ ਮਾਨਸ਼ਾਹੀਆ, ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਸੁਨੀਲ ਕੁਮਾਰ ਨੀਨੂੰ, ਤਹਿਸੀਲਦਾਰ ਹਰਕਰਮ ਸਿੰਘ, ਅਸ਼ਵਨੀ ਕੁਮਾਰ ਏ.ਈ.ਓ. ਮਾਨਸਾ, ਸੋਸਾਇਟੀ ਜਨਰਲ ਸਕੱਤਰ ਸ਼੍ਰੀ ਵਿਸ਼ਾਲ ਜੈਨ ਗੋਲਡੀ, ਐਸ.ਐਚ.ਓ. ਬੇਅੰਤ ਕੌਰ, ,ਬਲਜੀਤ ਕੜਵਲ ,ਪੁਨੀਤ ਸ਼ਰਮਾ ਗੋਗੀ, ਰੋਹਤਾਸ਼ ਸਿੰਗਲਾ, ਡਾ. ਵਿਕਾਸ ਸ਼ਰਮਾ, ਨਵੀਨ ਬੋਹਾ, ਗੁਰਮੰਤਰ ਸਿੰਘ, ਰਾਮ ਕ੍ਰਿਸ਼ਨ ਚੁੱਘ, ਨਰਿੰਦਰ ਟੀਨੂੰ, ਤਰਸੇਮ ਸੇਮੀ, ਡਾ. ਵਿਨੋਦ ਮਿੱਤਲ, ਅਮਨ ਮਿੱਤਲ, ਵਿਜੇ ਕੁਮਾਰ ਜਿੰਦਲ, ਅੰਮ੍ਰਿਤਪਾਲ ਗੋਇਲ, ਪੂਰਨਚੰਦ, ਰਵਿੰਦਰ ਗਰਗ,ਐਡਵੋਕੇਟ ਆਰ.ਸੀ.ਗੋਇਲ ,ਜਤਿੰਦਰਵੀਰ ਗੁਪਤਾ, ਰਾਕੇਸ਼ ਸੇਠੀ, ਐਸ.ਡੀ.ਓ. ਰਜਿੰਦਰ ਕੁਮਾਰ, ਜਗਜੀਤ ਸਿੰਘ, ਸੁਸ਼ੀਲ ਜਿੰਦਲ, ਬਲਵੰਤ ਸਿੰਘ , ਵਰੁਣ ਮਾਲਵਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here