ਸਥਾਨਕ ਭਗਵਾਨ ਸ਼੍ਰੀ ਪਰਸੂਰਾਮ ਮੰਦਰ ਵਿਖੇ ਪਹਿਲਾ ਸਲਾਨਾ ਮੂਰਤੀ ਸਥਾਪਨਾ ਦਿਵਸ ਵਿਸ਼ਾਲ ਜਾਗਰਣ ਕਰਕੇ ਮਨਾਇਆ ਗਿਆ

0
92

ਮਾਨਸਾ 7 ਅਕਤੂਬਰ (ਸਾਰਾ ਯਹਾ ,ਹੀਰਾ ਸਿੰਘ ਮਿੱਤਲ) ਸਥਾਨਕ ਭਗਵਾਨ ਸ਼੍ਰੀ ਪਰਸੂਰਾਮ ਮੰਦਰ ਵਨ–ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਪਹਿਲਾ ਸਲਾਨਾ ਮੂਰਤੀ ਸਥਾਪਨਾ ਦਿਵਸ ਵਿਸ਼ਾਲ ਜਾਗਰਣ ਕਰਕੇ ਮਨਾਇਆ ਗਿਆ। ਇਸ ਬਾਰੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ, ਜਿਸ ‘ਚ ਰਾਜੇਸ਼ ਠੇਕੇਦਾਰ ਅਤੇ ਪਵਨ ਕੋਹਲੀ ਮੁੱਖ ਜਜਮਾਨ ਬਣੇ। ਉਪ ਪ੍ਰਧਾਨ ਬਲਜੀਤ ਸ਼ਰਮਾ ਅਤੇ ਸਰਪ੍ਰਸਤ ਰਾਜ ਰਤਨ ਸ਼ਰਮਾ ਨੇ ਦੱਸਿਆ ਕਿ ਜਾਗਰਣ ਵਿੱਚ ਸ਼੍ਰੀ ਗਣੇਸ਼ ਪੂਜਨ ਕ੍ਰਿਸ਼ਨ ਸ਼ਰਮਾ ਅਤੇ ਵੈਦ ਹਰਬੰਸ ਲਾਲ ਸ਼ਰਮਾ ਨੇ ਕੀਤਾ। ਨਵ ਗ੍ਰਹਿ ਪੂਜਨ ਰਜਨੀਸ਼ ਕਾਂਸਲ ਭੋਲਾ ਅਤੇ ਪਰਿਵਾਰ, ਭਗਵਾਨ ਸ਼੍ਰੀ ਪਰਸੂਰਾਮ ਮੂਰਤੀ ਪੂਜਨ ਲਲਿਤ ਸ਼ਰਮਾ ਦੇ ਪਰਿਵਾਰ, ਰਿਸ਼ੀ ਜਮਦਿਗਨੀ ਅਤੇ ਮਾਤਾ ਰੇਣੂਕਾ ਜੀ ਪੂਜਨ ਐਡਵੋਕੇਟਸ ਅਸ਼ਵਨੀ ਕੁਮਾਰ ਸ਼ਰਮਾ, ਦਰਸ਼ਨ ਸ਼ਰਮਾ ਜਵਾਹਰਕੇ, ਰਾਜਿੰਦਰ ਪ੍ਰਸ਼ਾਦ ਝੰਡੂਕੇ ਅਤੇ ਨਵਦੀਪ ਸ਼ਰਮਾ ਰਾਮਦਿੱਤਾ ਵਾਲਾ ਨੇ ਕੀਤਾ। ਸ਼੍ਰੀ ਰਾਮ ਦਰਬਾਰ ਪੂਜਨ ਕ੍ਰਿਸ਼ਨਾ ਦੇਵੀ ਅਤੇ ਚਿਰੰਜੀਵ ਸ਼ਰਮਾ ਮਲੋਟ ਵਾਲਿਆਂ ਨੇ ਕੀਤਾ। ਸ਼੍ਰੀ ਦੁਰਗਾ ਮਾਤਾ ਪੂਜਨ ਮਾ: ਸ਼ਾਮ ਲਾਲ ਸ਼ਰਮਾ ਕੋਟਲੀ ਵਾਲਿਆਂ ਨੇ ਕੀਤਾ। ਰਾਧਾ ਕ੍ਰਿਸ਼ਨ ਪੂਜਨ ਲਛਮਣ ਦਾਸ ਜਟਾਣਾ ਅਤੇ ਪ੍ਰਸ਼ੋਤਮ ਲਾਲ ਗਰਗ ਨੇ ਕਰਵਾਈ। ਪੰਚ ਮੁੱਖੀ ਹਨੂੰਮਾਨ ਪੂਜਨ ਡਾ: ਧੀਰਜ ਰਾਹੁਲ ਭਾਰਦਵਾਜ ਨੇ ਕਰਵਾਇਆ। ਸ਼ਿਵ ਪਰਿਵਾਰ ਪੂਜਨ ਭੂਸ਼ਣ ਆਹਲੂਵਾਲੀਆ

ਨੇ ਕਰਵਾਇਆ। ਅੰਨ ਪੂਰਨਾ ਮਾਤਾ ਦਾ ਪੂਜਨ ਮਨਦੀਪ ਸਿੰਘ ਗੋਰਾ ਪ੍ਰਧਾਨ ਨਗਰ ਕੌਂਸਲ, ਕਲਸ਼ ਪੂਜਨ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਭੰਡਾਰੇ ਦਾ ਸ਼ੁਭ ਆਰੰਭ ਨਰਿੰਦਰ ਸ਼ਰਮਾ ਐੱਸ.ਡੀ.ਓ. ਪਾਵਰ ਕਾਮ, ਜਾਗਰਣ ਦੀ ਜੋਤੀ ਪ੍ਰਚੰਡ ਅਸ਼ੋਕ ਕੁਮਾਰ ਤਾਇਲ, ਸ਼੍ਰੀ ਜਵਾਲਾ ਜੋਤੀ ਪੂਜਨ ਗੁਰਪ੍ਰੀਤ ਬਣਾਂਵਾਲੀ ਨੇ ਕਰਵਾਇਆ। ਅੰਮ੍ਰਿਤ ਵੇਲੇ ਆਰਤੀ ਪ੍ਰਿਤਪਾਲ ਮੌਂਟੀ, ਕੁਲਵੰਤ ਸ਼ਰਮਾ, ਕੇਵਲ ਕ੍ਰਿਸ਼ਨ ਸ਼ਰਮਾ, ਹਰਕ੍ਰਿਸ਼ਨ ਸ਼ਰਮਾ ਨੇ ਕਰਵਾਈ। ਸਟੇਜ ਸਕੱਤਰ ਨੀਤਿਨ ਖੂੰਗਰ ਨੇ ਬਾਖੂਬੀ ਨਿਭਾਈ। ਇਸ ਸਮੇਂ ਸ਼ਹਿਰ ਦੀਆਂ ਜਾਗਰਣ ਮੰਡਲੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਮਹਾਂਮਾਈ ਦਾ ਗੁਣਗਾਨ ਕੀਤਾ। ਇਸ ਸਮੇਂ ਸੇਵਕ ਸੰਦਲ, ਵਰੁਣ ਕੁਮਾਰ ਵੀਨੂੰ, ਤਰੁਣ ਕੁਮਾਰ, ਸੰਦਲ ਭਾਟੀਆ, ਬੰਟੀ ਰਾਜਪੂਤ, ਮਨਦੀਪ ਹੈਰੀ, ਯੋਗੇਸ਼ ਜੋਨੀ, ਪ੍ਰਸ਼ੋਤਮ ਗੋਇਲ, ਜਗਨ ਸ਼ਰਮਾ, ਪ੍ਰਕਾਸ਼ ਚੰਦ ਗੋਇਲ, ਵਿਜੈ ਕਮਲ, ਟੋਨੀ ਸ਼ਰਮਾ, ਦਰਸ਼ਨ ਦਰਸ਼ੀ, ਸਤੀਸ਼ ਜੋਗਾ ਆਦਿ ਨੇ ਭੇਟਾਂ ਗਾ ਕੇ ਭਗਤਾਂ ਨੂੰ  ਝੂੰਮਣ ਲਾ ਦਿੱਤਾ।

LEAVE A REPLY

Please enter your comment!
Please enter your name here